Omicron Safety Mask: ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਓਮੀਕ੍ਰੋਨ ਦੇ ਹਲਕੇ ਲੱਛਣ ਤੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਪੌਜ਼ੀਟਿਵ ਲੋਕਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ। ਡਾਕਟਰ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਹੇ ਹਨ। ਜੇਕਰ ਤੁਸੀਂ ਠੀਕ ਤਰੀਕੇ ਨਾਲ ਮਾਸਕ ਪਾਉਂਦੇ ਹੋ, ਸਾਬਣ ਨਾਲ ਹੱਥ ਧੋਂਦੇ ਹੋ ਤੇ ਸੈਨੇਟਾਈਜ਼ ਕਰਦੇ ਹੋ, ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਹੋ ਤਾਂ ਤੁਹਾਨੂੰ ਇਨਫੈਕਟਡ ਹੋਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ।
ਕੋਰੋਨਾ ਵਾਇਰਸ ਤੋਂ ਦੂਰ ਰਹਿਣ ਲਈ ਨੱਕ ਤੇ ਮੂੰਹ ਨੂੰ ਚੰਗੀ ਤਰ੍ਹਾਂ ਡੱਕ ਕੇ ਰੱਖੋ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਕੱਪੜੇ ਦੇ ਬਣੇ ਮਾਸਕ ਦੀ ਵਰਤੋਂ ਕਰਦੇ ਹਨ ਪਰ ਇਹ ਮਾਸਕ ਤੁਹਾਨੂੰ ਵਾਇਰਸ ਤੋਂ ਬਚਣ ਲਈ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਵੀ ਤੁਸੀਂ ਸਿੰਗਲ ਲੇਅਰ ਕੱਪੜੇ ਦੇ ਮਾਸਕ ਨਾਲ ਬਚ ਨਹੀਂ ਸਕਦੇ। ਇਸ ਲਈ ਤੁਹਾਨੂੰ ਕੱਪੜੇ ਦੇ ਮਾਸਕ ਦੇ ਨਾਲ ਸਰਜੀਕਲ ਮਾਸਕ ਜਾਂ ਜ਼ਿਆਦਾ ਪ੍ਰਭਾਵੀ ਰੈਸਪੀਰੇਟਰੀ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
15 ਮਿੰਟ ‘ਚ ਇਨਫੈਕਟਡ ਕਰ ਸਕਦਾ ਕੱਪੜੇ ਦਾ ਮਾਸਕ
ਸੀਡੀਸੀ ਦੇ ਮੁਤਾਬਕ, ਜੇਕਰ ਕੋਈ ਬਿਨਾਂ ਮਾਸਕ ਵਾਲਾ ਇਨਫੈਕਟਡ ਵਿਅਕਤੀ ਕੱਪੜੇ ਦਾ ਮਾਸਕ ਪਹਿਨੇ ਵਿਅਕਤੀ ਦੇ ਸੰਪਰਕ ‘ਚ ਆ ਜਾਂਦਾ ਹੈ ਤਾਂ ਉਹ ਸਿਰਫ 15 ਮਿੰਟ ‘ਚ ਕੋਰੋਨਾ ਇਨਫੈਕਟਡ ਹੋ ਸਕਦਾ ਹੈ। ਜੇਕਰ ਦੋਨਾਂ ਲੋਕਾਂ ਨੇ ਕੱਪੜੇ ਦਾ ਮਾਸਕ ਪਾਇਆ ਹੈ ਤਾਂ ਇਨਫੈਕਸ਼ਨ ਹੋਣ ‘ਚ 27 ਮਿੰਟ ਲੱਗ ਸਕਦੇ ਹਨ। ਜੇਕਰ ਦੋਨਾਂ ਲੋਕਾਂ ਨੇ ਸਰਜੀਕਲ ਮਾਸਕ ਪਾਏ ਹੋਏ ਹਨ ਤਾਂ ਇਨਫੈਕਸ਼ਨ ਫੈਲਣ ‘ਚ 30 ਮਿੰਟ ਲੱਗ ਸਕਦੇ ਹਨ ਪਰ ਜੇਕਰ ਦੋਨਾਂ ਨੇ N95 ਮਾਸਕ ਪਾਇਆ ਹੈ ਤਾਂ 2.30 ਘੰਟੇ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ।
ਕੱਪੜੇ ਦੇ ਮਾਸਕ ਹੇਠਾਂ ਪਾਓ ਡਿਸਪੋਜ਼ਲ ਮਾਸਕ
ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (Centre for Disease Control and Prevention) ਵੱਲੋਂ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਉਸ ‘ਚ 2 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂ ਪਬਲਿਕ ਪਲੇਸ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਖਾਸ ਤੌਰ ‘ਤੇ ਜਿਹਨਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ। ਘਰ ਤੋਂ ਬਾਹਰ ਨਿਕਲਣ ‘ਤੇ ਮਾਸਕ ਜਰੂਰ ਪਾਓ। ਸੀਡੀਸੀ ਨੇ ਕਿਹਾ ਹੈ ਕਿ ਜੇਕਰ ਤੁਸੀਂ ਕੱਪੜੇ ਦਾ ਮਾਸਕ ਪਾ ਰਹੇ ਹੋ ਤਾਂ ਇਸਦੇ ਹੇਠਾਂ ਇੱਕ ਡਿਸਪੋਜ਼ਲ ਮਾਸਕ ਜਰੂਰ ਪਾਓ।
ਓਮੀਕ੍ਰੋਨ ਤੋਂ ਬਚਾ ਸਕਦਾ ਹੈ N95 ਮਾਸਕ ?
ਕਿਸੇ ਵੀ ਵਾਇਰਸ ਨੂੰ ਰੋਕਣ ਲਈ N95 ਮਾਸਕ ਕੱਪੜੇ ਦੇ ਮਾਸਕ ਅਤੇ ਸਰਜੀਕਲ ਮਾਸਕ ਨਾਲੋਂ ਜ਼ਿਆਦਾ ਕਾਰਗਰ ਹੈ। ਇਸ ‘ਚ ਕਈ ਲੇਅਰ ਫਿਲਟਰ ਹੁੰਦੇ ਹਨ ਅਤੇ ਇਸ ਦੀ ਫਿਟਿੰਗ ਵੀ ਚੰਗੀ ਹੁੰਦੀ ਹੈ
Disclaimer: ਇਸ ਆਰਟੀਕਲ ‘ਚ ਦੱਸੀ ਗਈ ਵਿਧੀ, ਤਰੀਕਿਆਂ ਤੇ ਦਾਅਵਿਆਂ ਦੀ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। ਇਹਨਾਂ ਨੂੰ ਸਿਰਫ ਸੁਝਾਅ ਦੇ ਰੂਪ ‘ਚ ਲਿਆ ਜਾਵੇ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ ਦਵਾਈ/ ਡਾਈਟ ‘ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ।
ਇਹ ਵੀ ਪੜ੍ਹੋ: ਮੌਜ ਮਸਤੀ ਕਰ ਇਸ ਕੱਪਲ ਨੇ ਮਹੀਨੇ 'ਚ ਕਮਾਏ 14 ਲੱਖ, ਤੁਸੀਂ ਵੀ ਕਰ ਸਕਦੇ ਹੋ ਮੋਟੀ ਕਮਾਈ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/