Diwali Holidays : ਦੀਵਾਲੀ 'ਤੇ ਮਿਲੀਆਂ ਲੰਮੀਆਂ ਛੁੱਟੀਆਂ, ਹੁਣ ਨੌਕਰੀ ਲਈ ਲੱਗੀ ਲਾਈਨ!
Diwali Holidays : ਅੱਜ ਦੇ ਸਮੇਂ ਵਿੱਚ ਜਿੱਥੇ ਕਾਰਪੋਰੇਟ ਕੰਪਨੀਆਂ ਵਿੱਚ ਲੰਮੇ ਕੰਮ ਦੇ ਘੰਟਿਆਂ, ਸਖ਼ਤ ਨਿਯਮਾਂ ਅਤੇ ਕੰਮ ਦੇ ਨਾਲ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ, ਉੱਥੇ ਹੀ ਇੰਦੌਰ ਦੇ
Diwali Holidays : ਅੱਜ ਦੇ ਸਮੇਂ ਵਿੱਚ ਜਿੱਥੇ ਕਾਰਪੋਰੇਟ ਕੰਪਨੀਆਂ ਵਿੱਚ ਲੰਮੇ ਕੰਮ ਦੇ ਘੰਟਿਆਂ, ਸਖ਼ਤ ਨਿਯਮਾਂ ਅਤੇ ਕੰਮ ਦੇ ਨਾਲ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ, ਉੱਥੇ ਹੀ ਇੰਦੌਰ ਦੇ ਇੱਕ ਛੋਟੇ ਸਟਾਰਟਅੱਪ ਨੇ ਕਰਮਚਾਰੀਆਂ ਦਾ ਦਿਲ ਜਿੱਤਣ ਦਾ ਵੱਖਰਾ ਤਰੀਕਾ ਲੱਭਿਆ ਹੈ। ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਲੰਮੀਆਂ ਛੁੱਟੀਆਂ ਦੇ ਕੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਦਿੱਤਾ ਹੈ।
ਇਹ ਮਾਮਲਾ ਇੰਦੌਰ ਦੀ ਡਿਜੀਟਲ ਮਾਰਕੀਟਿੰਗ ਏਜੰਸੀ 'ਫੀਡਬਾਕਸ' (Feedbox) ਦਾ ਹੈ। ਕੰਪਨੀ ਦੇ ਕੋ-ਫਾਊਂਡਰ ਯਸ਼ ਕੁਲਸ਼੍ਰੇਸ਼ਠ ਨੇ ਹਾਲ ਹੀ ਵਿੱਚ ਲਿੰਕਡਇਨ 'ਤੇ ਦਫ਼ਤਰ ਦਾ ਦੀਵਾਲੀ ਹਾਲੀਡੇ ਕੈਲੰਡਰ ਸਾਂਝਾ ਕੀਤਾ ਸੀ। ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਦਾ ਅਸਰ ਇਹ ਹੋਇਆ ਕਿ ਸਿਰਫ਼ 24 ਘੰਟਿਆਂ ਵਿੱਚ ਹੀ ਕੰਪਨੀ ਕੋਲ ਨੌਕਰੀ ਲਈ 250 ਤੋਂ ਵੱਧ ਅਰਜ਼ੀਆਂ ਪਹੁੰਚ ਗਈਆਂ।
ਕੀ ਸੀ ਕੰਪਨੀ ਦੇ ਛੁੱਟੀਆਂ ਦੇ ਕੈਲੰਡਰ ਵਿੱਚ ਖ਼ਾਸ?
ਕੰਪਨੀ ਵੱਲੋਂ 4 ਨਵੰਬਰ ਨੂੰ ਦਫ਼ਤਰ ਵਿੱਚ ਮਠਿਆਈਆਂ ਅਤੇ ਤੋਹਫ਼ੇ ਵੰਡੇ ਗਏ। ਇਸ ਤੋਂ ਬਾਅਦ 5 ਅਤੇ 6 ਨਵੰਬਰ ਨੂੰ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ (Work From Home) ਦੀ ਸਹੂਲਤ ਦਿੱਤੀ ਗਈ। ਇਸ ਤੋਂ ਇਲਾਵਾ, ਮੁਲਾਜ਼ਮਾਂ ਨੂੰ ਲੰਮੀਆਂ ਛੁੱਟੀਆਂ ਅਤੇ ਅੱਧੇ ਦਿਨ ਦੀ ਛੋਟ ਵੀ ਦਿੱਤੀ ਗਈ, ਤਾਂ ਜੋ ਉਹ ਬਿਨਾਂ ਕਿਸੇ ਕਾਹਲੀ ਦੇ ਆਪਣੇ ਘਰ ਜਾ ਸਕਣ ਅਤੇ ਤਿਉਹਾਰ ਦਾ ਪੂਰਾ ਆਨੰਦ ਮਾਣ ਸਕਣ। ਕਰਮਚਾਰੀਆਂ ਨੂੰ 11 ਨਵੰਬਰ ਨੂੰ ਵਾਪਸ ਦਫ਼ਤਰ ਆਉਣਾ ਸੀ। ਜੇਕਰ ਕੋਈ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਿਤਾਉਣਾ ਚਾਹੁੰਦਾ ਸੀ ਤਾਂ ਉਸ ਨੂੰ ਛੁੱਟੀਆਂ ਵਧਾਉਣ ਦੀ ਵੀ ਇਜਾਜ਼ਤ ਸੀ।
ਯਸ਼ ਕੁਲਸ਼੍ਰੇਸ਼ਠ ਨੇ ਆਪਣੀ ਲਿੰਕਡਇਨ ਪੋਸਟ ਵਿੱਚ ਦੱਸਿਆ ਕਿ ਉਨ੍ਹਾਂ ਦੀ ਲਗਭਗ ਪੂਰੀ ਟੀਮ, ਜਿਸ ਵਿੱਚ ਉਹ ਖੁਦ ਅਤੇ ਆਯੂਸ਼ੀ ਵੀ ਸ਼ਾਮਲ ਹਨ, ਇੰਦੌਰ ਤੋਂ ਬਾਹਰ ਦੀ ਰਹਿਣ ਵਾਲੀ ਹੈ। ਇਸ ਲਈ ਸਾਲ ਭਰ ਵਿੱਚ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘਰ ਤੋਂ ਦੂਰ ਰਹਿਣ ਵਾਲੇ ਕਰਮਚਾਰੀਆਂ ਦੀਆਂ ਛੁੱਟੀਆਂ ਸਿਰਫ਼ ਆਉਣ-ਜਾਣ ਦੇ ਸਫ਼ਰ ਵਿੱਚ ਹੀ ਨਹੀਂ ਲੰਘਣੀਆਂ ਚਾਹੀਦੀਆਂ।
ਸੋਸ਼ਲ ਮੀਡੀਆ 'ਤੇ ਹੋਈ ਤਾਰੀਫ਼, 250 ਤੋਂ ਵੱਧ ਨੌਕਰੀ ਦੀਆਂ ਅਰਜ਼ੀਆਂ
ਇਸ ਪੋਸਟ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਅਤੇ ਕੰਪਨੀ ਦੀ ਪਹਿਲ ਦੀ ਤਾਰੀਫ਼ ਕੀਤੀ। ਹਾਲਾਂਕਿ, ਕੁਝ ਲੋਕਾਂ ਨੇ ਇਹ ਸਵਾਲ ਵੀ ਚੁੱਕਿਆ ਕਿ ਤਿਉਹਾਰਾਂ ਦੀਆਂ ਛੁੱਟੀਆਂ ਅਤੇ ਹਾਈਬ੍ਰਿਡ ਵਰਕ ਵਰਗੀਆਂ ਸਹੂਲਤਾਂ ਨੂੰ ਅੱਜ ਦੇ ਸਮੇਂ ਵਿੱਚ ਇੰਨਾ ਖ਼ਾਸ ਕਿਉਂ ਸਮਝਿਆ ਜਾ ਰਿਹਾ ਹੈ, ਜਦੋਂਕਿ ਇਹ ਆਮ ਕੰਮਕਾਜੀ ਸੱਭਿਆਚਾਰ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਸ ਦੇ ਬਾਵਜੂਦ ਕੰਪਨੀ ਨੂੰ ਇਸ ਪਹਿਲ ਦਾ ਵੱਡਾ ਫਾਇਦਾ ਮਿਲਿਆ। ਯਸ਼ ਮੁਤਾਬਕ, ਇੱਕ ਹੀ ਦਿਨ ਵਿੱਚ 250 ਤੋਂ ਵੱਧ ਨੌਕਰੀ ਦੀਆਂ ਅਰਜ਼ੀਆਂ ਆਈਆਂ। ਇਨ੍ਹਾਂ ਵਿੱਚ ਇੰਟਰਨਸ਼ਿਪ ਕਰਨ ਵਾਲੇ ਨੌਜਵਾਨਾਂ ਅਤੇ ਨਵੇਂ ਉਮੀਦਵਾਰਾਂ ਤੋਂ ਲੈ ਕੇ ਆਪਰੇਸ਼ਨ ਹੈੱਡ ਅਤੇ CXO ਪੱਧਰ ਦੇ ਉਮੀਦਵਾਰ ਵੀ ਸ਼ਾਮਲ ਸਨ। ਇਸ ਪੋਸਟ ਤੋਂ ਬਾਅਦ ਯਸ਼ ਦੇ ਲਿੰਕਡਇਨ ਫਾਲੋਅਰਜ਼ ਵਿੱਚ ਵੀ ਲਗਭਗ 16 ਹਜ਼ਾਰ ਦਾ ਵਾਧਾ ਹੋਇਆ।
ਕੰਪਨੀ ਨੇ ਇਨ੍ਹਾਂ ਰੈਜ਼ਿਊਮੇ ਨੂੰ ਭਵਿੱਖ ਵਿੱਚ ਭਰਤੀ ਕਰਨ ਲਈ ਸੰਭਾਲ ਕੇ ਰੱਖਿਆ ਹੈ। ਖ਼ਾਸ ਤੌਰ 'ਤੇ ਵੀਡੀਓ ਐਡੀਟਰਾਂ ਅਤੇ AI ਐਡੀਟਰਾਂ ਦੀਆਂ ਅਸਾਮੀਆਂ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਲੰਮੀਆਂ ਛੁੱਟੀਆਂ ਦੇ ਬਾਵਜੂਦ ਕੰਮ ਕਿਵੇਂ ਹੁੰਦਾ ਹੈ ਮੈਨੇਜ?
ਸਾਲ 2019 ਵਿੱਚ ਸ਼ੁਰੂ ਹੋਈ ਇਹ ਏਜੰਸੀ ਕਈ ਵੱਡੇ ਸਟਾਰਟਅੱਪਸ ਅਤੇ ਯੂਨੀਕੋਰਨ ਕੰਪਨੀਆਂ ਨਾਲ ਕੰਮ ਕਰਦੀ ਹੈ। ਅਜਿਹੇ ਵਿੱਚ ਇੱਕ ਹਫ਼ਤੇ ਦੀਆਂ ਛੁੱਟੀਆਂ ਦੌਰਾਨ ਕੰਮ ਸੰਭਾਲਣਾ ਸੌਖਾ ਨਹੀਂ ਹੁੰਦਾ। ਯਸ਼ ਮੁਤਾਬਕ, ਇਸ ਲਈ ਕੰਪਨੀ ਤਿੰਨ ਹਫ਼ਤੇ ਪਹਿਲਾਂ ਹੀ ਪੂਰੀ ਯੋਜਨਾ ਤਿਆਰ ਕਰ ਲੈਂਦੀ ਹੈ। ਗਾਹਕਾਂ ਨੂੰ ਪਹਿਲਾਂ ਹੀ ਛੁੱਟੀਆਂ ਬਾਰੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਤਾਂ ਜੋ ਵੱਡੇ ਪ੍ਰੋਜੈਕਟ ਸਮੇਂ ਸਿਰ ਪੂਰੇ ਹੋ ਸਕਣ।
ਛੁੱਟੀਆਂ ਦੌਰਾਨ ਕੋਈ ਨਵਾਂ ਕੰਮ ਨਹੀਂ ਲਿਆ ਜਾਂਦਾ। ਸਿਰਫ਼ ਜ਼ਰੂਰੀ ਕੰਮ ਅਤੇ ਛੋਟੇ-ਮੋਟੇ ਬਦਲਾਅ ਹੀ ਕੀਤੇ ਜਾਂਦੇ ਹਨ। ਯਸ਼ ਦਾ ਕਹਿਣਾ ਹੈ ਕਿ ਇਹ ਕੋਈ ਪ੍ਰਚਾਰ ਦਾ ਤਰੀਕਾ ਨਹੀਂ ਹੈ, ਸਗੋਂ ਕੰਪਨੀ ਕਈ ਸਾਲਾਂ ਤੋਂ ਇਸ ਨਿਯਮ ਦੀ ਪਾਲਣਾ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।
ਟ੍ਰੈਂਡਿੰਗ ਟੌਪਿਕ






















