ਪੜਚੋਲ ਕਰੋ

Child Prefers To Be Alone : ਕੀ ਤੁਹਾਡਾ ਬੱਚਾ ਵੀ ਕਮਰੇ 'ਚ ਇਕੱਲਾ ਰਹਿਣਾ ਪਸੰਦ ਕਰਦਾ ਹੈ? ਤੁਰੰਤ ਕਰੋ ਇਹ ਕੰਮ ਨਹੀਂ ਤਾਂ...

What To Do If Your Child Prefers To Stay Alone : ਜੇ ਤੁਹਾਡਾ ਬੱਚਾ ਪਹਿਲਾਂ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਸੀ ਪਰ ਹੁਣ ਘੰਟਿਆਂ ਆਪਣੇ ਕਮਰੇ ਵਿੱਚ ਇਕੱਲਾ ਰਹਿਣਾ ਪਸੰਦ ਕਰਦਾ ਹੈ ਤਾਂ ਜ਼ਾਹਿਰ ਹੈ ਕਿ ਇਹ ਗੱਲ ਤੁਹਾਨੂੰ ਚਿੰਤਾ ਵਿੱਚ ਪਾ ਸਕਦੀ ਹੈ

What To Do If Your Child Prefers To Stay Alone : ਜੇ ਤੁਹਾਡਾ ਬੱਚਾ ਪਹਿਲਾਂ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਸੀ ਪਰ ਹੁਣ ਘੰਟਿਆਂ ਆਪਣੇ ਕਮਰੇ ਵਿੱਚ ਇਕੱਲਾ ਰਹਿਣਾ ਪਸੰਦ ਕਰਦਾ ਹੈ ਤਾਂ ਜ਼ਾਹਿਰ ਹੈ ਕਿ ਇਹ ਗੱਲ ਤੁਹਾਨੂੰ ਚਿੰਤਾ ਵਿੱਚ ਪਾ ਸਕਦੀ ਹੈ। ਕਈ ਮਾਪਿਆਂ ਨੂੰ ਲੱਗਦਾ ਹੈ ਕਿ ਕਿਤੇ ਬੱਚਾ ਇਕੱਲਾਪਨ ਮਹਿਸੂਸ ਤਾਂ ਨਹੀਂ ਕਰ ਰਿਹਾ ਜਾਂ ਕਿਸੇ ਮਾਨਸਿਕ ਤਣਾਅ ਵਿਚੋਂ ਤਾਂ ਨਹੀਂ ਲੰਘ ਰਿਹਾ। ਹਾਲਾਂਕਿ ਹਰ ਵਾਰ ਐਸਾ ਨਹੀਂ ਹੁੰਦਾ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਅਤੇ ਖਾਸ ਕਰਕੇ ਕਿਸ਼ੋਰਾਂ ਦਾ ਆਪਣੇ ਲਈ ਨਿੱਜੀ ਸਮਾਂ ਮੰਗਣਾ ਉਹਨਾਂ ਦੇ ਵਿਕਾਸ ਦਾ ਆਮ ਹਿੱਸਾ ਹੋ ਸਕਦਾ ਹੈ।

ਅਸਲ ਵਿੱਚ, ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਹ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਉਹ ਕੁਝ ਸਮਾਂ ਇਕੱਲੇ ਬਿਤਾਉਣਾ ਪਸੰਦ ਕਰ ਸਕਦੇ ਹਨ ਪਰ ਮਾਪਿਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬੱਚਾ ਸਿਰਫ ਆਪਣੀ ਪ੍ਰਾਈਵੇਸੀ ਚਾਹੁੰਦਾ ਹੈ ਜਾਂ ਵਾਕਈ ਸਮਾਜਕ ਤੌਰ ‘ਤੇ ਅਲੱਗ-ਥਲੱਗ ਹੋ ਰਿਹਾ ਹੈ।

ਬੱਚੇ ਤੋਂ ਸਹੀ ਸਵਾਲ ਪੁੱਛੋ

ਸਿਰਫ “ਅੱਜ ਸਕੂਲ ਕਿਵੇਂ ਸੀ?” ਪੁੱਛਣ ਦੀ ਬਜਾਏ ਉਸਨੂੰ ਥੋੜ੍ਹੇ ਖਾਸ ਸਵਾਲ ਕਰੋ। ਜਿਵੇਂ ਅੱਜ ਲੰਚ ਵਿੱਚ ਕਿਸਦੇ ਨਾਲ ਬੈਠੇ, ਖੇਡ ਦੇ ਸਮੇਂ ਕੀ ਕੀਤਾ ਜਾਂ ਦੋਸਤਾਂ ਨਾਲ ਕੋਈ ਮਜ਼ੇਦਾਰ ਘਟਨਾ ਹੋਈ ਜਾਂ ਨਹੀਂ। ਇਨ੍ਹਾਂ ਸਵਾਲਾਂ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਬੱਚਾ ਸਮਾਜਕ ਤੌਰ ‘ਤੇ ਜੁੜਿਆ ਹੋਇਆ ਹੈ ਜਾਂ ਨਹੀਂ।

ਹਰ ਸਮੇਂ ਬੱਚੇ ਦੇ ਕਮਰੇ ਵਿੱਚ ਝਾਕਣਾ ਜਾਂ ਵਾਰ-ਵਾਰ ਸਵਾਲ ਪੁੱਛਣਾ ਰਿਸ਼ਤੇ ਵਿੱਚ ਤਣਾਅ ਪੈਦਾ ਕਰ ਸਕਦਾ ਹੈ। ਬਾਲ ਮਨੋਵਿਗਿਆਨੀ ਡਾ. ਪੀਟਰ ਮਾਰਸ਼ਲ ਦੇ ਅਨੁਸਾਰ ਕਿਸ਼ੋਰਾਂ ਨੂੰ ਆਪਣੇ ਵਿਚਾਰ ਸਮਝਣ ਅਤੇ ਆਪਣੀ ਪਛਾਣ ਬਣਾਉਣ ਲਈ ਨਿੱਜੀ ਜਗ੍ਹਾ ਦੀ ਲੋੜ ਹੁੰਦੀ ਹੈ।

ਜਬਰਦਸਤੀ ਮਿਲਜੁਲ ਨਾ ਕਰਵਾਓ

ਜੇ ਬੱਚਾ ਸ਼ਾਂਤ ਸੁਭਾਅ ਦਾ ਹੈ ਤਾਂ ਉਸਨੂੰ ਹਰ ਸਮੇਂ ਲੋਕਾਂ ਵਿਚ ਰਹਿਣ ਲਈ ਮਜਬੂਰ ਨਾ ਕਰੋ। ਹਰ ਬੱਚੇ ਦੀ ਸ਼ਖ਼ਸੀਅਤ ਵੱਖਰੀ ਹੁੰਦੀ ਹੈ। ਭਾਵੇਂ ਬੱਚਾ ਆਪਣੇ ਕਮਰੇ ਵਿੱਚ ਜ਼ਿਆਦਾ ਸਮਾਂ ਬਿਤਾਉਂਦਾ ਹੋਵੇ, ਪਰ ਉਸਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਪਰਿਵਾਰ ਹਮੇਸ਼ਾ ਉਸਦੇ ਨਾਲ ਹੈ।

ਵਿਹਾਰ ਵਿੱਚ ਬਦਲਾਅ ‘ਤੇ ਨਜ਼ਰ ਰੱਖੋ

ਜੇ ਬੱਚਾ ਅਚਾਨਕ ਦੋਸਤਾਂ ਤੋਂ ਦੂਰ ਹੋ ਜਾਵੇ, ਪੜ੍ਹਾਈ ਵਿੱਚ ਰੁਚੀ ਘੱਟ ਹੋ ਜਾਵੇ ਜਾਂ ਹਮੇਸ਼ਾ ਉਦਾਸ ਰਹੇ, ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਟਾਪ ਹੈਡਲਾਈਨ

Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
Firecrackers After Diwali : ਦੀਵਾਲੀ ਤੋਂ ਬਾਅਦ ਵੀ ਦੇਰ ਰਾਤ ਤੱਕ ਚੱਲ ਰਹੇ ਪਟਾਕੇ? ਜਾਣੋ ਕਿੱਥੇ ਕਰ ਸਕਦੇ ਹੋ ਸ਼ਿਕਾਇਤ, ਕੀ ਹੈ ਕਾਨੂੰਨ
Firecrackers After Diwali : ਦੀਵਾਲੀ ਤੋਂ ਬਾਅਦ ਵੀ ਦੇਰ ਰਾਤ ਤੱਕ ਚੱਲ ਰਹੇ ਪਟਾਕੇ? ਜਾਣੋ ਕਿੱਥੇ ਕਰ ਸਕਦੇ ਹੋ ਸ਼ਿਕਾਇਤ, ਕੀ ਹੈ ਕਾਨੂੰਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Artist: ਪੰਜਾਬੀ ਸਿਨੇਮਾ ਜਗਤ 'ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ 'ਚ ਪਰਿਵਾਰ...
ਪੰਜਾਬੀ ਸਿਨੇਮਾ ਜਗਤ 'ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ 'ਚ ਪਰਿਵਾਰ...
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਸੀਨੀਅਰ ਆਗੂ ਭਾਜਪਾ 'ਚ ਹੋਏਗਾ ਸ਼ਾਮਲ, ਸੰਸਦ ਮੈਂਬਰ ਦੇ ਕਰੀਬੀ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਸੀਨੀਅਰ ਆਗੂ ਭਾਜਪਾ 'ਚ ਹੋਏਗਾ ਸ਼ਾਮਲ, ਸੰਸਦ ਮੈਂਬਰ ਦੇ ਕਰੀਬੀ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
Embed widget