Shardiya Navratri 2021: ਸ਼ਾਰਦਿਆ ਨਵਰਾਤਰੀ ਭਲਕੇ ਯਾਨੀ 7 ਅਕਤੂਬਰ ਤੋਂ ਸ਼ੁਰੂ ਹੋ ਕੇ 15 ਅਕਤੂਬਰ ਤੱਕ ਚਲਣਗੇ। ਇਸ ਦੌਰਾਨ, ਸ਼ਰਧਾਲੂ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕਰਦੇ ਅਤੇ ਵਰਤ ਰੱਖਦੇ ਹਨ। ਵਰਤ ਦੌਰਾਨ, ਕੁੱਟੂ ਕਾ ਆਟਾ (Kuttu ka Atta), ਮਿਲਾਵਟੀ ਸਾਬੂਦਾਣਾ ਆਦਿ ਬਾਜ਼ਾਰ ਵਿੱਚ ਬਹੁਤ ਵਿਕਦੇ ਹਨ। ਅਜਿਹੀ ਸਥਿਤੀ ਵਿੱਚ ਇਹ ਪਛਾਣਨਾ ਬਹੁਤ ਮੁਸ਼ਕਲ ਹੈ ਕਿ ਕਿਹੜਾ ਸਾਮਾਨ ਸ਼ੁੱਧ ਹੈ ਤੇ ਕਿਹੜਾ ਮਿਲਾਵਟੀ ਹੈ।


ਮਿਲਾਵਟੀ ਭੋਜਨ ਖਾਣ ਨਾਲ ਅਲਸਰ, ਬਵਾਸੀਰ, ਕੈਂਸਰ ਤੇ ਜਿਗਰ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੁਆਰਾ ਤੁਸੀਂ ਇਨ੍ਹਾਂ ਭੋਜਨ ਵਿੱਚ ਮਿਲਾਵਟ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ-


- ਵਰਤ ਦੌਰਾਨ ਕੁੱਟੂ ਦਾ ਆਟੇ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਸਦੀ ਸ਼ੁੱਧਤਾ ਦੀ ਪਛਾਣ ਕਰਨ ਲਈ, ਜਾਂਚ ਕਰੋ ਕਿ ਇਹ ਮੋਟਾ ਹੈ ਜਾਂ ਨਹੀਂ। ਜੇਕਰ ਇਹ ਮਿਲਾਵਟੀ ਹੈ ਤਾਂ ਇਸ ਦਾ ਰੰਗ ਵੀ ਬਦਲੇਗਾ।


ਵਰਤ ਦੌਰਾਨ ਸਿੰਘਾੜੇ ਦੇ ਆਟੇ ਦੀ ਖਪਤ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿੰਘਾੜੇ ਦਾ ਆਟਾ ਮੋਟਾ ਹੁੰਦਾ ਹੈ। ਦੂਜੇ ਪਾਸੇ, ਮਿਲਾਵਟੀ ਆਟੇ ਵਿੱਚ ਅਰਾਰੋਟ ਮਿਲਾਇਆ ਜਾਂਦਾ ਹੈ, ਜਿਸ ਵਿੱਚ ਚਿਕਨਾਈ ਹੁੰਦੀ ਹੈ। ਇਸ ਦੇ ਨਾਲ, ਇਸਦਾ ਰੰਗ ਵੀ ਕੁਝ ਹੱਦ ਤੱਕ ਬਦਲ ਜਾਂਦਾ ਹੈ।


-ਅਸਲੀ ਤੇ ਮਿਲਾਵਟੀ ਸਾਬੂਦਾਨੇ ਵਿੱਚ ਅੰਤਰ ਨੂੰ ਪਛਾਣਨ ਲਈ, ਆਪਣੇ ਮੂੰਹ ਵਿੱਚ ਸਾਬੂਦਾਨੇ ਦੇ ਕੁਝ ਦਾਣੇ ਪਾਉ। ਜੇ ਇਹ ਦਾਣੇ ਮੂੰਹ ਵਿੱਚ ਕਿਰਕਿਰਾ ਮਹਿਸੂਸ ਹੋ ਰਹੇ ਹਨ, ਤਾਂ ਸਮਝੋ ਕਿ ਇਹ ਸਾਬੂਦਾਨਾ ਨਕਲੀ ਹੈ।


ਸੇਂਦਾ ਨਮਕ ਦੀ ਜਾਂਚ ਕਰਨ ਲਈ ਤੁਸੀਂ ਇਸ ਨੂੰ ਆਪਣੇ ਮੂੰਹ ਵਿੱਚ ਰੱਖੋ ਤੇ ਜੇ ਇਸ ਦੇ ਸਵਾਦ ਵਿੱਚ ਕੁਝ ਅੰਤਰ ਮਹਿਸੂਸ ਕਰਦੇ ਹੋ, ਤਾਂ ਸਮਝੋ ਕਿ ਇਹ ਮਿਲਾਵਟੀ ਸੇਂਧਾ ਨਮਕ ਹੈ।


ਮਿਲਾਵਟੀ ਪਦਾਰਥ ਦੇ ਇਹ ਨੁਕਸਾਨ ਹਨ


ਡਾਕਟਰਾਂ ਅਨੁਸਾਰ ਮਿਲਾਵਟੀ ਭੋਜਨ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ। ਸਿੰਘਾੜੇ ਦੇ ਆਟੇ ਵਿਚ ਚਾਵਲ ਦੀ ਭੂਸੀ, ਅਰਾਰੋਟ ਆਦਿ ਮਿਲਾਇਆ ਜਾਂਦਾ ਹੈ। ਇਸ ਨਾਲ ਅਲਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਕੁੱਟੂ ਦੇ ਆਟੇ ਵਿਚ ਅਰਾਰੋਟ, ਕਿਨਕੀ ਅਤੇ ਕਾਲਾ ਰੰਗ ਮਿਲਾਇਆ ਜਾਂਦਾ ਹੈ, ਜਿਸ ਨਾਲ ਬਵਾਸੀਰ ਹੋ ਸਕਦੀ ਹੈ। ਮਿਲਾਵਟੀ ਸਾਬੂਦਾਣਾ ਖਾਣ ਨਾਲ ਬਹੁਤ ਸਾਰੇ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਗੁਰਦੇ ਤੇ ਜਿਗਰ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।


ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਕਾਂਡ ਬਾਰੇ ਵੱਡੀ, ਮੰਤਰੀ ਦਾ ਬੇਟਾ ਅਸ਼ੀਸ਼ ਮਿਸ਼ਰਾ ਕਰ ਸਕਦਾ ਸਿਰੰਡਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904