Perfect Masala Tea: ਚਾਹ ਭਾਰਤ ਦੀ ਪ੍ਰਸਿੱਧ ਪੀਣ ਵਾਲੀ ਚੀਜ਼ਾਂ ਵਿੱਚੋਂ ਇੱਕ ਹੈ। ਲਗਭਗ ਹਰ ਘਰ ਦੇ ਵਿੱਚ ਸਵੇਰ ਦੀ ਸ਼ੁਰੂਆਤ ਚਾਹ ਦੇ ਨਾਲ ਹੀ ਹੁੰਦੀ ਹੈ। ਸਰਦੀਆਂ ਦੇ ਵਿੱਚ ਚਾਹ ਦੀ ਮੰਗ ਹੋਰ ਵੱਧ ਜਾਂਦੀ ਹੈ। ਇਸ ਨਾਲ ਸਰੀਰ ਨੂੰ ਗਰਮੀ ਹਾਸਿਲ ਹੁੰਦੀ ਹੈ। ਹਾਲਾਂਕਿ ਇਸ ਨੂੰ ਬਣਾਉਣ ਲਈ ਹਰ ਕੋਈ ਵੱਖ-ਵੱਖ ਤਰੀਕਾ ਅਪਣਾਉਂਦਾ ਹੈ। ਕੁੱਝ ਲੋਕ ਹਲਕੀ ਚਾਹ ਪੀਂਦੇ ਹਨ ਤਾਂ ਕੁੱਝ ਲੋਕ ਦੁੱਧ-ਪੱਤੀ ਪੀਣਾ ਪਸੰਦ ਕਰਦੇ ਹਨ। ਠੰਡੇ ਮੌਸਮ ਵਿੱਚ ਮਸਾਲਾ ਚਾਹ (Tea) ਪੀਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ। ਇੱਥੇ ਅਸੀਂ ਤੁਹਾਨੂੰ ਮਸਾਲਾ ਚਾਹ ਬਣਾਉਣ ਦਾ ਸਹੀ ਤਰੀਕਾ ਦੱਸ ਰਹੇ ਹਾਂ।
ਹੋਰ ਪੜ੍ਹੋ : ਜੇਕਰ ਤੁਹਾਡੇ ਬੱਚੇ ਨੂੰ ਅਕਸਰ ਰਹਿੰਦੀ ਕਬਜ਼ ਦੀ ਸ਼ਿਕਾਇਤ, ਤਾਂ ਇਹ ਹੈ ਅਸਲੀ ਕਾਰਨ, ਅਪਣਾਓ ਇਹ ਖਾਸ ਟਿਪਸ
ਜਦੋਂ ਤੁਸੀਂ ਸਹੀ ਚਾਹ ਪੱਤੀ ਦੀ ਚੋਣ ਕਰਦੇ ਹੋ ਤਾਂ ਇੱਕ ਵਧੀਆ ਮਸਾਲਾ ਚਾਹ ਤਿਆਰ ਕੀਤੀ ਜਾ ਸਕਦੀ ਹੈ। ਚੰਗੀ ਚਾਹ ਪੱਤੀ ਸਵਾਦ ਨੂੰ ਹੋਰ ਵਧਾਉਂਦੀ ਹੈ।
ਕੁੱਝ ਖਾਸ ਮਸਾਲੇ ਜੋ ਕਿ ਚਾਹ ਨੂੰ ਬਿਹਤਰ ਬਣਾਉਂਦੇ ਹਨ। ਚਾਹ ਦੇ ਪਾਣੀ ਵਿੱਚ ਸੁਗੰਧਿਤ ਮਸਾਲੇ ਜਿਵੇਂ ਦਾਲਚੀਨੀ, ਇਲਾਇਚੀ, ਲੌਂਗ, ਅਦਰਕ ਅਤੇ ਕਾਲੀ ਮਿਰਚ ਦਾ ਮਿਸ਼ਰਣ ਮਿਲਾਓ ਨਾਲ ਚਾਹ ਦਾ ਸੁਆਦ ਅਤੇ ਮਹਿਕ ਵੱਧ ਜਾਂਦੇ ਹਨ।
ਚਾਹ ਪੱਤੀ ਪਾਉਣ ਤੋਂ ਪਹਿਲਾਂ ਪਾਣੀ ਅਤੇ ਮਸਾਲਿਆਂ ਨੂੰ ਕੁੱਝ ਮਿੰਟਾਂ ਲਈ ਇਕੱਠੇ ਉਬਲਣ ਦਿਓ। ਮਸਾਲਾ ਚਾਹ ਵਿੱਚ ਦੁੱਧ ਦੀ ਅਹਿਮ ਭੂਮਿਕਾ ਹੁੰਦੀ ਹੈ। ਜਦੋਂ ਤੁਹਾਡੀ ਚਾਹ ਅਤੇ ਮਸਾਲੇ ਪੱਕ ਜਾਂਦੇ ਹਨ, ਤਾਂ ਦੁੱਧ ਨੂੰ ਮਿਲਾਓ ਅਤੇ ਇਸਨੂੰ ਹਲਕਾ ਜਿਹਾ ਉਬਾਲੋ। ਦੁੱਧ ਨਾ ਸਿਰਫ ਮਸਾਲਿਆਂ ਦੀ ਤੀਬਰਤਾ ਨੂੰ ਘਟਾਏਗਾ ਤੇ ਚਾਹ ਨੂੰ ਗਾੜਾਪਨ ਦੇਵੇਗਾ।
ਮਸਾਲਾ ਚਾਹ ਵਿੱਚ ਮਿਠਾਸ ਜੋੜਨਾ ਇੱਕ ਨਿੱਜੀ ਪਸੰਦ ਹੈ। ਕੁੱਝ ਲੋਕ ਮਸਾਲਿਆਂ ਦੀ ਕੁਦਰਤੀ ਮਿਠਾਸ ਨੂੰ ਤਰਜੀਹ ਦਿੰਦੇ ਹਨ, ਜਦੋਂ ਕਿ ਦੂਸਰੇ ਸੁਆਦ ਨੂੰ ਵਧਾਉਣ ਲਈ ਚੀਨੀ, ਗੁੜ ਜਾਂ ਆਪਣਾ ਮਨਪਸੰਦ ਮਿੱਠਾ ਸ਼ਾਮਲ ਕਰਦੇ ਹਨ। ਉਦੋਂ ਤੱਕ ਮਿਲਾਉਂਦੇ ਰਹੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਘੁਲ ਨਾ ਜਾਵੇ। ਸਰਦੀਆਂ ਦੇ ਵਿੱਚ ਗੁੜ ਵਾਲੀ ਚਾਹ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।