ਪੜਚੋਲ ਕਰੋ

Periods ਦੇ ਪਹਿਲੇ ਦਿਨ ਵਾਲ ਧੋਣ ਨਾਲ ਕੀ ਸੱਚਮੁੱਚ ਬਲੀਡਿੰਗ ਵੱਧ ਜਾਂਦੀ ਹੈ? ਡਾਕਟਰਾਂ ਨੇ ਦੱਸਿਆ ਸੱਚ

Hair Wash During Periods : ਪੀਰੀਅਡਜ਼ ਦੌਰਾਨ ਘਰ ਦੇ ਵੱਡੇ-ਬਜ਼ੁਰਗ ਅਕਸਰ ਸਲਾਹ ਦਿੰਦੇ ਹਨ ਕਿ ਪਹਿਲੇ ਦਿਨ ਵਾਲ ਨਹੀਂ ਧੋਣੇ ਚਾਹੀਦੇ, ਕਿਉਂਕਿ ਇਸ ਨਾਲ ਬਲੀਡਿੰਗ ਵੱਧ ਜਾਂਦੀ ਹੈ ਜਾਂ ਦਰਦ ਜ਼ਿਆਦਾ ਹੋ ਜਾਂਦਾ ਹੈ ਪਰ ਡਾਕਟਰਾਂ ਮੁਤਾਬਕ ਇਸ ਗੱਲ

Hair Wash During Periods : ਪੀਰੀਅਡਜ਼ ਦੌਰਾਨ ਘਰ ਦੇ ਵੱਡੇ-ਬਜ਼ੁਰਗ ਅਕਸਰ ਸਲਾਹ ਦਿੰਦੇ ਹਨ ਕਿ ਪਹਿਲੇ ਦਿਨ ਵਾਲ ਨਹੀਂ ਧੋਣੇ ਚਾਹੀਦੇ, ਕਿਉਂਕਿ ਇਸ ਨਾਲ ਬਲੀਡਿੰਗ ਵੱਧ ਜਾਂਦੀ ਹੈ ਜਾਂ ਦਰਦ ਜ਼ਿਆਦਾ ਹੋ ਜਾਂਦਾ ਹੈ ਪਰ ਡਾਕਟਰਾਂ ਮੁਤਾਬਕ ਇਸ ਗੱਲ ਦਾ ਕੋਈ ਪੱਕਾ ਵਿਗਿਆਨਕ ਸਬੂਤ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀਰੀਅਡਜ਼ ਦੌਰਾਨ ਵਾਲ ਧੋਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਂ, ਹਾਰਮੋਨਲ ਬਦਲਾਅ ਕਾਰਨ ਕੁਝ ਮਹਿਲਾਵਾਂ ਨੂੰ ਹਲਕੀ ਬੇਆਰਾਮੀ ਮਹਿਸੂਸ ਹੋ ਸਕਦੀ ਹੈ।

ਐਸਟ੍ਰੋਜਨ ਅਤੇ ਪ੍ਰੋਜੈਸਟ੍ਰੋਨ ਹਾਰਮੋਨ ਦਾ ਪੱਧਰ ਘੱਟ ਹੋ ਜਾਂਦਾ ਹੈ

ਡਾ. ਕਲਿਆਣੀ ਬੈਨਰਜੀ ਦੇ ਅਨੁਸਾਰ ਪੀਰੀਅਡਜ਼ ਦੌਰਾਨ ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟ੍ਰੋਨ ਹਾਰਮੋਨਾਂ ਦਾ ਪੱਧਰ ਘੱਟ ਹੋ ਜਾਂਦਾ ਹੈ। ਇਸ ਸਮੇਂ ਗਰਭਾਸ਼ਯ ਦੀ ਅੰਦਰੂਨੀ ਪਰਤ ਸਰੀਰ ਤੋਂ ਬਾਹਰ ਨਿਕਲਦੀ ਹੈ, ਜਿਸ ਕਾਰਨ ਬਲੀਡਿੰਗ ਹੁੰਦੀ ਹੈ।

ਇਸ ਦੌਰਾਨ ਕੁਝ ਮਹਿਲਾਵਾਂ ਨੂੰ ਪੇਟ ਵਿੱਚ ਮਰੋੜ, ਥਕਾਵਟ ਅਤੇ ਸਰੀਰ ਦੇ ਤਾਪਮਾਨ ਵਿੱਚ ਹਲਕੇ ਬਦਲਾਅ ਮਹਿਸੂਸ ਹੋ ਸਕਦੇ ਹਨ। ਹਾਰਮੋਨਲ ਬਦਲਾਅ ਦਾ ਅਸਰ ਸਿਰ ਦੀ ਚਮੜੀ (ਸਕੈਲਪ) 'ਤੇ ਵੀ ਪੈਂਦਾ ਹੈ, ਜਿਸ ਕਾਰਨ ਵਾਲ ਵਧੇਰੇ ਤੇਲੀਆ ਹੋ ਸਕਦੇ ਹਨ ਜਾਂ ਸਕੈਲਪ ਕੁਝ ਸੰਵੇਦਨਸ਼ੀਲ ਮਹਿਸੂਸ ਹੋ ਸਕਦੀ ਹੈ।

ਵਾਲ ਧੋਣ ਅਤੇ ਪੀਰੀਅਡਜ਼ ਦੀ ਬਲੀਡਿੰਗ ਦਾ ਕੋਈ ਸਿੱਧਾ ਸੰਬੰਧ ਨਹੀਂ

ਡਾਕਟਰਾਂ ਦਾ ਕਹਿਣਾ ਹੈ ਕਿ ਵਾਲ ਧੋਣ ਅਤੇ ਪੀਰੀਅਡਜ਼ ਦੀ ਬਲੀਡਿੰਗ ਵਿਚਕਾਰ ਕੋਈ ਸਿੱਧਾ ਸੰਬੰਧ ਨਹੀਂ ਹੈ। ਪੀਰੀਅਡਜ਼ ਦੌਰਾਨ ਹੋਣ ਵਾਲੀ ਬਲੀਡਿੰਗ ਪੂਰੀ ਤਰ੍ਹਾਂ ਹਾਰਮੋਨਾਂ ਅਤੇ ਗਰਭਾਸ਼ਯ ਦੀ ਕੁਦਰਤੀ ਪ੍ਰਕਿਰਿਆ ਨਾਲ ਨਿਯੰਤਰਿਤ ਹੁੰਦੀ ਹੈ। ਵਾਲ ਧੋਣ, ਨ੍ਹਾਉਣ ਜਾਂ ਸਿਰ 'ਤੇ ਪਾਣੀ ਪਾਉਣ ਨਾਲ ਨਾ ਤਾਂ ਬਲੀਡਿੰਗ ਵੱਧਦੀ ਹੈ ਅਤੇ ਨਾ ਹੀ ਘੱਟ ਹੁੰਦੀ ਹੈ।

ਹਾਲਾਂਕਿ, ਜੇਕਰ ਤੁਸੀਂ ਬਹੁਤ ਠੰਡੇ ਪਾਣੀ ਨਾਲ ਵਾਲ ਧੋਂਦੇ ਹੋ ਤਾਂ ਕੁਝ ਸਮੇਂ ਲਈ ਜ਼ਿਆਦਾ ਠੰਡ ਮਹਿਸੂਸ ਹੋ ਸਕਦੀ ਹੈ। ਕੁਝ ਮਹਿਲਾਵਾਂ ਵਿੱਚ ਇਸ ਨਾਲ ਸਿਰਦਰਦ, ਹਲਕੀ ਕੰਬਣ ਜਾਂ ਮਰੋੜ ਕੁਝ ਵੱਧ ਮਹਿਸੂਸ ਹੋ ਸਕਦੇ ਹਨ। ਪਰ ਇਹ ਅਸਰ ਅਸਥਾਈ ਹੁੰਦਾ ਹੈ ਅਤੇ ਇਸ ਦਾ ਪੀਰੀਅਡਜ਼ ਦੀ ਪ੍ਰਕਿਰਿਆ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਪੀਰੀਅਡਜ਼ ਦੌਰਾਨ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖੋ।
ਵਾਲ ਧੋਣ ਨਾਲ ਸਕੈਲਪ ਵਿੱਚ ਜਮਿਆ ਵਾਧੂ ਤੇਲ ਅਤੇ ਗੰਦਗੀ ਸਾਫ਼ ਹੋ ਜਾਂਦੀ ਹੈ, ਜਿਸ ਨਾਲ ਤਾਜ਼ਗੀ ਮਹਿਸੂਸ ਹੁੰਦੀ ਹੈ ਅਤੇ ਮੂਡ ਵੀ ਬਿਹਤਰ ਹੋ ਸਕਦਾ ਹੈ।
ਜੇਕਰ ਬਹੁਤ ਜ਼ਿਆਦਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਲੰਬੇ ਸਮੇਂ ਤੱਕ ਵਾਲ ਨਾ ਧੋਵੋ ਜਾਂ ਬਹੁਤ ਦੇਰ ਤੱਕ ਖੜ੍ਹੇ ਨਾ ਰਹੋ।
ਵਾਲ ਧੋਂਦੇ ਸਮੇਂ ਬਹੁਤ ਠੰਡੇ ਜਾਂ ਬਹੁਤ ਗਰਮ ਪਾਣੀ ਦੀ ਬਜਾਏ ਗੁੰਮ-ਗਰਮ ਪਾਣੀ ਦੀ ਵਰਤੋਂ ਕਰੋ।
ਜੇਕਰ ਸਕੈਲਪ ਸੰਵੇਦਨਸ਼ੀਲ ਲੱਗੇ ਤਾਂ ਹਲਕੇ (ਮਾਈਲਡ) ਸ਼ੈਂਪੂ ਦੀ ਵਰਤੋਂ ਕਰੋ।
ਵਾਲ ਧੋਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਾ ਲਵੋ ਤਾਂ ਜੋ ਠੰਡ ਨਾ ਲੱਗੇ।

ਕਦੋਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ?

ਜੇਕਰ ਪੀਰੀਅਡਜ਼ ਦੌਰਾਨ ਬਹੁਤ ਜ਼ਿਆਦਾ ਬਲੀਡਿੰਗ ਹੋਵੇ, ਤੇਜ਼ ਦਰਦ ਹੋਵੇ, ਚੱਕਰ ਆਉਣ, ਲਗਾਤਾਰ ਕਮਜ਼ੋਰੀ ਮਹਿਸੂਸ ਹੋਵੇ ਜਾਂ ਹਰ ਮਹੀਨੇ ਅਸਧਾਰਣ ਲੱਛਣ ਨਜ਼ਰ ਆਉਣ, ਤਾਂ ਇਸ ਨੂੰ ਵਾਲ ਧੋਣ ਨਾਲ ਜੋੜਨ ਦੀ ਬਜਾਏ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਟਾਪ ਹੈਡਲਾਈਨ

Daily Walking : ਕੀ ਰੋਜ਼ਾਨਾ 10 ਹਜ਼ਾਰ ਕਦਮ ਤੁਰਨਾ ਜ਼ਰੂਰੀ? ਜਾਣੋ ਉਮਰ ਦੇ ਹਿਸਾਬ ਨਾਲ ਕਿੰਨੀ ਸੈਰ ਕਰਨੀ ਹੈ ਸਹੀ
Daily Walking : ਕੀ ਰੋਜ਼ਾਨਾ 10 ਹਜ਼ਾਰ ਕਦਮ ਤੁਰਨਾ ਜ਼ਰੂਰੀ? ਜਾਣੋ ਉਮਰ ਦੇ ਹਿਸਾਬ ਨਾਲ ਕਿੰਨੀ ਸੈਰ ਕਰਨੀ ਹੈ ਸਹੀ
Diwali Holidays : ਦੀਵਾਲੀ 'ਤੇ ਮਿਲੀਆਂ ਲੰਮੀਆਂ ਛੁੱਟੀਆਂ, ਹੁਣ ਨੌਕਰੀ ਲਈ ਲੱਗੀ ਲਾਈਨ!
Diwali Holidays : ਦੀਵਾਲੀ 'ਤੇ ਮਿਲੀਆਂ ਲੰਮੀਆਂ ਛੁੱਟੀਆਂ, ਹੁਣ ਨੌਕਰੀ ਲਈ ਲੱਗੀ ਲਾਈਨ!
 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ
Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ
 Health Tips : ਦੀਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਇਹ ਬਿਮਾਰੀਆਂ, ਸਾਹ, ਅੱਖਾਂ ਅਤੇ ਦਿਲ ਦੇ ਮਰੀਜ਼ ਰੱਖਣ ਖਾਸ ਧਿਆਨ
 Health Tips : ਦੀਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਇਹ ਬਿਮਾਰੀਆਂ, ਸਾਹ, ਅੱਖਾਂ ਅਤੇ ਦਿਲ ਦੇ ਮਰੀਜ਼ ਰੱਖਣ ਖਾਸ ਧਿਆਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holidays: ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
Punjab News: ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
Earthquake News: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
Parvinder Jhota Last Rites: ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਰਾਤੋ-ਰਾਤ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਰਾਤੋ-ਰਾਤ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਜਾਰੀ...
Embed widget