Happy Lohri 2022 Wishes In Hindi: ਸਾਲ 2022 ਦਾ ਪਹਿਲਾ ਤਿਉਹਾਰ ਲੋਹੜੀ ਮੰਨਿਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਉੱਤਰੀ ਭਾਰਤ ਦੇ ਕਈ ਹਿੱਸਿਆਂ ਜਿਵੇਂ ਪੰਜਾਬ, ਹਰਿਆਣਾ, ਦਿੱਲੀ ਆਦਿ 'ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ਼ਾਮ ਨੂੰ ਅੱਗ ਲਗਾਈ ਜਾਂਦੀ ਹੈ ਤੇ ਪੂਜਾ ਕੀਤੀ ਜਾਂਦੀ ਹੈ।


ਦੱਸ ਦੇਈਏ ਕਿ ਲੋਹੜੀ ਦਾ ਤਿਉਹਾਰ ਨਵੇਂ ਫਸਲਾਂ ਦੇ ਤਿਆਰ ਹੋਣ ਤੇ ਵਾਢੀ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਅੱਗ 'ਚ ਕਣਕ ਦੀਆਂ ਬੱਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਲੋਹੜੀ ਦੇ ਤਿਉਹਾਰ 'ਤੇ ਪੰਜਾਬੀ ਭਾਈਚਾਰੇ ਦੇ ਲੋਕ ਗਿੱਧਾ-ਭੰਗੜਾ ਪੇਸ਼ ਪਾਉਂਦੇ ਹਨ ਤੇ ਗੀਤ ਗਾਉਂਦੇ ਹਨ। ਲੋਹੜੀ ਦੀਆਂ ਵਧਾਈਆਂ ਦਿੰਦੇ ਹਨ। ਇਸ ਦਿਨ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਇਹ ਸ਼ੁੱਭਕਾਮਨਾਵਾਂ ਭੇਜ ਕੇ ਲੋਹੜੀ ਦੀ ਸ਼ੁਭਕਾਮਨਾਵਾਂ ਵੀ ਦੇ ਸਕਦੇ ਹੋ।


ਲੋਹੜੀ ਦੀਆਂ ਵਧਾਈਆਂ ਦੇ ਮੈਸੇਜ਼ (Lohri Wishes Messages)


ਅਸੀਂ ਤੁਹਾਡੇ ਦਿਲ 'ਚ ਰਹਿੰਦੇ ਹਾਂ,


ਇਸ ਲਈ ਹਰ ਗਮ ਸਹਿੰਦੇ ਹਾਂ,


ਸਾਡੇ ਤੋਂ ਪਹਿਲਾਂ ਕੋਈ ਨਾ ਕਹਿ ਦੇਵੇ,


ਇਸ ਲਈ ਪਹਿਲਾਂ ਹੀ


ਹੈਪੀ ਲੋਹੜੀ ਕਹਿੰਦੇ ਹਾਂ।।


----------


ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ


ਤੁਹਾਨੂੰ ਮੁਬਾਰਕ ਹੋਵੇ ਲੋਹੜੀ ਦੇ ਤਿਉਹਾਰ।।


ਲੋਹੜੀ ਮੁਬਾਰਕ!


----------


ਮਿੱਠੇ ਗੁੜ 'ਚ ਮਿਲਿਆ ਤਿਲ,


ਪਤੰਗ ਉੱਡੀ ਤੇ ਖਿੜ੍ਹ ਗਿਆ ਦਿਲ,


ਤੁਹਾਡੀ ਜ਼ਿੰਦਗੀ 'ਚ ਹਰ ਦਿਨ ਆਏ ਖੁਸ਼ੀ ਤੇ ਸ਼ਾਂਤੀ,


ਤੁਹਾਨੂੰ ਲੋਹੜੀ ਦੀਆਂ ਮੁਬਾਰਕਾਂ।।


----------


ਚੰਨ ਨੂੰ ਚਾਂਦਨੀ ਮੁਬਾਰਕ,


ਦੋਸਤ ਨੂੰ ਦੋਸਤੀ ਮੁਬਾਰਕ,


ਮੈਨੂੰ ਤੁਸੀਂ ਮੁਬਾਰਕ,


ਮੇਰੇ ਵੱਲੋਂ ਤੁਹਾਨੂੰ ਲੋਹੜੀ ਮੁਬਾਰਕ।।


----------


ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਸੂਰਜ ਦੀਆਂ ਕਿਰਨਾਂ,


ਖੁਸ਼ੀਆਂ ਦੀ ਬਹਾਰ, ਢੋਲ ਦੀ ਆਵਾਜ਼ ਤੇ ਨੱਚਦੀ ਮੁਟਿਆਰ,


ਮੁਬਾਰਕ ਹੋਵੇ ਲੋਹੜੀ ਦਾ ਤਿਉਹਾਰ।।


Happy Lohri


----------


ਇਸ ਤੋਂ ਪਹਿਲਾਂ ਕਿ ਲੋਹੜੀ ਦੀ ਸ਼ਾਮ ਹੋ ਜਾਵੇ,


ਮੇਰਾ SMS ਦੂਜਿਆਂ ਵਾਂਗ ਆਮ ਹੋ ਜਾਵੇ,


ਮੋਬਾਈਲ ਨੈੱਟਵਰਕ ਜਾਮ ਹੋ ਜਾਵੇ,


ਤੁਹਾਨੂੰ ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ।


----------


ਲੋਹੜੀ ਦੀ ਅੱਗ 'ਚ ਸੜ ਜਾਣ ਸਾਰੇ ਗਮ


ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਖੁਸ਼ੀਆਂ ਹਰਦਮ,


ਲੋਹੜੀ ਦੀਆਂ ਮੁਬਾਰਕਾਂ।।


-----------


ਲੋਹੜੀ ਦੀ ਅੱਗ ਤੁਹਾਡੇ ਦੁੱਖਾਂ ਨੂੰ ਸਾੜ ਦੇਵੇ,


ਅੱਗ ਦੀ ਰੌਸ਼ਨੀ ਤੁਹਾਡੇ ਜੀਵਨ ਨੂੰ ਰੌਸ਼ਨੀ ਨਾਲ ਭਰ ਦੇਵੇ,


ਲੋਹੜੀ ਦੀ ਰੌਸ਼ਨੀ ਤੁਹਾਡੀ ਜ਼ਿੰਦਗੀ ਨੂੰ ਰੌਸ਼ਨ ਕਰੇ,


ਜਿਉਂ-ਜਿਉਂ ਲੋਹੜੀ ਦੀ ਅੱਗ ਤੇਜ਼ ਹੋਵੇ


ਉਵੇਂ-ਉਵੇਂ ਸਾਡੇ ਦੁੱਖਾਂ ਦਾ ਅੰਤ ਹੋਵੇ।।


ਲੋਹੜੀ ਮੁਬਾਰਕ !!


Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਧਾਰਨਾਵਾਂ ਅਤੇ ਮਾਨਤਾਵਾਂ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕਤਾ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।



ਇਹ ਵੀ ਪੜ੍ਹੋ: Viral Photo: ਕੀ ਤੁਸੀਂ ਦੇਖਿਆ ਪਹਿਲਾਂ ਕਦੇ ਅਜਿਹਾ ਵਿਆਹ ਦਾ ਕਾਰਡ, ਢਾਈ ਇੰਚ ਦੀ ਸਕੇਲ 'ਚ ਲਿਖਿਆ ਪੂਰੀ ਤਾਮਝਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904