Health Benefits of Red Meat: ਪੰਜਾਬੀ ਜ਼ਿਆਦਾਤਾਰ ਕੁੱਕੜ ਦੇ ਸ਼ੌਕੀਨ ਹੁੰਦੇ ਹਨ। ਬੇਸ਼ੱਕ ਚਿਕਨ ਵਿੱਚ ਵੀ ਕਈ ਪੌਸਟਿਕ ਤੱਤ ਹੁੰਦੇ ਹਨ ਪਰ ਸਿਹਤ ਮਾਹਿਰਾਂ ਵੱਲੋਂ ਰੈੱਡ ਮੀਟ ਦਾ ਸੇਵਨ ਸਿਹਤ ਲਈ ਚੰਗਾ ਦੱਸਿਆ ਜਾਂਦਾ ਹੈ। ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮਲਟੀਪਲ ਸਕਲੇਰੋਸਿਸ (ਐਮਐਸ) ਦੇ ਖਤਰੇ ਨੂੰ ਰੈੱਡ ਮੀਟ ਖੁਰਾਕ 'ਚ ਸ਼ਾਮਲ ਕਰਕੇ ਘੱਟ ਕੀਤਾ ਜਾ ਸਕਦਾ ਹੈ। 


ਇਹ ਵੀ ਪੜ੍ਹੋ: ਗਰਮੀਆਂ 'ਚ ਵੀ ਖਾਧੇ ਜਾ ਸਕਦੇ ਰੋਜ਼ਾਨਾ ਦੋ ਅੰਡੇ, ਪੌਸ਼ਟਿਕ ਤੱਤਾਂ ਦਾ ਹੁੰਦੇ ਭੰਡਾਰ


ਮਹੱਤਵਪੂਰਨ ਗੱਲ ਇਹ ਹੈ ਕਿ ਐਮਐਸ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਇਮਿਊਨ ਸਿਸਟਮ ਨਾੜਾਂ ਦੀ ਸੁਰੱਖਿਆ ਕਵਚ ਨੂੰ ਖਾ ਜਾਂਦੀ ਹੈ, ਜਿਸ ਨਾਲ ਨਸਾਂ ਦਾ ਨੁਕਸਾਨ ਹੁੰਦਾ ਹੈ। ਨਸਾਂ ਦਾ ਨੁਕਸਾਨ ਦਿਮਾਗ ਤੇ ਸਰੀਰ ਦੇ ਵਿਚਕਾਰ ਸੰਚਾਰ ਨੂੰ ਵਿਗਾੜਦਾ ਹੈ। 


ਇਸ ਲਈ ਇਹ ਸੁਝਾਅ ਦਿੱਤਾ ਗਿਆ ਹੈ ਕਿ ਮੈਡੀਟੇਰੀਅਨ ਖੁਰਾਕ ਵਿੱਚ ਗੈਰ ਸੰਭਾਵੀ ਰੈੱਡ ਮੀਟ ਦਾ ਸ਼ਾਮਲ ਕਰਨਾ ਐਮਐਸ ਦੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਲਈ ਲਾਭਕਾਰੀ ਹੋ ਸਕਦਾ ਹੈ। ਮੈਡੀਟੇਰੀਅਨ ਡਾਈਟ ਮੈਡੀਟੇਰੀਅਨ ਦੇਸ਼ਾਂ ਦੀ ਖੁਰਾਕ ਨੂੰ ਦਰਸਾਉਂਦਾ ਹੈ। 


ਇਹ ਵੀ ਪੜ੍ਹੋ: ਮਹਿੰਗੇ ਫਲਾਂ ਤੇ ਸਬਜ਼ੀਆਂ ਦੀ ਥਾਂ ਖਾਓ ਸਸਤਾ ਖੀਰਾ, ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਕਰ ਸਕਦਾ ਦੂਰ


ਇਹ ਫਲ, ਸਬਜ਼ੀਆਂ, ਅਨਾਜ, ਆਲੂ, ਜੈਤੂਨ ਦਾ ਤੇਲ, ਬੀਜ, ਮੱਛੀ, ਲੋਅ ਸੈਚੂਰੇਟਿਡ ਫੈਟ, ਡੇਅਰੀ ਉਤਪਾਦ ਤੇ ਰੈੱਡ ਮੀਟ ਨਾਲ ਭਰਪੂਰ ਹੁੰਦੀ ਹੈ। ਇਹ ਮਾਸਪੇਸ਼ੀਆਂ, ਮਾਸ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਸਹਾਇਤਾ ਕਰਦਾ ਹੈ। 


ਦੱਸ ਦਈਏ ਕਿ ਇਸ ਤੋਂ ਪਹਿਲਾਂ ਰੈੱਡ ਮੀਟ ਨੂੰ ਗੰਭੀਰ ਬਿਮਾਰੀਆਂ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਇਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੈਸਟ੍ਰੋਲ ਮਿਲਦਾ ਹੈ। ਰੈੱਡ ਮੀਟ 'ਚ ਪ੍ਰੋਟੀਨ ਦੀ ਉੱਚ ਮਾਤਰਾ ਸੈਚੂਰੇਟਿਡ ਫੈਟ ਦੀ ਸਪਲਾਈ ਦਾ ਕਾਰਨ ਬਣਦੀ ਹੈ ਜਿਸ ਕਾਰਨ ਸਰੀਰ ਦੇ ਭਾਰ ਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸੰਤੁਲਿਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਪਰ ਸਿਹਤਮੰਦ ਢੰਗ ਨਾਲ ਰੈੱਡ ਮੀਟ ਦਾ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। 


ਇਹ ਵੀ ਪੜ੍ਹੋ: ਸਿਗਰਟਨੋਸ਼ੀ ਦੀ ਲਪੇਟ 'ਚ ਆਇਆ ਇਹ ਦੇਸ਼, ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਚੁੱਕਿਆ ਇਹ ਵੱਡਾ ਕਦਮ