ਬਹੁਤੇ ਲੋਕ ਮੰਨਦੇ ਹਨ ਕਿ ਦੁਪਹਿਰ ਨੂੰ ਸੌਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇੱਕ ਤਾਜ਼ਾ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਸਮੇਂ ਇੱਕ ਘੰਟੇ ਤੋਂ ਵੱਧ ਨੀਂਦ ਲੈਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਅਤੇ ਇਹ ਮੌਤ ਦੀ ਸੰਭਾਵਨਾ ਨੂੰ ਵੀ ਵਧਾਉਂਦਾ ਹੈ। ਈਐਸਸੀ ਕਾਂਗਰਸ 2020 ਡਿਜੀਟਲ ਐਕਸਪੀਰੀਐਂਸ ਵਿੱਚ ਪ੍ਰਕਾਸ਼ਤ ਇਸ ਖੋਜ ਵਿੱਚ ਦੁਪਹਿਰ ਨੂੰ ਝਪਕੀ ਲੈਣ ਅਤੇ ਦਿਲ ਦੀ ਬਿਮਾਰੀ ਅਤੇ ਮੌਤ ਦੇ ਜੋਖਮ ਦੇ ਵਿਚਕਾਰ ਸਬੰਧਾਂ ਬਾਰੇ ਦੱਸਿਆ ਗਿਆ ਹੈ।


ਇਸ ਵਿਸ਼ਲੇਸ਼ਣ ਵਿਚ ਕੁੱਲ 3,13,651 ਭਾਗੀਦਾਰ 20 ਤੋਂ ਵੱਧ ਅਧਿਐਨਾਂ ਵਿਚ ਸ਼ਾਮਲ ਕੀਤੇ ਗਏ, ਜਿਨ੍ਹਾਂ 'ਚੋਂ ਤਕਰੀਬਨ 39 ਪ੍ਰਤੀਸ਼ਤ ਦੁਪਹਿਰ ਨੂੰ ਸੌਂਦੇ ਸੀ। ਖੋਜ 'ਚ ਇਹ ਪਾਇਆ ਗਿਆ ਕਿ 60 ਮਿੰਟਾਂ ਤੋਂ ਵੱਧ ਸੌਣ ਨਾਲ ਉਨ੍ਹਾਂ ਲੋਕਾਂ ਦੇ ਮੁਕਾਬਲੇ ਦਿਲ ਦੀ ਬਿਮਾਰੀ ਅਤੇ ਮੌਤ ਦੇ ਜੋਖਮ 'ਚ 30 ਪ੍ਰਤੀਸ਼ਤ ਵਾਧਾ ਹੁੰਦਾ ਹੈ ਜੋ ਨੀਂਦ ਨਹੀਂ ਲੈਂਦੇ।

ਕੰਮ ਦੀ ਗੱਲ: ਹੁਣ ਅਧਾਰ ਕਾਰਡ ਨਾਲ ਲੈ ਕੇ ਕਿਤੇ ਵੀ ਜਾਣ ਦੀ ਨਹੀਂ ਲੋੜ, ਇੰਝ ਮੋਬਾਈਲ 'ਤੇ ਹੀ ਕਰੋ ਡਾਊਨਲੋਡ

ਜੇ ਤੁਸੀਂ ਰਾਤ ਨੂੰ ਸੌਣ ਦੀ ਗੱਲ ਕਰਦੇ ਹੋ, ਤਾਂ ਇਹ ਖ਼ਤਰਾ ਉਨ੍ਹਾਂ 'ਚ ਵਧੇਰੇ ਹੁੰਦਾ ਹੈ ਜੋ ਹਰ ਰਾਤ ਛੇ ਘੰਟੇ ਤੋਂ ਜ਼ਿਆਦਾ ਸੌਂਦੇ ਹਨ। ਹਾਲਾਂਕਿ, ਦੁਪਹਿਰ ਨੂੰ 60 ਮਿੰਟਾਂ ਤੋਂ ਘੱਟ ਸਮੇਂ ਲਈ ਸੌਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਨਹੀਂ ਹੁੰਦਾ। ਡਾ. ਪੈਨ ਕਹਿੰਦੇ ਹਨ, "ਨਤੀਜੇ ਦਰਸਾਉਂਦੇ ਹਨ ਕਿ 30 ਤੋਂ 45 ਮਿੰਟ ਸੌਣ ਨਾਲ ਉਨ੍ਹਾਂ ਲੋਕਾਂ ਦੇ ਦਿਲਾਂ ਦੀ ਸਿਹਤ 'ਚ ਸੁਧਾਰ ਹੁੰਦਾ ਹੈ ਜਿਹੜੇ ਰਾਤ ਨੂੰ ਕਾਫ਼ੀ ਨੀਂਦ ਨਹੀਂ ਲੈਂਦੇ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ