High Rich Protein Veg Foods: ਪ੍ਰੋਟੀਨ ਸਾਡੇ ਜੀਵਨ ਦਾ ਆਧਾਰ ਹੈ। ਪ੍ਰੋਟੀਨ ਖੁਦ ਜ਼ਰੂਰੀ ਅਮੀਨੋ ਐਸਿਡ ਬਣਾਉਂਦਾ ਹੈ ਜਿਸ ਤੋਂ ਜੀਵਨ ਦਾ ਪਹਿਲਾ ਦ੍ਰਵ ਬਣਦਾ ਹੈ। ਹਰ ਵਿਅਕਤੀ ਨੂੰ ਰੋਜ਼ਾਨਾ 50 ਤੋਂ 60 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਹਾਲਾਂਕਿ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਵਿੱਚ ਪ੍ਰੋਟੀਨ ਦੀ ਕਮੀ ਹੈ।
ਸਰੀਰ ਵਿੱਚ ਪ੍ਰੋਟੀਨ ਦੀ ਕਮੀ ਕਵਾਸ਼ੀਓਰਕੋਰ ਸਮੇਤ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਪ੍ਰੋਟੀਨ ਦੀ ਕਮੀ ਨਾਲ ਮਾਸਪੇਸ਼ੀਆਂ ਦਾ ਨੁਕਸਾਨ ਹੁੰਦਾ ਹੈ ਤੇ ਬਹੁਤ ਜ਼ਿਆਦਾ ਕਮਜ਼ੋਰੀ ਤੇ ਥਕਾਵਟ ਹੁੰਦੀ ਹੈ। ਹਾਲਾਂਕਿ ਇਸ ਦੇ ਬਾਵਜੂਦ ਲੋਕ ਇਹ ਨਹੀਂ ਜਾਣਦੇ ਕਿ ਉਨ੍ਹਾਂ 'ਚ ਪ੍ਰੋਟੀਨ ਦੀ ਕਮੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਕਾਹਾਰੀ ਚੀਜ਼ਾਂ ਵਿੱਚ ਪ੍ਰੋਟੀਨ ਦੀ ਪੂਰਤੀ ਨਹੀਂ ਹੁੰਦੀ। ਇਹ ਗੱਲ ਬਿਲਕੁਲ ਗਲਤ ਹੈ।
ਦਰਅਸਲ, ਸ਼ਾਕਾਹਾਰੀ ਭੋਜਨ ਵਿੱਚ ਕਈ ਪ੍ਰਕਾਰ ਦੇ ਭੋਜਨ ਹੁੰਦੇ ਹਨ ਕਿ ਉਨ੍ਹਾਂ ਵਿੱਚ ਮਟਨ-ਚਿਕਨ ਨਾਲੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਜੇਕਰ ਇਨ੍ਹਾਂ 'ਚੋਂ ਇੱਕ ਚੀਜ਼ ਦਾ ਵੀ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਸਾਡੇ ਸਰੀਰ 'ਚ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ ਤੇ ਇਹ ਸਾਨੂੰ ਕਈ ਸਰੀਰਕ ਸਮੱਸਿਆਵਾਂ ਤੋਂ ਬਚਾਉਂਦੀ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਖੁਰਾਕੀ ਵਸਤੂਆਂ ਹਨ, ਜਿਨ੍ਹਾਂ 'ਚ ਮਟਨ-ਚਿਕਨ ਤੋਂ ਵੀ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ।
- ਸੋਇਆ ਬੀਨਜ਼- ਬੀਬੀਸੀ ਗੁੱਡ ਫੂਡ ਅਨੁਸਾਰ, ਸੋਇਆ ਬੀਨਜ਼ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ। 80 ਗ੍ਰਾਮ ਸੋਇਆਬੀਨ ਵਿੱਚ 8.7 ਗ੍ਰਾਮ ਸ਼ੁੱਧ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਇਹ ਸੋਇਆ ਪ੍ਰੋਟੀਨ ਦਾ ਕਿੰਨਾ ਵੱਡਾ ਖਜ਼ਾਨਾ ਹੈ। ਸੋਇਆ ਬੀਨ ਕਰੀ ਉੱਤਰੀ ਭਾਰਤ ਵਿੱਚ ਬਣਾਈ ਜਾਂਦੀ ਹੈ। ਕੁਝ ਲੋਕ ਇਸ ਨੂੰ ਮਟਨ ਵਾਂਗ ਹੀ ਬਣਾਉਂਦੇ ਹਨ। ਸੋਇਆਬੀਨ ਨੂੰ ਹੋਰ ਸਬਜ਼ੀਆਂ ਦੇ ਨਾਲ ਵੀ ਬਣਾਇਆ ਜਾ ਸਕਦਾ ਹੈ, ਜੋ ਮਟਨ ਤੋਂ ਘੱਟ ਸਵਾਦ ਨਹੀਂ ਹੁੰਦੀਆਂ।
- ਹਰੇ ਮਟਰ- ਹਰੇ ਮਟਰ ਨਾ ਸਿਰਫ਼ ਪ੍ਰੋਟੀਨ ਦਾ ਸਰੋਤ ਹਨ, ਸਗੋਂ ਕਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਵੀ ਹਨ। ਇਸ 'ਚ ਮੈਗਨੀਸ਼ੀਅਮ, ਕਾਪਰ, ਫਾਸਫੋਰਸ, ਫੋਲੇਟ, ਜ਼ਿੰਕ, ਆਇਰਨ ਤੇ ਮੈਂਗਨੀਜ਼ ਵਰਗੇ ਖਣਿਜ ਤੱਤ ਪਾਏ ਜਾਂਦੇ ਹਨ, ਜੋ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ। ਹਰੇ ਮਟਰ ਵਿੱਚ ਫਾਇਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ ਜੋ ਕੋਲਨ ਕੈਂਸਰ ਨੂੰ ਰੋਕਣ ਵਿੱਚ ਸਮਰੱਥ ਹੁੰਦੇ ਹਨ। ਇਸ ਤਰ੍ਹਾਂ ਇਹ ਮਟਨ-ਚਿਕਨ ਨਾਲੋਂ ਜ਼ਿਆਦਾ ਪ੍ਰੋਟੀਨ ਦਿੰਦੇ ਹਨ।
- ਟੋਫੂ- ਟੋਫੂ ਵੀ ਸੋਇਆਬੀਨ ਦੀ ਇੱਕ ਕਿਸਮ ਹੈ। ਹਾਲਾਂਕਿ ਭਾਰਤ 'ਚ ਟੋਫੂ ਦਾ ਸੇਵਨ ਘੱਟ ਹੁੰਦਾ ਹੈ ਪਰ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਟੋਫੂ ਸੋਇਆ ਦੁੱਧ ਤੋਂ ਬਣਾਇਆ ਜਾਂਦਾ ਹੈ। 100 ਗ੍ਰਾਮ ਟੋਫੂ 8.1 ਗ੍ਰਾਮ ਪ੍ਰੋਟੀਨ ਦਿੰਦਾ ਹੈ। ਪੈਨਕੇਕ, ਜਾਪਾਨੀ ਸਲਾਦ, ਸਿਲਕਨ ਆਦਿ ਟੋਫੂ ਤੋਂ ਬਣਾਏ ਜਾਂਦੇ ਹਨ। ਇਸ ਨੂੰ ਹੋਰ ਚੀਜ਼ਾਂ ਵਿੱਚ ਵੀ ਮੈਰੀਨੇਟ ਕੀਤਾ ਜਾ ਸਕਦਾ ਹੈ।
- ਫਲੀਦਾਰ ਸਬਜ਼ੀਆਂ- ਮਸਰਾਂ ਦੀ ਦਾਲ, ਛੋਲਿਆਂ ਦੀ ਦਾਲ, ਬੀਨਜ਼, ਮੂੰਗਫਲੀ ਪ੍ਰੋਟੀਨ ਦਾ ਵਧੀਆ ਸਰੋਤ ਹਨ। ਫਲੀਦਾਰ ਸਬਜ਼ੀਆਂ ਵਿੱਚ ਬੀਨਜ਼, ਦਾਲ, ਮਟਰ ਆਦਿ ਸ਼ਾਮਲ ਹਨ। ਦੋ ਫਲੀਦਾਰ ਸਬਜ਼ੀਆਂ ਵਿੱਚ 8 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸੇ ਲਈ ਫਲੀਦਾਰ ਸਬਜ਼ੀਆਂ ਨੂੰ ਪ੍ਰੋਟੀਨ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਹ ਸਸਤੀਆਂ ਵੀ ਹਨ।
- ਬਦਾਮ- ਬਦਾਮ ਬੇਸ਼ੱਕ ਮਹਿੰਗੇ ਹੁੰਦੇ ਹਨ ਪਰ ਇਸ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। 20-25 ਗ੍ਰਾਮ ਬਦਾਮ ਵਿੱਚ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜੇਕਰ ਰੋਜ਼ਾਨਾ ਸਵੇਰੇ 3-4 ਭਿੱਜੇ ਹੋਏ ਬਦਾਮ ਖਾ ਲਏ ਜਾਣ ਤਾਂ ਇਸ ਨਾਲ ਭਾਰ ਵੀ ਘੱਟ ਹੋਵੇਗਾ ਤੇ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਤੋਂ ਵੀ ਦੂਰ ਰਹੇਗਾ। ਬਦਾਮ 'ਚ ਵਿਟਾਮਿਨ ਈ, ਹੈਲਦੀ ਫੈਟ ਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਈ ਬੀਮਾਰੀਆਂ ਨੂੰ ਦੂਰ ਰੱਖਦੇ ਹਨ।
ਇਹ ਵੀ ਪੜ੍ਹੋ: Yo Yo Honey Singh: ਯੋ ਯੋ ਹਨੀ ਸਿੰਘ-ਬਾਦਸ਼ਾਹ ਦੇ ਰਿਸ਼ਤੇ 'ਚ ਕਿਉਂ ਆਈ ਦਰਾਰ ? ਇਸ ਤਰ੍ਹਾਂ ਟੁੱਟਿਆ 'ਮਾਫੀਆ ਮੁੰਡੀਰ' ਬੈਂਡ