ਕੀ ਤੁਸੀਂ ਵੀ ਆਪਣੇ ਬਗੀਚੇ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਾਉਂਦੇ ਹੋ? ਰੁੱਖਾਂ ਅਤੇ ਪੌਦਿਆਂ ਦੀ ਦੇਖਭਾਲ ਛੋਟੇ ਬੱਚਿਆਂ ਵਾਂਗ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਪਾਣੀ ਦੇਣਾ, ਖਾਦ ਪਾਉਣਾ ਅਤੇ ਛਾਂਟਣਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਗਬਾਨੀ ਕਰਨ ਨਾਲ 6 ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ, ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹੋ ਅਤੇ ਆਪਣੇ ਬਾਗਬਾਨੀ ਦੇ ਸਮੇਂ ਨੂੰ ਕਿਵੇਂ ਮਜ਼ੇਦਾਰ ਅਤੇ ਸੁਰੱਖਿਅਤ ਬਣਾ ਸਕਦੇ ਹੋ।


1. ਟੈਟਨਸ


ਮਿੱਟੀ ਅਤੇ ਗੰਦਗੀ ਵਿੱਚ ਟੈਟਨਸ ਬੈਕਟੀਰੀਆ (ਕਲੋਸਟ੍ਰਿਡੀਅਮ ਟੈਟਨੀ) ਪਾਇਆ ਜਾਂਦਾ ਹੈ, ਜੋ ਕਿ ਪੌਦੇ ਲਗਾਉਣ ਦੌਰਾਨ ਚਮੜੀ 'ਤੇ ਸੱਟ ਲੱਗਣ 'ਤੇ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਇਸ ਤੋਂ ਬਚਣ ਲਈ, ਬਾਗਬਾਨੀ ਕਰਦੇ ਸਮੇਂ ਹਮੇਸ਼ਾ ਦਸਤਾਨੇ ਪਾਓ ਅਤੇ ਤੇਜ਼ਧਾਰ ਵਾਲੇ ਸੰਦਾਂ ਤੋਂ ਸਾਵਧਾਨ ਰਹੋ। ਟੈਟਨਸ ਦਾ ਟੀਕਾ ਸਮੇਂ 'ਤੇ ਲਓ ਅਤੇ ਜੇਕਰ ਕੋਈ ਕੱਟ ਜਾਂ ਸੱਟ ਲੱਗ ਜਾਵੇ ਤਾਂ ਤੁਰੰਤ ਸਾਫ਼ ਕਰਕੇ ਮਲਮ ਲਗਾਓ।


2. ਲੈਪਟੋਸਪਾਇਰੋਸਿਸ


ਇਹ ਬੈਕਟੀਰੀਆ ਗੰਦੇ ਪਾਣੀ ਵਿੱਚ ਪਾਇਆ ਜਾਂਦਾ ਹੈ, ਖਾਸ ਕਰਕੇ ਪਾਲਤੂ ਜਾਨਵਰਾਂ ਜਾਂ ਚੂਹਿਆਂ ਦੇ ਪਿਸ਼ਾਬ ਨਾਲ ਸੰਕਰਮਿਤ ਪਾਣੀ ਵਿੱਚ। ਬਾਗਬਾਨੀ ਕਰਦੇ ਸਮੇਂ ਰਬੜ ਦੇ ਦਸਤਾਨੇ ਅਤੇ ਗੱਮ ਬੂਟਸ ਪਾਓ, ਸਾਫ਼ ਪਾਣੀ ਦੀ ਵਰਤੋਂ ਕਰੋ ਅਤੇ ਆਪਣੇ ਬਗੀਚੇ ਵਿੱਚ ਪਾਣੀ ਨੂੰ ਖੜ੍ਹੇ ਨਾ ਹੋਣ ਦਿਓ।


3. ਫੰਗਲ ਇਨਫੈਕਸ਼ਨ (ਦਾਦ)


ਰਿੰਗਵਰਮ ਫੰਗਸ ਸੰਕਰਮਿਤ ਮਿੱਟੀ ਜਾਂ ਪੌਦਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਲਾਗ ਚਮੜੀ ਦੇ ਸੰਪਰਕ ਦੁਆਰਾ ਫੈਲਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਚੰਗੀ ਕੁਆਲਿਟੀ ਦੇ ਦਸਤਾਨੇ ਪਾਏ। ਜੇਕਰ ਚਮੜੀ 'ਤੇ ਕੋਈ ਖਾਰਸ਼ ਜਾਂ ਧੱਫੜ ਹੋ ਜਾਵੇ ਤਾਂ ਤੁਰੰਤ ਐਂਟੀ-ਫੰਗਲ ਕਰੀਮ ਲਗਾਓ।


4. ਐਲਰਜੀ ਅਤੇ ਦਮਾ ਦੇ ਲੱਛਣ


ਰੁੱਖ ਲਗਾਉਣ ਸਮੇਂ ਪਰਾਗਕਣ, ਉੱਲੀ ਦੇ ਬੀਜਾਣੂ ਅਤੇ ਧੂੜ ਕਰਕੇ ਐਲਰਜੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਬਾਗਬਾਨੀ ਕਰਦੇ ਸਮੇਂ ਮਾਸਕ ਪਹਿਨੋ, ਖਾਸ ਕਰਕੇ ਜੇ ਤੁਸੀਂ ਧੂੜ ਵਿੱਚ ਜਾਂ ਫੁੱਲਾਂ ਵਾਲੇ ਪੌਦਿਆਂ ਵਿੱਚ ਕੰਮ ਕਰ ਰਹੇ ਹੋ। ਇਸ ਤੋਂ ਬਾਅਦ ਤੁਰੰਤ ਨਹਾਓ ਅਤੇ ਕੱਪੜੇ ਬਦਲੋ।


5. Giardiasis


ਇਹ ਪਰਜੀਵੀ ਪਾਣੀ ਵਿੱਚ ਪਾਇਆ ਜਾਂਦਾ ਹੈ ਅਤੇ ਗੰਦੇ ਹੱਥਾਂ ਜਾਂ ਪਾਣੀ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਇਸ ਤੋਂ ਬਚਣ ਲਈ ਬਾਗਬਾਨੀ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।


6. ਬੈਕਟੀਰੀਆ ਦੀ ਲਾਗ (ਸੈਪਸਿਸ)


ਮਿੱਟੀ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਬੈਕਟੀਰੀਆ, ਜਿਵੇਂ ਕਿ ਸਟੈਫ਼ੀਲੋਕੋਕਸ, ਜ਼ਖ਼ਮ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਲਾਗ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ 'ਚ ਦਸਤਾਨੇ ਪਾਓ ਅਤੇ ਜੇਕਰ ਕੋਈ ਕੱਟ ਜਾਂ ਝਰੀਟ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਸਾਫ ਕਰੋ ਅਤੇ ਦਵਾਈ ਲਗਾਓ।


Disclaimer:  ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।