ਕੋਰੋਨਾ ਠੀਕ ਹੋਣ ਤੋਂ ਬਾਅਦ ਜੇ ਤੁਹਾਨੂੰ ਕੋਰੋਨਾ ਜਿਹੇ ਲੱਛਣ ਦਿੱਸਦੇ ਹਨ, ਤਾਂ ਤੁਹਾਨੂੰ Long Covid ਹੋ ਸਕਦਾ ਹੈ। ਕੋਵਿਡ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਮਰੀਜ਼ ਵਿੱਚ ਐਕਿਯੂਟ ਪੋਸਟ ਕੋਵਿਡ ਸਿੰਡ੍ਰੋਮ ਹੋ ਸਕਦੇ ਹਨ, ਜਿਸ ਨੂੰ Long Covid ਵੀ ਕਹਿੰਦੇ ਹਨ। ਜਿਹੜੇ ਲੋਕਾਂ ਉੱਤੇ ਕੋਰੋਨਾ ਵਾਇਰਸ ਦਾ ਜ਼ਿਆਦਾ ਅਸਰ ਹੋਇਆ ਹੈ, ਉਨ੍ਹਾਂ ਨੂੰ Long Covid ਦੀ ਸੰਭਾਵਨਾ ਵੱਧ ਹੈ।
ਕੀ ਹੈ Long Covid?
ਕਿਸੇ ਮਰੀਜ਼ ’ਚ ਕੋਵਿਡ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਉਸ ਨੂੰ ਹਲਕੀ ਖੰਘ, ਸਿਰ ਤੇ ਸਰੀਰ ’ਚ ਦਰਦ, ਥਕਾਵਟ, ਸਾਹ ਲੈਣ ’ਚ ਪ੍ਰੇਸ਼ਾਨੀ ਜਾਂ ਸੁਆਦ ਤੇ ਬੋਅ ਦਾ ਮਹਿਸੂਸ ਨਾ ਹੋਣ ’ਚੋਂ ਕੁਝ ਵੀ ਸਾਹਮਣੇ ਆਉਂਦਾ ਹੋਵੇ, ਤਾਂ ਸਮਝ ਜਾਓ ਕਿ ਕੋਰੋਨਾ ਵਾਇਰਸ ਦੇ ਆਫ਼ਟਰ ਇਫ਼ੈਕਟਸ ਬਾਡੀ ’ਚ ਬਚੇ ਹੋਏ ਹਨ, ਇਸ ਨੂੰ ਹੀ Long Covid ਕਹਿੰਦੇ ਹਨ।
ਜੇ ਕੋਵਿਡ ਤੋਂ ਠੀਕ ਹੋਣ ਪਿੱਛੋਂ ਸਰੀਰ ਵਿੱਚ ਹੇਠਾਂ ਲਿਖੇ ਲੱਛਣ ਸਾਹਮਣੇ ਆਉਣ, ਤਾਂ ਡਾਕਟਰ ਤੋਂ ਸਲਾਹ ਲਵੋ:
1. ਲਗਾਤਾਰ ਖੰਘ ਅਤੇ ਜ਼ੁਕਾਮ
ਕੋਰੋਨਾ ਠੀਕ ਹੋਣ ਤੋਂ ਬਾਅਦ ਕਈ ਵਾਰ 1 ਮਹੀਨੇ ਤੱਕ ਖੰਘ ਤੇ ਜ਼ੁਕਾਮ ਲੱਗੇ ਰਹਿੰਦੇ ਹਨ। ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
2. ਸਿਰ ਦਰਦ ਤੇ ਥਕਾਵਟ
ਕੋਰੋਨਾ ਵਾਇਰਸ ਦੀ ਲਾਗ ਲੱਗਣ ਦੌਰਾਨ ਸਿਰ ਦਰਦ ਅਤੇ ਸਰੀਰ ਵਿੱਚ ਥਕਾਵਟ ਬਣੀ ਰਹਿੰਦੀ ਹੈ। ਇਹ ਹਾਲਤ ਕਈ ਹਫ਼ਤਿਆਂ ਬੱਧੀ ਰਹਿੰਦੀ ਹੈ। ਦਰਅਸਲ, ਇਸ ਦੌਰਾਨ ਸਰੀਰ ਵਾਇਰਸ ਨਾਲ ਲੜਨ ਲਈ ਐਂਟੀ ਬਾਡੀ ਤਿਆਰ ਕਰ ਰਿਹਾ ਹੁੰਦਾ ਹੈ, ਜਿਸ ਕਰ ਕੇ ਥਕਾਵਟ ਮਹਿਸੂਸ ਹੁੰਦੀ ਹੈ। ਨਿਯਮਤ ਤੌਰ ’ਤੇ ਕਸਰਤ ਕਰਨ ਨਾਲ ਇਨ੍ਹਾਂ ਲੱਛਣਾਂ ਵਿੱਚ ਸੁਧਾਰ ਹੋ ਸਕਦਾ ਹੈ। ਡਾਕਟਰ ਕੁਝ ਮਲਟੀ ਵਿਟਾਮਿਨ ਜਾਂ ਦੂਜੀਆਂ ਦਵਾਈਆਂ ਦੇ ਸਕਦੇ ਹਨ ਤੇ ਕੁਝ ਟੈਸਟ ਵੀ ਕਰਵਾ ਸਕਦੇ ਹਨ।
3. ਸਾਹ ਲੈਣ ਵਿੱਚ ਔਖ
ਕੋਰੋਨਾ ਹੋਣ ਤੋਂ ਇੱਕ ਤਾਂ ਮਨ ’ਤੇ ਦਹਿਸ਼ਤ ਛਾ ਜਾਂਦੀ ਹੈ। ਆਕਸੀਜਨ ਸੈਚੂਰੇਸ਼ਨ ਘੱਟ ਹੋਣ ਕਾਰਣ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। Long Covid ’ਚ ਇਹ ਸਮੱਸਿਆ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ। ਜਿਸ ਰੋਗੀ ਦੇ ਫੇਫੜਿਆਂ ਉੱਤੇ ਇਸ ਬੀਮਾਰੀ ਨੇ ਹਮਲਾ ਕੀਤਾ ਹੋਵੇ, ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
4. ਸੁਆਦ ਤੇ ਬੋਅ ਦਾ ਪਤਾ ਨਾ ਲੱਗਣਾ
ਕੋਵਿਡ ਦੌਰਾਨ ਖਾਣ ਦੀ ਚੀਜ਼ ਵਿੱਚ ਸੁਆਦ ਨਾ ਆਉਣਾ ਤੇ ਕੋਈ ਬੋਅ (ਸਮੈੱਲ) ਨਾ ਆਉਣਾ ਇੱਕ ਆਮ ਲੱਛਣ ਹੈ। ਅਜਿਹੀ ਹਾਲਤ ਕੋਵਿਡ ਦੇ ਠੀਕ ਹੋਣ ਤੋਂ ਬਾਅਦ ਵੀ ਕਈ ਮਹੀਨਿਆਂ ਤੱਕ ਬਣੀ ਰਹਿੰਦੀ ਹੈ।
5. ਦਸਤ ਲੱਗਣੇ ਜਾਂ ਭੁੱਖ ਨਾ ਲੱਗਣਾ
ਕੋਰੋਨਾ ਹੋਣ ’ਤੇ ਪੇਟ ਨਾਲ ਸਬੰਧਤ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ; ਜਿਨ੍ਹਾਂ ਵਿੱਚੋਂ ਦਸਤ ਲੱਗਣਾ ਆਮ ਹੈ। ਠੀਕ ਹੋਣ ਤੋਂ ਬਾਅਦ ਵੀ ਕਈ ਹਫ਼ਤਿਆਂ ਤੱਕ ਦਸਤ ਜਾਂ ਹਾਜ਼ਮੇ ਦੀ ਸਮੱਸਿਆ ਰਹਿ ਸਕਦੀ ਹੈ। ਇਸ ਤੋਂ ਇਲਾਵਾ ਭੁੱਖ ਨਹੀਂ ਲੱਞਦੀ ਜਾਂ ਖਾਣ ਦਾ ਮਨ ਨਹੀਂ ਕਰਦਾ, ਇਹ ਸਭ Long Covid ਦੇ ਲੱਛਣ ਹੋ ਸਕਦੇ ਹਨ।