ਸਰੀਰ ਦਾ ਭਾਰ ਘਟਾਉਣ ਦਾ ਇੱਕ ਆਸਾਨ ਤਰੀਕਾ ਆਪਣੀ ਖ਼ੁਰਾਕ ਵਿੱਚ ਤਬਦੀਲੀ ਲਿਆਉਣਾ ਹੈ। ਡੀਟੌਕਸ ਡ੍ਰਿੰਕਸ ਨੂੰ ਸ਼ਾਮਲ ਕਰਨਾ ਲਾਹੇਵੰਦ ਹੋ ਸਕਦਾ ਹੈ। ਤੁਲਸੀ ਤੇ ਅਜਵਾਇਣ ਦਾ ਡ੍ਰਿੰਕ ਤੇਜ਼ੀ ਨਾਲ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ। ਤੁਲਸੀ ਸਰੀਰ ’ਚ ਫ਼੍ਰੀ ਰੈਡੀਕਲ ਨੁਕਸਾਨ ਹੋਣ ਤੋਂ ਰੋਕਦਾ ਹੈ। ਅਜਵਾਇਣ ਤੁਹਾਡੀਆਂ ਅੰਤੜੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ।


ਤੁਲਸੀ ਤੇ ਅਜਵਾਇਣ ਦਾ ਡ੍ਰਿੰਕ ਬਣਾਉਣ ਲਈ ਇੱਕ ਗਿਲਾਸ ਪਾਣੀ ਵਿੱਚ ਸੁੱਕੀ ਭੁੰਨ੍ਹੀ ਹੋਈ ਅਜਵਾਇਣ ਰਾਤ ਨੂੰ ਭਿਓਂ ਕੇ ਰੱਖ ਦੇਵੋ। ਅਗਲੀ ਸਵੇਰ ਨੂੰ ਉਹ ਪਾਣੀ ਇੱਕ ਕੜਾਹੀ ’ਚ ਪਾਓ। ਤੁਲਸੀ ਦੀਆਂ ਥੋੜ੍ਹੀਆਂ ਪੱਤੀਆਂ ਉਸ ਵਿੱਚ ਮਿਲਾ ਕੇ ਉਬਾਲੋ। ਹੁਣ ਪਾਣੀ ਨੂੰ ਇੱਕ ਗਿਲਾਸ ਵਿੱਚ ਛਾਣ ਲਵੋ। ਤੁਹਾਡਾ ਡ੍ਰਿੰਕ ਤਿਆਰ ਹੋ ਗਿਆ। ਬਿਹਤਰ ਨਤੀਜਿਆਂ ਲਈ ਹਰ ਸਵੇਰ ਨੂੰ ਇਹ ਡ੍ਰਿੰਕ ਪੀਣਾ ਚਾਹੀਦਾ ਹੈ ਪਰ ਇਸ ਡ੍ਰਿੰਕ ਨੂੰ ਜ਼ਿਆਦਾ ਨਹੀਂ ਪੀਣਾ ਚਾਹੀਦਾ।

ਤੁਲਸੀ ਸਰੀਰ ਵਿੱਚੋਂ ਕੁਦਰਤੀ ਜ਼ਹਿਰੀਲੇ ਪਦਾਰਥ ਕੱਢ ਦਿੰਦੀ। ਇਸ ਨਾਲ ਸਰੀਰ ਦਾ ਵਜ਼ਨ ਘਟਦਾ ਹੈ। ਤੁਲਸੀ ਪੇਟ ਦੇ ਹਾਜ਼ਮੇ ਲਈ ਵੀ ਵਧੀਆ ਹੈ। ਜੇ ਹਾਜ਼ਮਾ ਪ੍ਰਣਾਲੀ ਵਿੱਚ ਗੜਬੜੀ ਹੁੰਦੀ ਹੈ, ਤਾਂ ਵੀ ਸਿਹਤ ਅਕਸਰ ਖ਼ਰਾਬ ਹੁੰਦੀ ਹੈ।

ਤੁਲਸੀ ਦੇ ਪੱਤਿਆਂ ਨਾਲ ਸਾਹ ਨਾਲ ਸਬੰਧਤ ਸਮੱਸਿਆਵਾਂ, ਵਧਿਆ ਹੋਇਆ ਬਲੱਡ ਪ੍ਰੈਸ਼ਰ, ਤਣਾਅ, ਵਧਿਆ ਹੋਇਆ ਕੋਲੈਸਟ੍ਰੌਲ ਸਭ ਘਟਦੇ ਹਨ।

ਅਜਵਾਇਣ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਲਈ ਲਾਹੇਵੰਦ ਰਹਿੰਦੀ ਹੈ। ਅਜਵਾਇਣ ’ਚ ਪਾਏ ਜਾਣ ਵਾਲੇ ਐਂਟੀ-ਔਕਸੀਡੈਂਟਸ ਵੀ ਜ਼ਹਿਰੀਲੇ ਪਦਾਰਥ ਸਰੀਰ ਅੰਦਰੋਂ ਬਾਹਰ ਕੱਢਦੇ ਹਨ। ਇੰਝ ਭਾਰ ਘਟਦਾ ਹੈ। ਅਜਵਾਇਣ ਖੰਘ ਤੇ ਸਾਹ ਨਾਲੀਆਂ ਵਿੱਚ ਜਮਾਅ ਤੋਂ ਵੀ ਰਾਹਤ ਦਿਵਾਉਂਦਾ ਹੈ। ਅਜਵਾਇਣ ਨੱਕ ਦੀ ਬਲਗਮ ਸਾਫ਼ ਕਰਦੀ ਹੈ। ਇਸ ਦੇ ਨਾਲ ਹੀ ਇਹ ਦਮਾ ਤੇ ਗਠੀਆ ਵਿੱਚ ਵੀ ਲਾਹੇਵੰਦ ਹੁੰਦੀ ਹੈ। ਦਰਦ ਤੇ ਸੋਜ਼ਿਸ਼ ਵੀ ਘਟਾਉਂਦੀ ਹੈ।