Health Benefits Of Basil: ਤੁਲਸੀ ਦੇ ਪੌਦੇ ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਤੁਲਸੀ ਨੂੰ ਆਯੁਰਵੇਦ ਵਿਚ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਆਯੁਰਵੇਦ ਦੇ ਅਨੁਸਾਰ ਤੁਲਸੀ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੂਰ ਕਰਨ ਵਿਚ ਬਹੁਤ ਲਾਭਦਾਇਕ ਹੈ।


ਤੁਲਸੀ ਸਾਡੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਤੁਲਸੀ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਅਤੇ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਕਿ ਸਾਨੂੰ ਸਿਹਤਮੰਦ ਰਹਿਣ ਵਿਚ ਮਦਦ ਕਰਦੇ ਹਨ। ਤੁਲਸੀ ਦਾ ਸੇਵਨ ਕਰਨ ਨਾਲ ਸਾਨੂੰ ਕਈ ਸਾਰੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤੁਲਸੀ ਨੂੰ ਸਾਡੀ ਸਮੁੱਚੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।


ਧਾਰਮਿਕ ਤੌਰ ਉਤੇ ਇਸ ਨੂੰ ਹਰ ਰੋਜ਼ ਸਵੇਰੇ-ਸ਼ਾਮ ਪੂਜਾ ਲਈ ਘਰ ਦੇ ਵਿਹੜੇ ਵਿਚ ਲਗਾਇਆ ਜਾਂਦਾ ਹੈ। ਘਰ ਵਿਚ ਤੁਲਸੀ ਲਗਾਉਣ ਨਾਲ ਘਰ ਦਾ ਵਾਯੂਮੰਡਲ ਸ਼ੁੱਧ ਰਹਿੰਦਾ ਹੈ, ਜੋ ਕਿ ਸਾਡੀ ਸਿਹਤ ਲਈ ਬਹੁਤ ਚੰਗਾ ਹੈ।



ਇਸ ਦੇ ਨਾਲ ਹੀ ਤੁਲਸੀ ਦਾ ਕਾੜ੍ਹਾ ਜਾਂ ਤੁਲਸੀ ਦੀ ਚਾਹ ਪੀਣ ਨਾਲ ਗਲੇ ਦੀ ਖਰਾਸ਼, ਵਗਦਾ ਨੱਕ, ਖਾਂਸੀ, ਦਮੇ ਆਦਿ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕੋਈ ਸਮੱਸਿਆ ਹੈ ਅਤੇ ਦੰਦਾਂ ਵਿਚ ਦਰਦ ਹੁੰਦਾ ਹੈ ਤਾਂ ਕਾਲੀ ਮਿਰਚ ਨੂੰ ਤੁਲਦੇ ਦੇ ਪੱਤੇ ਵਿਚ ਲਿਪੇਟ ਕੇ ਦਰਦ ਵਾਲੇ ਦੰਦ ਦੇ ਹੇਠਾਂ ਰੱਖੋ। ਅਜਿਹਾ ਕਰਨ ਨਾਲ ਦੰਦ ਦਾ ਦਰਦ ਹਟ ਜਾਵੇਗਾ।


ਜੇਕਰ ਕਿਸੇ ਨੂੰ ਪੇਟ ਸੰਬੰਧੀ ਸਮੱਸਿਆ ਹੈ, ਤਾਂ ਉਸ ਨੂੰ ਰੋਜ਼ਾਨਾ ਖਾਲੀ ਪੇਟ ਤੁਲਸੀ ਦੇ ਪੱਤਿਆਂ ਨੂੰ ਚਬਾਉਣਾ ਚਾਹੀਦਾ ਹੈ। ਇਸ ਦੇ ਇਲਾਵਾ ਤੁਲਸੀ ਨੂੰ ਅੱਖਾਂ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਤੁਲਸੀ ਦੀਆਂ ਪੱਤੀਆਂ ਦੇ ਰਸ ਨੂੰ ਅੱਖਾਂ ਵਿਚ ਵੀ ਪਾ ਸਕਦੇ ਹੋ।


ਜੇਕਰ ਤੁਹਾਨੂੰ ਖਾਂਸੀ ਵਧੇਰੇ ਹੈ ਤਾਂ ਤੁਸੀਂ ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਜਾਂ ਚਾਹ ਵਿਚ ਤੁਲਸੀ ਨੂੰ ਉਬਾਲ ਕੇ ਪੀ ਸਕਦੇ ਹੋ। ਇਸਦੇ ਨਾਲ ਹੀ ਕਾਲੀ ਮਿਰਚ ਦੇ ਪਾਊਡਰ ਵਿਚ ਤੁਲਸੀ ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਚੱਟਣ ਦੇ ਨਾਲ ਵੀ ਖੰਘ ਤੋਂ ਰਾਹਤ ਮਿਲਦੀ ਹੈ।


(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)