ਨਵੀਂ ਦਿੱਲੀ : ਹਰ ਆਦਮੀ ਦਾ ਇਸ ਦੁਨੀਆ ਵਿੱਚ ਇੱਕ ਛੋਟਾ ਜਿਹਾ ਘਰ ਬਣਾਉਣ ਦਾ ਇੱਕ ਸੁਪਨਾ ਹੁੰਦਾ ਹੈ। ਜਿਸ ਨੂੰ ਪੂਰਾ ਕਰਨ ਦੇ ਲਈ ਉਹ ਦਿਨ-ਰਾਤ ਮਿਹਨਤ ਕਰਦਾ ਹੈ। ਆਪਣੀ ਸੁਵਿਧਾ ਦੀਆਂ ਤਮਾਮ ਚੀਜ਼ਾਂ ਨੂੰ ਉਹ ਇਸ ਘਰ ਵਿੱਚ ਇਕੱਠਾ ਕਰਦਾ ਹੈ। ਪਰ ਉਸ ਵੇਲੇਂ ਕੀ ਹੋਵੇਗਾ ਜਦੋਂ ਇਹ ਜ਼ਰੂਰਤ ਦਾ ਸਾਮਾਨ ਹੀ ਉਸ ਦੀ ਸਿਹਤ 'ਤੇ ਭਾਰੀ ਪੈ ਜਾਵੇ। ਜੀ ਹਾਂ, ਹਾਲ ਹੀ ਵਿੱਚ ਹੋਏ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਘਰੇਲੂ ਉਪਕਰਨ ਜਿਵੇਂ ਕਿ ਫ਼ਰਨੀਚਰ, ਇਲੈਕਟ੍ਰਾਨਿਕਸ ਉਤਪਾਦ ਟੀ.ਵੀ., ਅਤੇ ਕੰਪਯੂਟਰ, ਘਰਾਂ ਵਿੱਚ ਲੱਗੇ ਪਰਦੇ, ਏਅਰ ਕੰਡੀਸ਼ਨਰ ਅਤੇ ਇੱਥੋਂ ਤੱਕ ਕਿ ਸਾਬਣ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।


ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਮਿਲਕੇਨ ਇੰਸਟੀਟਯੂਟ ਆਫ਼ ਪਬਲਿਕ ਹੈਲਥ ਦੇ ਅਸਿਸਟੈਂਟ ਪ੍ਰੋਫੈਸਰ ਐਮੀ, ਜੋਤਾ ਨੇ ਰਿਸਰਚ ਵਿੱਚ ਦੱਸਿਆ ਹੈ ਕਿ ਉਨ੍ਹਾਂ ਉਪਕਰਨਾਂ ਵਿੱਚ ਭਾਰੀ ਗਿਣਤੀ ਵਿੱਚ ਕੈਮੀਕਲ ਜਿਹੇ ਪੈਥਲੇਟਸ, ਫਿਨਾਲ, ਫਲੋਰੀਨ ਵਾਲੇ ਰਸਾਇਣ ਹੁੰਦੇ ਹਨ। ਇਹ ਰਸਾਇਣ ਮਿੱਟੀ ਨਾਲ ਮਿਲ ਕੇ ਹਵਾ ਦੇ ਰਸਤੇ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਜਿਸ ਨਾਲ ਸਾਡੇ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ। ਡਯੂਕ ਯੂਨੀਵਰਸਿਟੀ ਦੇ ਇਨਵਾਇਰਨਮੈਂਟ ਵਰਕਿੰਗ ਗਰੁੱਪ ਦੀ ਇੱਕ ਰਿਸਰਚ ਮੁਤਾਬਕ, ਕਈ ਵਾਰ ਮਾਂ ਅਤੇ ਬੱਚਿਆਂ ਦੇ ਸਰੀਰ ਵਿੱਚ ਇਨ੍ਹਾਂ ਸਾਮਾਨ ਦੇ ਵਜ੍ਹਾ ਨਾਲ ਕਈ ਤਰ੍ਹਾਂ ਦੇ ਕੈਮੀਕਲ ਚਲੇ ਜਾਂਦੇ ਹਨ, ਜਿਸ ਦਾ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ।


ਟੀ.ਸੀ.ਈ.ਪੀ. ਨਾਮ ਦੇ ਕੈਮੀਕਲ ਜੋ ਕਿ ਗੱਦਿਆਂ ਵਿੱਚ ਪਾਇਆ ਜਾਂਦਾ ਹੈ। ਉਸ ਦੇ ਕਾਰਨ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਹ ਕੈਮੀਕਲ ਬੱਚਿਆ ਦੇ ਖੇਡਣ ਵੇਲੇ ਉਨ੍ਹਾਂ ਹੱਥ ਦੇ ਰਾਹੀਂ ਮੂੰਹ ਤੱਕ ਜਾਂਦਾ ਹੈ। ਜਿਸ ਨਾਲ ਬੱਚਿਆਂ ਦੀ ਸਿਹਤ 'ਤੇ ਬਹੁਤ ਖ਼ਰਾਬ ਪ੍ਰਭਾਅ ਪੈਂਦਾ ਹੈ। ਦੁਨੀਆ ਦੇ ਕਈ ਇਲਾਕਿਆਂ ਵਿੱਚ ਇਸ ਕੈਮੀਕਲ ਦੀ ਵਰਤੋਂ 'ਤੇ ਰੋਕ ਹੈ। ਇਹ ਹੀ ਨਹੀਂ ਕੈਮੀਕਲ ਵਾਲੇ ਸਾਬਣ ਨਾਲ ਹੱਥ ਧੋਣਾ ਵੀ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।



ਇਹ ਵੀ ਪੜ੍ਹੋ: Best Selling Smartphone 2021: ਇਹ ਹਨ ਇਸ ਸਾਲ ਦੇ ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫ਼ੋਨ, ਟਾਪ-5 ਚੋਂ ਚਾਰ ਇੱਕੋ ਕੰਪਨੀ ਦੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904