Health: ਸ਼ੂਗਰ ਵਿਚ ਗਰਮ ਪਾਣੀ ਪੀਣਾ ਕਿੰਨਾ ਫਾਇਦੇਮੰਦ ਹੈ, ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਪਾਣੀ ਪੀਣਾ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ। ਪਾਣੀ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਸ ਨੂੰ ਸਹੀ ਮਾਤਰਾ ਵਿੱਚ ਪੀਣਾ ਸਾਡੀ ਸਿਹਤ ਲਈ ਫਾਇਦੇਮੰਦ ਹੈ।


ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ ਕਿ ਮੈਟਾਬੋਲਿਜ਼ਮ ਵਿੱਚ ਸੁਧਾਰ ਕਰਨਾ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਅਤੇ ਭਾਰ ਘਟਾਉਣ ਵਿੱਚ ਮਦਦ ਕਰਨਾ। ਰੋਜ਼ਾਨਾ ਉਚਿਤ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਮਿਲਦੀ ਹੈ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।


ਸ਼ੂਗਰ ਵਿੱਚ ਫਾਇਦੇਮੰਦ


ਗਰਮ ਪਾਣੀ ਪੀਣ ਦੇ ਵੀ ਆਪਣੇ ਫਾਇਦੇ ਹਨ। ਟਾਈਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਕੁਝ ਖੋਜਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਰਮ ਪਾਣੀ ਪੀਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਹਾਲਾਂਕਿ, ਇਸ ਬਾਰੇ ਅਜੇ ਤੱਕ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ।


ਡਾਕਟਰਾਂ ਮੁਤਾਬਕ ਗਰਮ ਪਾਣੀ ਦੇ ਬਾਰੇ 'ਚ ਕੋਈ ਸਪੱਸ਼ਟਤਾ ਨਹੀਂ ਹੈ ਪਰ ਕੋਸਾ ਪਾਣੀ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਸਹੀ ਜੀਵਨ ਸ਼ੈਲੀ, ਸੰਤੁਲਿਤ ਖ਼ੁਰਾਕ ਅਤੇ ਨਿਯਮਤ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਉੱਥੇ ਹੀ ਗਰਮ ਪਾਣੀ ਪੀਣ ਨਾਲ ਹਾਈਡ੍ਰੇਟਿਡ ਰਹਿਣ ਨਾਲ ਵੀ ਸ਼ੂਗਰ ਨੂੰ ਮੈਨੇਜ ਕਰਨ ਵਿੱਚ ਮਦਦ ਮਿਲ ਸਕਦੀ ਹੈ।


ਇਹ ਵੀ ਪੜ੍ਹੋ: Split Hair Problem: ਦੋ ਮੂੰਹੇ ਵਾਲਾਂ ਤੋਂ ਹੋ ਪ੍ਰੇਸ਼ਾਨ, ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਕੁੱਝ ਹੀ ਦਿਨਾਂ ਨਜ਼ਰ ਆਵੇਗਾ ਗਜ਼ਬ ਦਾ ਅਸਰ


ਇਨ੍ਹਾਂ ਬਿਮਾਰੀਆਂ 'ਚ ਵੀ ਮਿਲਦੀ ਰਾਤ


ਸਾਈਨਸ ‘ਚ ਰਾਹਤ: ਗਰਮ ਪਾਣੀ ਸਾਈਨਸ ਤੋਂ ਰਾਹਤ ਦਿਵਾਉਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਸਿਰ ਦਰਦ ਤੋਂ ਵੀ ਰਾਹਤ ਮਿਲਦੀ ਹੈ। ਗਰਮ ਪਾਣੀ ਲੇਸਦਾਰ ਝਿੱਲੀ ਨੂੰ ਨਿੱਘ ਪ੍ਰਦਾਨ ਕਰਦਾ ਹੈ, ਜੋ ਗਲੇ ਦੀ ਖਰਾਸ਼ ਨੂੰ ਵੀ ਘੱਟ ਕਰ ਸਕਦਾ ਹੈ।


ਪਾਚਨ ਤੰਤਰ ਨੂੰ ਸਿਹਤਮੰਦ ਰੱਖੋ: ਗਰਮ ਪਾਣੀ ਪੀਣ ਨਾਲ ਪਾਚਨ ਤੰਤਰ ਨੂੰ ਸਹਾਰਾ ਮਿਲਦਾ ਹੈ ਅਤੇ ਇਹ ਠੰਡੇ ਪਾਣੀ ਨਾਲੋਂ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਂਦਾ ਹੈ।


ਨਰਵਸ ਸਿਸਟਮ 'ਚ ਸੁਧਾਰ: ਗਰਮ ਪਾਣੀ ਸੈਂਟਰਲ ਨਰਵਸ ਸਿਸਟਮ ਦੀ ਗਤੀਵਿਧੀ ਵਿੱਚ ਸੁਧਾਰ ਕਰ ਸਕਦਾ ਹੈ ਅਤੇ ਮੂਡ ਵਿੱਚ ਵੀ ਸੁਧਾਰ ਕਰ ਸਕਦਾ ਹੈ।


ਕਬਜ਼ ਤੋਂ ਰਾਹਤ: ਨਿਯਮਿਤ ਤੌਰ 'ਤੇ ਕੋਸਾ ਪਾਣੀ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਅੰਤੜੀਆਂ ਦੀ ਗਤੀ ਨੂੰ ਵੀ ਸੁਧਾਰਦਾ ਹੈ।


ਹਾਈਡ੍ਰੇਟਿਡ ਰਹੋ: ਗਰਮ ਪਾਣੀ ਹਾਈਡ੍ਰੇਟਿਡ ਰਹਿਣ ਅਤੇ ਸਿਹਤਮੰਦ ਖੂਨ ਸੰਚਾਰ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।


ਜ਼ੁਕਾਮ 'ਚ ਫਾਇਦੇਮੰਦ : ਠੰਡ 'ਚ ਕੰਮ ਕਰਨ ਵਾਲਿਆਂ ਲਈ ਵੀ ਗਰਮ ਪਾਣੀ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਇਹ ਸਰੀਰ ਨੂੰ ਨਿੱਘ ਪ੍ਰਦਾਨ ਕਰਦਾ ਹੈ।


ਤਣਾਅ ਨੂੰ ਘੱਟ ਕਰੋ: ਗਰਮ ਪਾਣੀ ਪੀਣ ਨਾਲ ਕੇਂਦਰੀ ਨਰਵਸ ਪ੍ਰਣਾਲੀ ਦਾ ਸਮਰਥਨ ਹੁੰਦਾ ਹੈ, ਜੋ ਤਣਾਅ ਦੇ ਪੱਧਰ ਨੂੰ ਘਟਾ ਸਕਦਾ ਹੈ।


ਇਹ ਵੀ ਪੜ੍ਹੋ: Heart Attack: ਨੌਜਵਾਨਾਂ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ? ਰੋਜ਼ਾਨਾ ਦੀ ਇਹ ਆਦਤ ਨਿਕਲੀ ਵਜ੍ਹਾ, ਜਾਣੋ ਸਿਹਤ ਮਾਹਿਰ ਤੋਂ