ਪੜਚੋਲ ਕਰੋ

‘ਕਾਲ਼ਾ ਸੋਨਾ’ ਬਣਿਆ ਕੜਕਨਾਥ ਮੁਰਗਾ, ਆਂਡਾ 70 ਰੁਪਏ ਦਾ ਤੇ ਮੀਟ 900 ਰੁਪਏ ਕਿੱਲੋ

  ਚੰਡੀਗੜ੍ਹ: ਰਸਗੁੱਲੇ ’ਤੇ ਅਧਿਕਾਰ ਸਬੰਧੀ ਪੱਛਮ ਬੰਗਾਲ ਤੇ ਉੜੀਸਾ ਸਰਕਾਰਾਂ ਵਿੱਚ ਕਈ ਸਾਲਾਂ ਤਕ ਵਿਵਾਦ ਚੱਲਿਆ, ਜਿਸ ’ਤੇ ਪੱਛਮੀ ਬੰਗਾਲ ਦਾ ਅਧਿਕਾਰ ਬਹਾਲ ਕਰ ਦਿੱਤਾ ਗਿਆ ਹੈ। ਉਸੇ ਤਰ੍ਹਾਂ ਹੁਣ ਵਿਆਗ੍ਰਾ ਦਾ ਵਿਕਲਪ ਮੰਨੇ ਜਾਣ ਵਾਲੇ ‘ਕੜਕਨਾਥ ਮੁਰਗੇ’ ਦਾ ਪੇਟੈਂਟ ਕਰਾਉਣ ਲਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸਰਕਾਰਾਂ ਆਪਸ ਵਿੱਚ ਖਹਿਬਾਜ਼ੀ ਕਰ ਰਹੀਆਂ ਹਨ। ਮੁਰਗੇ ਦੀ ਪ੍ਰਜਾਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ‘ਕਾਲ਼ਾ ਸੋਨਾ’ ਕਿਹਾ ਜਾਣ ਲੱਗਾ ਹੈ, ਕਿਉਂਕਿ ਇਸ ਪ੍ਰਜਾਤੀ ਦੀ ਮੁਰਗੀ ਦਾ ਇੱਕ-ਇੱਕ ਆਂਡਾ 70-70 ਰੁਪਏ ਤੇ ਮੁਰਗੇ ਦਾ ਮੀਟ 900 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮੁਰਗੇ ਪਿੱਛੇ ਇੰਨੇ ਵੱਡੇ ਵਿਵਾਦ ਦੀ ਅਸਲ ਵਜ੍ਹਾ ਵੀ ਤਾਬੜਤੋੜ ਕਮਾਈ ਹੈ। ਦੱਸਿਆ ਜਾਂਦਾ ਹੈ ਕਿ ਇੱਕ ਕੰਪਨੀ ਸਣੇ ਕੁਝ ਲੋਕ ਇਸ ਮੁਰਗੇ ਜ਼ਰੀਏ ਲੱਖਾਂ ਦੀ ਕਮਾਈ ਕਰ ਰਹੇ ਹਨ। ਕਾਰੋਬਾਰੀਆਂ ਲਈ ਤਾਂ ਇਹ ਕੜਕਨਾਥ ਮੁਰਗਾ ‘ਕਾਲ਼ਾ ਸੋਨਾ’ ਬਣ ਗਿਆ ਹੈ। ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ ਵੀ ਇਸ ਮੁਰਗੇ ਦੇ ਪਾਲਕ ਇਸ ਤੋਂ ਚੰਗੀ ਕਮਾਈ ਕਰ ਰਹੇ ਹਨ। ਕੜਕਨਾਥ ਮੁਰਗੇ ਦਾ ਪੋਲਟਰੀ ਫਾਰਮ ਖੋਲ੍ਹਣ ਲਈ ਇੰਡੀਆ ਮਾਰਟ ’ਤੇ ਮੌਜੂਦ ਸੇਰਲਸ ਤੋਂ ਸੌਦਾ ਕਰਕੇ ਇਹ ਮੁਰਗੇ ਹਾਸਲ ਕੀਤੇ ਜਾ ਸਕਦੇ ਹਨ। ਕਿਉਂ ਖ਼ਾਸ ਕੜਕਨਾਥ ਮੁਰਗਾ ਕੜਕਨਾਥ ਆਪਣੇ ਸਵਾਦ ਤੇ ਔਸ਼ਧੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਇਸ ਦਾ ਖ਼ੂਨ, ਮਾਸ ਤੇ ਸਰੀਰ ਕਾਲੇ ਰੰਗ ਦਾ ਹੁੰਦਾ ਹੈ। ਹੋਰ ਮੁਰਗਿਆਂ ਦੀ ਤੁਲਨਾ ਵਿੱਚ ਇਸ ਦੇ ਮੀਟ ਵਿੱਚ ਪ੍ਰੋਟੀਨ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ 18 ਤਰ੍ਹਾਂ ਦੇ ਜ਼ਰੂਰੀ ਅਮੀਨੋ ਐਸਿਡ ਪਾਏ ਜਾਂਦੇ ਹਨ। ਇਸ ਦੇ ਮੀਟ ਵਿੱਚ ਵਿਟਾਮਿਨ ਬੀ-1, ਬੀ-2, ਬੀ-12, ਸੀ ਤੇ ਈ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਦਵਾਈ ਵਜੋਂ ਇਹ ਨਰਵਸ ਡਿਸਆਰਡਰ ਨੂੰ ਠੀਕ ਕਰਨ ਵਿੱਚ ਕਾਫੀ ਕਾਰਗਰ ਸਾਬਤ ਹੁੰਦਾ ਹੈ। ਇਸ ਦੇ ਖ਼ੂਨ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ। ਮੁਰਗੇ ਤੇ ਕਿਉਂ ਹੋ ਰਿਹਾ ਵਿਵਾਦ ਕਿਸੇ ਪਸ਼ੂ ਜਾਂ ਜੀਵ-ਜੰਤੂ ’ਤੇ ਕੋਈ ਸੂਬਾ ਜੇ ਪੇਟੈਂਟ ਕਰਾ ਲੈਂਦਾ ਹੈ ਤਾਂ ਜ਼ਿਆਦਾਤਰ ਉਪਯੋਗਕਰਤਾ ਦੇ ਇਲਾਵਾ ਕੋਈ ਵੀ ਸਰਕਾਰ, ਵਿਅਕਤੀ ਜਾਂ ਸੰਸਥਾ ਇਸ ਉਤਪਾਦ ਦੇ ਨਾਂ ਨਹੀਂ ਵਰਤ ਸਕਦੀ। ਕੜਕਨਾਥ ਪ੍ਰਜਾਤੀ ਦਾ ਜੀਆਈ ਟੈਗ ਲੈਣ ਲਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸਰਕਾਰਾਂ ਆਪਣਾ-ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ ਮੁੱਖ ਕਾਰਨ ਇਸ ਮੁਰਗੇ ਤੋਂ ਹੋਣ ਵਾਲੀ ਕਮਾਈ ਹੈ। ਇਸੇ ਦੌਰਾਨ ਰਾਜਸਥਾਨ ਦੀ ਇੱਕ ਸੰਸਥਾ ਨੇ ਵੀ ਕਿਹਾ ਹੈ ਕਿ ਉਹ ਮੁਰਗੇ ਦੀ ਪ੍ਰਜਾਤੀ ਦੇਸੀ ਮੇਵਾੜੀ ਦਾ ਪੇਟੈਂਟ ਕਰਵਾ ਚੁੱਕੇ ਹਨ। ਇਸ ਮੁਰਗੇ ਦੀ ਚਰਚਾ ਦਿੱਲੀ ਤਕ ਹੋ ਰਹੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Fertility Diet: ਮਾਂ ਬਣਨ 'ਚ ਆ ਰਹੀ ਦਿੱਕਤ ਤਾਂ ਅੱਜ ਹੀ ਖਾਣੇ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘਰ 'ਚ ਛੇਤੀ ਹੀ ਆਉਣਗੀਆਂ ਖੁਸ਼ੀਆਂ
Fertility Diet: ਮਾਂ ਬਣਨ 'ਚ ਆ ਰਹੀ ਦਿੱਕਤ ਤਾਂ ਅੱਜ ਹੀ ਖਾਣੇ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘਰ 'ਚ ਛੇਤੀ ਹੀ ਆਉਣਗੀਆਂ ਖੁਸ਼ੀਆਂ
ਗਟਾਗਟ ਪਾਣੀ ਪੀਣ ਦੀ ਆਦਤ ਕਿੱਤੇ ਕਰ ਨਾ ਦੇਵੇ ਬਿਮਾਰ ਡਾਕਟਰ ਤੋਂ ਜਾਣੋ ਪਾਣੀ ਪੀਣ ਦਾ ਸਹੀ ਤਰੀਕਾ
ਗਟਾਗਟ ਪਾਣੀ ਪੀਣ ਦੀ ਆਦਤ ਕਿੱਤੇ ਕਰ ਨਾ ਦੇਵੇ ਬਿਮਾਰ ਡਾਕਟਰ ਤੋਂ ਜਾਣੋ ਪਾਣੀ ਪੀਣ ਦਾ ਸਹੀ ਤਰੀਕਾ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
Embed widget