ਮੈਟਾਸਟੇਸਿਸ ਉਦੋਂ ਹੁੰਦਾ ਹੈ ਜਦੋਂ ਕੈਂਸਰ ਸੈੱਲ ਬ੍ਰੈਸਟ ਵਿੱਚ ਮੂਲ ਟਿਊਮਰ ਤੋਂ ਅਲੱਗ ਹੋ ਜਾਂਦੇ ਹਨ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਜਾਂਦੇ ਹਨ। ਇਹ ਕੈਂਸਰ ਸੈੱਲ ਖੂਨ ਦੇ ਪ੍ਰਵਾਹ ਜਾਂ ਲਸਿਕਾ ਪ੍ਰਣਾਲੀ (ਲਿੰਫਸ ਨੋਡਸ ਅਤੇ ਨਾੜੀਆਂ ਦਾ ਨੈਟਵਰਕ ਜੋ ਬੈਕਟੀਰੀਆ, ਵਾਇਰਸ ਅਤੇ ਸੈੱਲ ਰਹਿੰਦ-ਖੂੰਹਦ ਨੂੰ ਹਟਾਉਂਦੇ ਹਨ) ਰਾਹੀਂ ਗੁਜ਼ਰਦੇ ਕਰਦੇ ਹਨ। ਮੈਟਾਸਟੈਟਿਕ ਬ੍ਰੈਸਟ ਕੈਂਸਰ ਜਾਂ ਸਟੇਜ 4 ਬ੍ਰੈਸਟ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਫੈਲ ਸਕਦਾ ਹੈ। ਲੱਛਣ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਕੈਂਸਰ ਕਿੱਥੇ ਤਕ ਫੈਲਿਆ ਹੈ-



ਹੱਡੀਆਂ: ਦਰਦ ਅਤੇ ਫ੍ਰੈਕਚਰ


ਦਿਮਾਗ: ਸਿਰ ਦਰਦ, ਦੌਰੇ, ਜਾਂ ਚੱਕਰ ਆਉਣੇ


ਫੇਫੜੇ: ਸਾਹ ਲੈਣ ਵਿੱਚ ਤਕਲੀਫ, ਘਰਘਰਾਹਟ, ਲਗਾਤਾਰ ਖਾਂਸੀ ਜਾਂ ਬਲਗਮ ਜਾਂ ਖੂਨ ਦੀ ਖਾਂਸੀ


ਲੀਵਰ: ਪੀਲੀਆ ਜਾਂ ਪੇਟ ਦੀ ਸੋਜ


ਇਹ ਵੀ ਪੜ੍ਹੋ: ਇਸ ਤਰੀਕੇ ਨਾਲ ਕਦੇ ਵੀ ਨਾ ਪੀਓ ਚਾਹ, ਕਈ ਬਿਮਾਰੀਆਂ ਨੂੰ ਸੱਦਾ...


ਹੋਰ ਲੱਛਣਾਂ ਵਿੱਚ ਸ਼ਾਮਲ ਹਨ


- ਛਾਤੀ ਵਿੱਚ ਇੱਕ ਨਵੀਂ ਗੰਢ


- ਪੇਟ ਜਾਂ ਮੱਧ ਹਿੱਸੇ ਵਿੱਚ ਦਰਦ


- ਭੁੱਖ ਦੀ ਕਮੀ, ਮਤਲੀ ਅਤੇ ਉਲਟੀਆਂ


- ਅਚਾਨਕ ਭਾਰ ਘਟਣਾ


- ਬਹੁਤ ਜ਼ਿਆਦਾ ਥਕਾਨ ਹੋਣਾ


- ਛਾਤੀ ਦਾ ਸੁੰਨ ਹੋਣਾ ਜਾਂ ਕਮਜ਼ੋਰੀ


ਇਹ ਵੀ ਪੜ੍ਹੋ: ਇਕਦਮ ਗੁੱਸਾ ਆਉਣ ਉੱਤੇ ਕਿਉਂ ਕੰਬਣ ਲੱਗਣ ਜਾਂਦੇ ਹਨ ਹੱਥ-ਪੈਰ? ਜਾਣੋ ਵਜ੍ਹਾ


ਜੇਕਰ ਤੁਹਾਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗ ਗਿਆ ਹੈ ਅਤੇ ਮੈਟਾਸਟੈਸਿਸ ਦੇ ਲੱਛਣਾਂ ਦਾ ਅਨੁਭਵ ਕਰ ਰਹੇ ਹੋ, ਫਿਰ ਤੁਹਾਨੂੰ ਇੱਕ ਮਾਹਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ, ਡਾਕਟਰ ਬਲੱਡ ਟੈਸਟ, ਸਕੈਨ ਅਤੇ ਬਾਇਓਪਸੀ ਸਾਹਿਤ ਵਿਭਿੰਨ ਟੈਸਟਾਂ ਰਾਹੀਂ ਬ੍ਰੈਸਟ ਕੈਂਸਰ ਦਾ ਪਤਾ ਲਗਾ ਸਕਦਾ ਹੈ। ਆਪਣੀ ਬ੍ਰੈਸਟ ਦੀ ਨਿਯਮਤ ਤੌਰ 'ਤੇ ਜਾਂਚ ਕਰਨ ਨਾਲ ਤੁਹਾਨੂੰ ਕਿਸੇ ਵੀ ਬਦਲਾਅ ਦਾ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਜੋ ਛਾਤੀ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।



ਬ੍ਰੈਸਟ ਕੈਂਸਰ ਦੇ ਲੱਛਣ


ਬ੍ਰੈਸਟ ਵਿੱਚ ਗੰਢ ਜਾਂ ਸੋਜ


ਬ੍ਰੈਸਟ ਦੇ ਆਕਾਰ ਵਿੱਚ ਅੰਤਰ


ਨਿੱਪਲ ਤੋਂ ਡਿਸਚਾਰਜ


ਬ੍ਰੈਸਟ ਦੀ ਸਕਿਨ ਵਿੱਚ ਬਦਲਾਅ


ਨਿੱਪਲ ਵਿੱਚ ਬਦਲਾਅ


ਬਹੁਤ ਜ਼ਿਆਦਾ ਥਕਾਵਟ ਅਤੇ ਭਾਰ ਘਟਣਾ


Disclaimer:  ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।