How did whiskey become popular medicine: ਸ਼ਰਾਬ ਤੋਂ ਹਮੇਸ਼ਾਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਨ ਦਾ ਕੰਮ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ 2018 ਵਿੱਚ ਜਦੋਂ ਸਭ ਤੋਂ ਖਤਰਨਾਕ ਮਹਾਂਮਾਰੀ ਨੇ ਦੁਨੀਆਂ ਨੂੰ ਪ੍ਰਭਾਵਤ ਕੀਤਾ ਸੀ ਤਾਂ ਮੈਡੀਕਲ ਮਾਹਰ ਖ਼ੁਦ ਵਿਸਕੀ ਦਾ ਸਮਰਥਨ ਕਰਦੇ ਸਨ। ਸਪੈਨਿਸ਼ ਫਲੂ ਨੂੰ ਸਾਰੀਆਂ ਮਹਾਂਮਾਰੀਆਂ ਦਾ ਸਭ ਤੋਂ ਘਾਤਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੇ ਵਿਸ਼ਵ ਦੀ 3-5 ਪ੍ਰਤੀਸ਼ਤ ਆਬਾਦੀ ਨੂੰ ਖਤਮ ਕਰ ਦਿੱਤਾ ਸੀ। ਅੰਦਾਜਾ ਹੈ ਕਿ 1918 ਤੇ 1920 ਵਿਚਕਾਰ 50-100 ਮਿਲੀਅਨ ਲੋਕਾਂ ਦੀਆਂ ਜਾਨਾਂ ਗਈਆਂ ਸਨ।



ਦਵਾਈ ਵਜੋਂ ਵਿਸਕੀ ਦੀ ਵਰਤੋਂ



ਅਮਰੀਕਾ ਵਿੱਚ ਸਪੈਨਿਸ਼ ਫਲੂ ਦੇ ਵਧਣ ਨਾਲ ਲੋਕ ਆਪਣੇ ਪੁਰਾਣੇ ਇਲਾਜ ਭਾਵ ਵਿਸਕੀ ਵੱਲ ਮੁੜ ਆਏ। ਇਸ ਦੀ ਥੋੜ੍ਹੀ ਜਿਹੀ ਮਾਤਰਾ ਵਿੱਚ ਸਿਫਾਰਸ਼ ਕੀਤੀ ਜਾਂਦੀ ਸੀ। ਇਸ ਵਿੱਚ ਚਿਕਿਤਸਕ ਲਾਭ ਹੋਣ ਬਾਰੇ ਕਿਹਾ ਜਾਂਦਾ ਸੀ। ਡਾਕਟਰ, ਨਰਸਾਂ ਤੇ ਫਰੰਟਲਾਈਨ ਕਰਮਚਾਰੀ ਆਪਣੇ ਆਪ ਨੂੰ ਫਲੂ ਤੋਂ ਬਚਾਉਣ ਲਈ ਨਿਯਮਿਤ ਵਿਸਕੀ ਦੀ ਵਰਤੋਂ ਕਰਦੇ ਸਨ।


ਕੁਝ ਡਾਕਟਰਾਂ ਦਾ ਮੰਨਣਾ ਸੀ ਕਿ ਵਿਸਕੀ ਸਾਹ ਪ੍ਰਣਾਲੀ ਤੇ ਬਿਮਾਰੀ ਨਾਲ ਕਮਜ਼ੋਰ ਦਿਲ ਨੂੰ ਉਤੇਜਿਤ ਕਰਨ ਵਿਚ ਸਹਾਇਤਾ ਕਰਦੀ ਹੈ। ਕਿਉਂਕਿ 1918 ਵਿਚ ਉਸ ਸਮੇਂ ਕੋਈ ਐਂਟੀਬਾਇਓਟਿਕ ਦਵਾਈਆਂ ਨਹੀਂ ਸਨ, ਇਸ ਲਈ ਮਰੀਜ਼ਾਂ ਨੂੰ ਐਸਪਰੀਨ ਤੇ ਸਟ੍ਰਾਈਕਨਾਈਨ ਤੋਂ ਲੈ ਕੇ ਹੌਰਲਿਕ, ਵਿੱਕਸ ਭਾਪੋਰਬ ਤੇ ਵਿਸਕੀ ਸਮੇਤ ਕਈ ਕਿਸਮਾਂ ਦੇ ਇਸਤੇਮਾਲ ਕੀਤਾ ਗਿਆ ਸੀ।
 


4 ਅਪ੍ਰੈਲ, 1919 ਨੂੰ ਇਕ ਅਖਬਾਰ ਵਿੱਚ ਪ੍ਰਕਾਸ਼ਤ ਲੇਖ ਵਿਚ ਕਿਹਾ ਗਿਆ ਸੀ ਕਿ ਵਿਸਕੀ ਨਾ ਸਿਰਫ ਉਤੇਜਕ ਵਜੋਂ ਕੰਮ ਕਰਦੀ ਹੈ, ਬਲਕਿ ਇਹ ਦਰਦ ਤੋਂ ਰਾਹਤ ਦਿਵਾਉਣ ਲਈ ਹੈ। ਇਹ ਬੇਅਰਾਮੀ ਤੋਂ ਛੁਟਕਾਰਾ ਅਤੇ ਸਿਹਤ ਦੀ ਭਾਵਨਾ ਪੈਦਾ ਕਰਦੀ ਹੈ, ਜੋ ਨਿਸ਼ਚਤ ਤੌਰ ਤੇ ਲਾਗ ਦੇ ਵਿਰੋਧ ਵਿੱਚ ਸਹਾਇਤਾ ਕਰਦੀ ਹੈ। ਰਿਪੋਰਟ ਵਿਚ ਇਕ ਸ਼ਰਾਬ ਵੇਚਣ ਵਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਅਸੀਂ ਵਿਸਕੀ ਦੀ ਮਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਵੇਚੀ। ਲੋਕ ਵਿਸਕੀ ਦੀ ਵਰਤੋਂ ਕੇਕ ਸਮੇਤ ਕਈ ਹੋਰ ਸਮੱਗਰੀ ਨਾਲ ਕਰਦੇ ਹਨ ਤੇ ਕੁਝ ਲੋਕ ਸਿੱਧੇ ਇਸਤੇਮਾਲ ਕਰਦੇ ਹਨ। ਸਾਡੇ ਕੁਝ ਗਾਹਕ ਨੇ ਦੱਸਿਆ ਹੈ ਕਿ ਡਾਕਟਰਾਂ ਨੇ ਵਿਸਕੀ ਦੀ ਵਰਤੋਂ ਦੀ ਸਿਫਾਰਸ਼ ਕੀਤੀ ਹੈ ਤੇ ਹੋਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੋਸਤਾਂ ਨੂੰ ਇਸ ਦੀ ਵਰਤੋਂ ਦੇ ਚੰਗੇ ਨਤੀਜੇ ਪ੍ਰਾਪਤ ਹੋਏ। ਇੱਥੋਂ ਤਕ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਵਿਸਕੀ ਕਦੇ ਨਹੀਂ ਪੀਤੀ, ਹੁਣ ਇਹ ਲੋਕ ਵੀ ਇਸਤੇਮਾਲ ਕਰ ਰਹੇ ਹਨ।"



ਸਪੈਨਿਸ਼ ਫਲੂ ਦੌਰਾਨ ਇਲਾਜ



ਯੂਐਸ ਨੇਵੀ ਦੇ ਸ਼ਿਕਾਗੋ ਨੇੜੇ ਨੇਵਲ ਸਟੇਸ਼ਨ ਗ੍ਰੇਟ ਲੇਕਸ ਵਿਖੇ ਤਾਇਨਾਤ ਨਰਸ ਜੂਲੀ ਮੇਬੇਲ ਬ੍ਰਾਊਨ ਦਾ ਕਹਿੰਦੀ ਹੈ, “ਸਾਡੇ ਕੋਲ ਬਹੁਤ ਸਾਰੇ ਮਰੀਜ਼ ਹੁੰਦੇ ਸਨ ਪਰ ਉਨ੍ਹਾਂ ਦੇ ਇਲਾਜ ਲਈ ਸਮਾਂ ਨਹੀਂ ਸੀ। ਅਸੀਂ ਸਰੀਰ ਦਾ ਤਾਪਮਾਨ ਵੀ ਨਹੀਂ ਮਾਪਦੇ ਸਨ, ਇੱਥੋਂ ਤਕ ਕਿ ਸਾਡੇ ਕੋਲ ਬਲੱਡ ਪ੍ਰੈਸ਼ਰ ਚੈੱਕ ਕਰਨ ਦਾ ਸਮਾਂ ਵੀ ਨਹੀਂ ਸੀ। ਅਸੀਂ ਉਨ੍ਹਾਂ ਨੂੰ ਥੋੜੀ ਜਿਹੀ ਗਰਮ ਵਿਸਕੀ ਦਿੰਦੇ ਸੀ, ਸਾਡੇ ਕੋਲ ਉਸ ਵੇਲੇ ਇਹੀ ਕੁੱਝ ਸੀ। ਇਹ ਬਹੁਤ ਭਿਆਨਕ ਸਮਾਂ ਸੀ। ਹਰ ਵੇਲੇ ਮਾਸਕ ਤੇ ਗਾਊਨ ਪਾਉਣਾ ਪੈਂਦਾ ਸੀ।  


 


ਕੀ ਵਿਸਕੀ ਨੂੰ ਦਵਾਈ ਵਜੋਂ ਵਰਤਿਆ ਜਾ ਸਕਦਾ?



ਸਪੈਨਿਸ਼ ਫਲੂ ਦੌਰਾਨ ਵਿਸਕੀ ਪਿੱਛੇ ਵਿਗਿਆਨਕ ਸਬੂਤ ਦਾ ਸਮਰਥਨ ਨਹੀਂ ਕੀਤਾ ਗਿਆ ਸੀ। ਇਹ ਸਿਰਫ ਡਾਕਟਰਾਂ ਦੁਆਰਾ ਤਜਵੀਜ਼ ਕੀਤਾ ਗਿਆ ਸੀ ਕਿਉਂਕਿ ਇਹ ਇੱਕ ਦਰਦ ਨਿਵਾਰਕ ਵਜੋਂ ਕੰਮ ਕਰਦਾ ਸੀ ਅਤੇ ਨਸ਼ੇ ਦੇ ਪ੍ਰਭਾਵ ਪੈਦਾ ਕਰਕੇ ਬਿਮਾਰੀ ਤੋਂ ਕੁਝ ਰਾਹਤ ਮਿਲਦੀ ਸੀ।
 


ਵਿਸਕੀ ਤੇ ਰੋਗੀ ਨੂੰ ਮਿਲਣ ਵਾਲੇ ਔਸ਼ਧੀ ਲਾਭਾਂ ਵਿੱਚ ਕੋਈ ਸੰਬੰਧ ਨਹੀਂ ਹੈ। 1917 ਵਿਚ, ਅਮੈਰੀਕਨ ਮੈਡੀਕਲ ਐਸੋਸੀਏਸ਼ਨ ਨੇ ਇਹ ਵੀ ਕਿਹਾ ਸੀ ਕਿ ਸ਼ਰਾਬ ਆਪਣੇ ਆਪ ਵਿੱਚ ਕੋਈ ਚਿਕਿਤਸਕ ਗੁਣ ਨਹੀਂ ਰੱਖਦਾ। ਅੱਜ ਦੇ ਸਮੇਂ ਵਿਚ, ਜੇ ਤੁਸੀਂ ਕੋਵਿਡ-19 ਨਾਲ ਜੁੜੇ ਲੱਛਣ ਵੇਖਦੇ ਹੋ ਤਾਂ ਆਪਣੇ ਆਪ ਦਾ ਇਲਾਜ ਨਾ ਕਰਨਾ ਬਿਹਤਰ ਹੈ ਕਿਉਂਕਿ ਇਹ ਲੱਛਣਾਂ ਨੂੰ ਵਿਗੜ ਸਕਦਾ ਹੈ ਤੇ ਹੋਰ ਸਮੱਸਿਆਵਾਂ ਦਾ ਸੱਦਾ ਦੇ ਸਕਦਾ ਹੈ।