Cancer: ਕਰਨਾਟਕ ਸਰਕਾਰ ਨੇ ਰਾਜ ਭਰ ਵਿੱਚ ਟੈਸਟ ਕੀਤੇ ਗਏ 235 ਕੇਕ ਨਮੂਨਿਆਂ ਵਿੱਚੋਂ 12 ਵਿੱਚ ਕਾਰਸੀਨੋਜਨ ਪਾਏ ਜਾਣ ਤੋਂ ਬਾਅਦ ਇੱਕ ਚੇਤਾਵਨੀ ਜਾਰੀ ਕੀਤੀ ਹੈ। ਹਿੰਦੁਸਤਾਨ ਟਾਈਮਜ਼ 'ਚ ਛਪੀ ਖਬਰ ਮੁਤਾਬਕ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਅਸੀਂ ਟੈਸਟ ਕੀਤੇ ਕੇਕ ਦੇ ਕੁਝ ਨਮੂਨਿਆਂ 'ਚ ਹਾਨੀਕਾਰਕ, ਕੈਂਸਰ ਪੈਦਾ ਕਰਨ ਵਾਲੇ ਤੱਤਾਂ ਦਾ ਪਤਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੱਤਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਤੇ 2011 ਦੇ ਫੂਡ ਸੇਫਟੀ ਰੈਗੂਲੇਸ਼ਨਜ਼ ਦੇ ਤਹਿਤ ਸਖਤੀ ਨਾਲ ਨਿਯੰਤ੍ਰਿਤ ਕੀਤਾ ਜਾਂਦਾ ਹੈ।


ਰਿਪੋਰਟ ਮੁਤਾਬਕ ਬੈਂਗਲੁਰੂ ਦੀਆਂ ਬੇਕਰੀਆਂ ਤੋਂ ਲਏ ਕੇਕ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਜਾਂਚ 'ਚ ਖਤਰਨਾਕ ਪਦਾਰਥ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ, ਫੂਡ ਸੇਫਟੀ ਕਮਿਸ਼ਨਰ ਸ਼੍ਰੀਨਿਵਾਸ ਕੇ ਨੇ ਰਾਜ ਭਰ ਦੀਆਂ ਬੇਕਰੀਆਂ ਨੂੰ ਉਨ੍ਹਾਂ ਦੇ ਉਤਪਾਦਾਂ ਵਿੱਚ ਅਸੁਰੱਖਿਅਤ ਰਸਾਇਣਾਂ ਅਤੇ ਐਡੀਵਿਟਸ ਦੀ ਵਰਤੋਂ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ। ਬੇਕਰੀ ਦੇ ਕੇਕ ਅਕਸਰ ਮਾਰਜਰੀਨ ਨਾਲ ਬਣਾਏ ਜਾਂਦੇ ਹਨ, ਜੋ ਸਸਤੇ ਹੁੰਦੇ ਹਨ ਪਰ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਜੇਕਰ ਇਸ ਵਿੱਚ ਕਈ ਤਰ੍ਹਾਂ ਦੇ ਰੰਗ ਅਤੇ ਹੋਰ ਸਮੱਗਰੀ ਮਿਲਾ ਦਿੱਤੀ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਇਹ ਕੇਕ ਹਾਨੀਕਾਰਕ ਹਨ।



ਸਿਹਤ ਮਾਹਰਾਂ ਅਨੁਸਾਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬੇਕਰੀ ਦੇ ਕੇਕ ਸਿਹਤ ਲਈ ਚੰਗੇ ਨਹੀਂ ਹਨ। ਇਸ ਵਿੱਚ ਵੱਡੀ ਮਾਤਰਾ ਵਿੱਚ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੇਕਰੀ ਦੇ ਕੇਕ ਵਿੱਚ ਪ੍ਰੀਜ਼ਰਵੇਟਿਵ ਅਤੇ ਖਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪੂਰੇ ਸਰੀਰ ਲਈ ਬਹੁਤ ਖਤਰਨਾਕ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬੇਕਰੀ ਇਸ ਦੇ ਮਾੜੇ ਪ੍ਰਭਾਵਾਂ ਨੂੰ ਜਾਣਦੇ ਹੋਏ ਵੀ ਵੇਚ ਰਹੇ ਹਨ।


ਇਹ ਵੀ ਪੜ੍ਹੋ: Navaratri 2024: ਵਰਤ ਦੇ ਦੌਰਾਨ ਤੁਸੀਂ ਵੀ ਖਾਂਦੇ ਹੋ ਆਲੂ? ਜਾਣੋ ਕਿਹੜੀ ਬਿਮਾਰੀਆਂ ਦਾ ਵੱਧ ਰਿਹਾ ਖਤਰਾ


ਹਾਲਾਂਕਿ, ਬਹੁਤ ਸਾਰੇ ਲੋਕ ਗੁਣਵੱਤਾ ਨਾਲੋਂ ਕੀਮਤ ਨੂੰ ਤਰਜੀਹ ਦਿੰਦੇ ਹਨ। ਉਹ ਘਰ ਵਿੱਚ ਮਹਿੰਗੀ ਸਮੱਗਰੀ ਵਾਲਾ ਕੇਕ ਬਣਾਉਣ ਦੀ ਬਜਾਏ ਬੇਕਰੀ ਦੇ ਸਸਤੇ ਕੇਕ ਨੂੰ ਲਿਆਉਣਾ ਪਸੰਦ ਕਰਦੇ ਹਨ। ਉੱਥੇ ਹੀ ਦਿੱਲੀ ਸਥਿਤ ਸਵਿਰਲਸ ਕੇਕਰੀ ਦੀ ਮਾਲਕਣ ਕ੍ਰਿਤੀ ਜਿੰਦਲ ਨੇ ਕੇਕ ਵਿਚ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਖੋਜ ਨੂੰ ਚਿੰਤਾਜਨਕ ਦੱਸਿਆ ਹੈ। ਉਹ ਲਾਲ ਰੰਗ ਲਈ ਚੁਕੰਦਰ ਦਾ ਜੂਸ, ਜਾਮਨੀ ਰੰਗ ਲਈ ਬਲੂਬੇਰੀ, ਪੀਲੇ ਰੰਗ ਲਈ ਹਲਦੀ ਅਤੇ ਸਿੰਥੈਟਿਕ ਰੰਗਾਂ ਦੀ ਬਜਾਏ ਪਪਰਿਕਾ ਵਰਗੇ ਸੁਰੱਖਿਅਤ ਵਿਕਲਪਾਂ ਦੀ ਚੋਣ ਕਰਨ ਦਾ ਸੁਝਾਅ ਦਿੰਦੇ ਹਨ।


ਕੇਕ ਵਿੱਚ ਵਰਤੇ ਜਾਣ ਵਾਲੇ ਬਹੁਤ ਸਾਰੇ ਰੰਗ, ਜਿਵੇਂ ਕਿ ਐਲਊਰਾ ਰੈੱਡ, ਸਨਸੈਟ ਯੈਲੋ ਐਫਸੀਐਫ, ਪੋਂਸੋ 4ਆਰ (ਸਟ੍ਰਾਬੇਰੀ ਰੈੱਡ), ਟਾਰਟਰਾਜ਼ੀਨ (ਲੇਮਨ ਯੈਲੋ) ਅਤੇ ਕਾਰਮੋਇਸੀਨ (ਮੈਰੂਨ), ਸੁਰੱਖਿਅਤ ਪੱਧਰਾਂ ਤੋਂ ਉੱਪਰ ਵਰਤੇ ਜਾਣ 'ਤੇ ਨਾ ਸਿਰਫ਼ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ,ਸਗੋਂ ਉਹ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।


ਇਹ ਵੀ ਪੜ੍ਹੋ: ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।