ਕੋਈ ਸਮਾਂ ਸੀ ਜਦੋਂ ਘਰਾਂ ਵਿੱਚ ਸਿਰਫ਼ ਪੀਲੇ ਬਲਬ ਹੀ ਹੁੰਦੇ ਸਨ। ਪਰ ਜਿਵੇਂ-ਜਿਵੇਂ ਤਕਨਾਲੋਜੀ ਦਾ ਪੱਧਰ ਵਧਦਾ ਗਿਆ, ਵਿਗਿਆਨੀਆਂ ਨੇ ਇੱਕ ਨਵੀਂ ਕਿਸਮ ਦੇ ਬਲਬ ਦੀ ਖੋਜ ਕਰ ਦਿੱਤੀ ਜਿਸਨੂੰ CFL ਭਾਵ ਕੰਪੈਕਟ ਫਲੋਰੋਸੈਂਟ ਲੈਂਪ ਕਿਹਾ ਜਾਂਦਾ ਹੈ। ਇਸ ਦੀ ਰੋਸ਼ਨੀ ਚਿੱਟੀ ਹੁੰਦੀ ਹੈ, ਜਿਸ ਵਿਚ ਥੋੜ੍ਹਾ ਜਿਹਾ ਨੀਲਾ ਰੰਗ ਵੀ ਹੁੰਦਾ ਹੈ। ਜਦੋਂ ਇਹ ਰਾਤ ਨੂੰ ਜਗਦੇ ਹਨ ਤਾਂ ਇਦਾਂ ਲੱਗਦਾ ਹੈ ਜਿਵੇਂ ਦਿਨ ਹੋ ਗਿਆ ਹੋਵੇ।


ਇਸ ਦੇ ਨਾਲ ਹੀ ਪੀਲੇ ਬਲਬਾਂ ਦੇ ਮੁਤਾਬਕ ਸੀਐਫਐਲ ਬਲਬ ਬਿਜਲੀ ਦੀ ਖਪਤ ਘੱਟ ਕਰਦੇ ਹਨ। ਇਹੀ ਵਜ੍ਹਾ ਹੈ ਕਿ ਸਰਕਾਰ ਨੇ ਇਸ ਨੂੰ ਪ੍ਰਮੋਟ ਕੀਤਾ। ਪਰ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਇੱਕ ਪਾਸੇ ਜਿੱਥੇ ਸੀਐਫਐਲ ਬਲਬ ਦੇ ਫਾਇਦੇ ਹਨ ਤਾਂ ਦੂਜੇ ਪਾਸੇ ਇਸ ਦੇ ਨੁਕਸਾਨ ਵੀ ਹਨ। ਕੁਝ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਦੀ ਰੋਸ਼ਨੀ ਨਾਲ ਇਨਸਾਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਰਹੀਆਂ ਹਨ।


ਦਰਅਸਲ, ਮੇਲਾਟੋਨਿਨ ਉਹ ਹਾਰਮੋਨ ਹੈ ਜੋ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ। ਇਸੇ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੀਆਂ ਔਰਤਾਂ ਰਾਤ ਨੂੰ CFL ਬਲਬ ਜਗਾ ਕੇ ਸੌਂਦੀਆਂ ਹਨ, ਉਨ੍ਹਾਂ 'ਚ ਪ੍ਰੋਸਟੇਟ ਕੈਂਸਰ ਦਾ ਖਤਰਾ 22 ਫੀਸਦੀ ਵੱਧ ਹੁੰਦਾ ਹੈ।


ਇਹ ਵੀ ਪੜ੍ਹੋ: Coronavirus : UAE 'ਚ ਮਿਲਿਆ ਕੋਰੋਨਾ ਵਾਇਰਸ ਦਾ New Variant, 28 ਸਾਲਾ ਲੜਕੇ ਨੂੰ ਗਲੇ ਤੋਂ ਲੈ ਕੇ ਪੇਟ ਤੱਕ ਹੋਇਆ ਗੰਭੀਰ ਇਨਫੈਕਸ਼ਨ


ਜਰਮਨ ਦੇ ਵਿਗਿਆਨੀ ਕੀ ਕਹਿੰਦੇ ਹਨ?


ਜਰਮਨ ਵਿਗਿਆਨੀਆਂ ਨੇ ਵੀ CFL ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਦਾਹਰਨ ਲਈ, ਫੈਡਰੇਸ਼ਨ ਆਫ ਜਰਮਨ ਇੰਜਨੀਅਰਸ ਦੇ ਆਂਦ੍ਰੇਸ ਕਿਚਨਰ ਦਾ ਕਹਿਣਾ ਹੈ ਕਿ CFL ਬਲਬ ਸਟ੍ਰੀਨ, ਫੇਨੋਲ ਅਤੇ ਨੈਪਥਾਲੀਨ ਵਰਗੇ ਜ਼ਹਿਰੀਲੇ ਪਦਾਰਥ ਛੱਡਦਾ ਹੈ। ਉੱਥੇ ਹੀ ਜਦੋਂ ਇਹ ਜਗਦੇ ਹਨ ਤਾਂ ਇਨ੍ਹਾਂ ਦੇ ਆਲੇ-ਦੁਆਲੇ ਇਲੈਕਟ੍ਰਾਨਿਕ ਸਮੋਗ ਇਕੱਠਾ ਹੋ ਜਾਂਦਾ ਹੈ।


ਇਹ ਮਨੁੱਖੀ ਸਰੀਰ ਲਈ ਬਹੁਤ ਖਤਰਨਾਕ ਹੁੰਦੇ ਹਨ। ਇਸ ਲਈ ਇਨ੍ਹਾਂ ਬਲਬਾਂ ਦੀ ਵਰਤੋਂ ਬੜੀ ਹੁਸ਼ਿਆਰੀ ਨਾਲ ਕਰਨੀ ਚਾਹੀਦੀ ਹੈ। ਖਾਸ ਤੌਰ 'ਤੇ ਇਨ੍ਹਾਂ ਬਲਬਾਂ ਦੀ ਵਰਤੋਂ ਅਜਿਹੀ ਜਗ੍ਹਾ 'ਤੇ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ, ਜਿੱਥੇ ਹਵਾ ਦੇ ਆਉਣ-ਜਾਣ ਦਾ ਕੋਈ ਰਸਤਾ ਨਾ ਹੋਵੇ। ਅਤੇ ਇਨ੍ਹਾਂ ਬਲਬਾਂ ਨੂੰ ਗਲਤੀ ਨਾਲ ਵੀ ਸਿਰ ਦੇ ਨੇੜੇ ਨਹੀਂ ਜਗਾਉਣਾ ਚਾਹੀਦਾ।


ਇਹ ਵੀ ਪੜ੍ਹੋ: Eye Flu: ਹੜ੍ਹਾਂ ਮਗਰੋਂ ਅੱਖਾਂ ਦੇ ਫਲੂ ਦਾ ਕਹਿਰ, ਲਾਗ ਤੋਂ ਬਚਣ ਲਈ ਪੱਲੇ ਬੰਨ੍ਹ ਲਵੋ ਇਹ ਗੱਲਾਂ