Coronavirus New Variant: 'ਵਿਸ਼ਵ ਸਿਹਤ ਸੰਗਠਨ' (WHO) ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਦਰਅਸਲ, ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿੱਚ MERS ਕੋਰੋਨਾ ਵਾਇਰਸ ਦਾ ਇੱਕ ਨਵਾਂ ਮਾਮਵਾ ਦਰਜ ਕੀਤਾ ਹੈ। 2012 ਵਿੱਚ ਪਹਿਲੀ ਵਾਰ ਇਸ ਵਾਇਰਸ ਦੀ ਪਛਾਣ ਹੋਣ ਤੋਂ ਬਾਅਦ ਅਬੂ ਧਾਬੀ ਵਿੱਚ ਇਹ ਪਹਿਲਾਂ ਮਾਮਲਾ ਹੈ। ਅਬੂ ਧਾਬੀ ਵਿੱਚ ਜਿਸ ਮਰੀਜ਼ ਨੂੰ ਕੋਰੋਨਾ ਦਾ New Variant MERS-CoV ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ 28 ਸਾਲਾਂ ਦਾ ਵਿਅਕਤੀ ਹੈ ਜਿਸ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਸਨ। ਜਿਵੇਂ ਹੀ ਉਸ ਵਿਅਕਤੀ 'ਚ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗੇ ਤਾਂ ਉਸ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


 ਕੀ ਹੈ MERS-CoV? 


MERS-CoV (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਕੋਰੋਨਾ ਵਾਇਰਸ) ਵਾਂਗ ਹੀ ਹੈ। ਇਹ ਇੱਕ ਜ਼ੂਨੋਟਿਕ ਵਾਇਰਸ ਹੈ। ਇਹ ਵਾਇਰਸ ਇੱਕ ਸਾਹ ਸਬੰਧੀ ਬਿਮਾਰੀ ਹੈ ਜੋ MERS ਕੋਰੋਨਾ ਵਾਇਰਸ ਦੇ ਕਾਰਨ ਹੁੰਦੀ ਹੈ। ਜੋ SARS ਵਾਇਰਸ ਦੀ ਤਰ੍ਹਾਂ ਹੈ। ਇਹ ਆਮ ਤੌਰ ਉੱਤੇ ਊਠਾਂ ਤੇ ਹੋਰ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ। ਇਨਫੈਕਸ਼ਨ ਜਾਨਵਰਾਂ ਜਾਂ ਪਸ਼ੂ ਉਤਪਾਦਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਇੱਕ  ਇਨਸਾਨ ਤੋਂ ਦੂਜੇ ਇਨਸਾਨ ਵਿੱਚ ਫੈਲਦਾ ਹੈ। ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਜਿਸ ਵਿੱਚ ਇਸ ਬਿਮਾਰੀ ਨੇ ਖਤਰਨਾਕ ਰੂਪ ਦਿਖਾਇਆ ਹੈ। 


MERS-CoV ਦੇ ਲੱਛਣ


MERS-CoV ਦੇ ਹਲਕੇ ਤੋਂ ਲੈ ਕੇ ਗੰਭੀਰ ਲੱਛਣ ਤੱਕ ਹੋ ਸਕਦੇ ਹਨ, ਤੇ ਇਸ ਵਿੱਚ ਬੁਖਾਰ, ਖੰਘ, ਅਤੇ ਸਾਹ ਦੀ ਕਮੀ ਸ਼ਾਮਲ ਹੈ। ਕੁੱਝ ਮਾਮਲਿਆਂ ਵਿੱਚ, ਇਹ ਨਮੂਨੀਆ ਜਾਂ ਕਿਡਨੀ ਖਰਾਬ ਵੀ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਗੰਭੀਰ ਬੀਮਾਰੀਆਂ ਦਾ ਜ਼ਿਆਦਾ ਖਤਰਾ ਹੁੰਦਾ ਹੈ, ਉਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ। ਜਿਵੇਂ ਕਿ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਜਾਂ ਕੁੱਝ ਦਵਾਈਆਂ ਲੈਣ ਵਾਲੇ ਲੋਕ। ਮਰੀਜ਼ ਵਿੱਚ ਜਦੋਂ ਲੱਛਣ ਦੇ ਤੌਰ ਉੱਤੇ ਉਲਟੀ ਜਾਂ ਪੇਟ ਸਬੰਧੀ ਸਮੱਸਿਆਵਾਂ ਹੋਣ ਲੱਗੀਆਂ ਤਾਂ ਉਸ ਨੇ ਆਪਣਾ ਚੈੱਕਅਪ ਕਰਵਾਇਆ। ਲੜਕੇ ਨੂੰ ਪੇਟ ਤੋਂ ਲੈ ਕੇ ਗਲੇ ਤੱਕ ਗੰਭੀਰ ਇਨਫੈਕਸ਼ਨ ਸੀ।


WHO ਨੇ ਜਾਰੀ ਕੀਤੀ ਰਿਪੋਰਟ 


WHO ਦੇ ਅਨੁਸਾਰ, 2012 ਤੋਂ ਬਾਅਦ ਰਿਪੋਰਟ ਕੀਤੇ ਗਏ MERS ਮਾਮਲਿਆਂ ਦੀ ਕੁੱਲ ਗਿਣਤੀ 2,605 ਹੈ, ਜਿਸ ਵਿੱਚ 936 ਮੌਤਾਂ ਹੋਈਆਂ ਹਨ। ਇਸ ਦੀ ਪਛਾਣ ਤੋਂ ਬਾਅਦ, 27 ਦੇਸ਼ਾਂ ਨੇ MERS ਦੇ ਮਾਮਲਿਆਂ ਦੀ ਸੂਚਨਾ ਦਿੱਤੀ। ਜਿਸ ਵਿੱਚ ਅਲਜੀਰੀਆ, ਆਸਟਰੀਆ, ਬਹਿਰੀਨ, ਚੀਨ, ਮਿਸਰ, ਫਰਾਂਸ, ਜਰਮਨੀ, ਗ੍ਰੀਸ, ਇਟਲੀ, ਜਾਰਡਨ, ਕੁਵੈਤ, ਲੇਬਨਾਨ, ਮਲੇਸ਼ੀਆ, ਨੀਦਰਲੈਂਡ, ਫਿਲੀਪੀਨਜ਼, ਕਤਰ, ਕੋਰੀਆ ਗਣਰਾਜ, ਸਾਊਦੀ ਅਰਬ, ਯੂਨਾਈਟਿਡ ਸਟੇਟਸ, ਤੁਰਕੀ ਅਤੇ  ਯੂਕੇ, ਅਰਬ ਅਮੀਰਾਤ ਅਤੇ ਥਾਈਲੈਂਡ ਸ਼ਾਮਲ ਹਨ।


ਡਬਲਯੂਐਚਓ ਅਬੂ ਧਾਬੀ ਵਿੱਚ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਹੋਰ ਅਧਿਕਾਰੀਆਂ ਨੂੰ ਇਸ ਬਾਰੇ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰ ਰਿਹਾ ਹੈ ਕਿ ਵਾਇਰਸ ਦੇ ਹੋਰ ਫੈਲਣ ਨੂੰ ਕਿਵੇਂ ਰੋਕਿਆ ਜਾਵੇ। WHO ਦੁਨੀਆ ਭਰ ਵਿੱਚ ਪਛਾਣੇ ਗਏ MERS-CoV ਦੇ ਕਿਸੇ ਵੀ ਨਵੇਂ ਕੇਸ ਬਾਰੇ ਸਮੇਂ ਸਿਰ ਅੱਪਡੇਟ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ।