Eye Flu: ਮੀਂਹ ਤੇ ਹੜ੍ਹਾਂ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਸਥਿਤੀ ਵਿਗੜ ਗਈ ਹੈ। ਪੰਜਾਬ ਸਮੇਤ ਕਈ ਰਾਜਾਂ ਵਿੱਚ ਹੜ੍ਹਾਂ ਕਾਰਨ ਬਿਮਾਰੀਆਂ ਫੈਲਣ ਲੱਗੀਆਂ ਹਨ। ਕੁਝ ਦਿਨਾਂ ਤੋਂ ਆਈ ਫਲੂ (Eye Flu) ਦੇ ਕੇਸ ਵੀ ਤੇਜ਼ੀ ਨਾਲ ਵਧੇ ਹਨ। ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਹਸਪਤਾਲ ਵਿੱਚ ਬਹੁਤ ਸਾਰੇ ਕੇਸ ਤੇਜ਼ੀ ਨਾਲ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਅੱਖਾਂ ਦੇ ਫਲੂ ਦੀ ਲਾਗ ਦੇ ਲੱਛਣਾਂ ਤੇ ਰੋਕਥਾਮ ਨਾਲ ਜੁੜੇ ਆਪਣੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਇੱਥੇ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ...


ਅੱਖਾਂ ਦਾ ਫਲੂ ਕੀ ਹੈ?
ਅੱਖਾਂ ਦਾ ਫਲੂ ਯਾਨੀ ਕੰਨਜਕਟਿਵਾਇਟਿਸ (Conjunctivitis) ਇੱਕ ਕਿਸਮ ਦੀ ਲਾਗ ਹੈ, ਜੋ ਕੰਨਜਕਟਿਵਾ ਦੀ ਸੋਜ ਕਾਰਨ ਬਣਦਾ ਹੈ। ਕੰਨਜਕਟਿਵਾ ਇੱਕ ਸਪਸ਼ਟ ਪਰਤ ਹੈ ਜੋ ਅੱਖ ਦੇ ਸਫੇਦ ਹਿੱਸੇ ਤੇ ਪਲਕਾਂ ਦੀ ਅੰਦਰਲੀ ਪਰਤ ਨੂੰ ਢੱਕਦੀ ਹੈ। ਬਰਸਾਤ ਦੇ ਮੌਸਮ ਵਿੱਚ ਤਾਪਮਾਨ ਤੇ ਨਮੀ ਵਿੱਚ ਗਿਰਾਵਟ ਕਾਰਨ ਬੈਕਟੀਰੀਆ, ਵਾਇਰਸ ਤੇ ਐਲਰਜੀ ਵਧਣ ਲੱਗਦੀ ਹੈ। ਇਹ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਅੱਖਾਂ ਦੀ ਲਾਗ ਦਾ ਕਾਰਨ ਬਣ ਜਾਂਦੀਆਂ ਹਨ।
 


ਅੱਖਾਂ ਦੇ ਫਲੂ ਨੂੰ ਪਿੰਕ ਆਈ ਕਿਉਂ ਕਿਹਾ ਜਾਂਦਾ?
ਅੱਖਾਂ ਦੇ ਫਲੂ ਨੂੰ ਕੰਨਜਕਟਿਵਾਇਟਿਸ ਤੇ ਪਿੰਕ ਆਈ ਅੱਖ ਵਜੋਂ ਵੀ ਜਾਣਿਆ ਜਾਂਦਾ ਹੈ। ਅਸਲ ਵਿੱਚ ਕੰਨਜਕਟਿਵਾ ਪਲਕ ਦੀ ਅੰਦਰਲੀ ਪਰਤ ਹੈ ਤੇ ਅੱਖ ਦੇ ਸਫੇਦ ਹਿੱਸੇ ਨੂੰ ਢੱਕਣ ਵਾਲੇ ਹਿੱਸੇ ਨੂੰ ਸੋਜ ਹੋ ਜਾਂਦੀ ਹੈ। ਅੱਖਾਂ ਦਾ ਇਹ ਚਿੱਟਾ ਹਿੱਸਾ ਕੰਨਜਕਟਿਵਾਇਟਿਸ ਕਾਰਨ ਗੁਲਾਬੀ ਜਾਂ ਲਾਲ ਹੋ ਜਾਂਦਾ ਹੈ, ਇਸ ਲਈ ਇਸ ਨੂੰ ਪਿੰਕ ਆਈ ਕਿਹਾ ਜਾਂਦਾ ਹੈ।
 
ਅੱਖਾਂ ਦੇ ਫਲੂ ਦੇ ਲੱਛਣ?
1. ਲਾਲ ਅੱਖਾਂ
2. ਅੱਖਾਂ ਦੀ ਸੋਜ, ਖੁਜਲੀ, ਜਲਨ
3. ਰੋਸ਼ਨੀ 'ਚ ਪ੍ਰੇਸ਼ਾਨੀ ਹੋਣਾ
4. ਅੱਖਾਂ ਤੋਂ ਚਿੱਟਾ ਚਿਪਚਿਪਾ ਪਦਾਦਰਥ ਨਿਕਲਣਾ
5. ਆਮ ਨਾਲੋਂ ਵੱਧ ਅੱਥਰੂ ਆਉਣਾ


 ਅੱਖਾਂ ਦੇ ਫਲੂ ਤੋਂ ਬਚਣ ਲਈ ਘਰ ਵਿੱਚ ਕੀ ਕਰੀਏ?
1. ਹੱਥਾਂ ਦੀ ਸਫਾਈ ਦਾ ਧਿਆਨ ਰੱਖੋ। ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ। ਗੰਦੇ ਹੱਥਾਂ ਰਾਹੀਂ ਕੰਨਜਕਟਿਵਾਇਟਿਸ ਫੈਲਣ ਦਾ ਖਤਰਾ ਹੈ।


2. ਅੱਖਾਂ ਦਾ ਮੇਕਅੱਪ ਤੇ ਤੌਲੀਆ ਕਿਸੇ ਨਾਲ ਵੀ ਸਾਂਝੇ ਨਾ ਕਰੋ।


3. ਤੌਲੀਏ ਨੂੰ ਵਾਰ-ਵਾਰ ਧੋਂਦੇ ਰਹੋ ਤੇ ਸਾਫ਼ ਕੱਪੜੇ ਹੀ ਪਹਿਨੋ।


4. ਅੱਖਾਂ ਦੇ ਸੁੰਦਰਤਾ ਉਤਪਾਦਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਵਰਤੋਂ ਨਾ ਕਰੋ।


5. ਸਿਰਹਾਣੇ ਦੇ ਕਵਰ ਨੂੰ ਵਾਰ-ਵਾਰ ਬਦਲਦੇ ਰਹੋ।


6. ਕੰਨਜਕਟਿਵਾਇਟਿਸ ਇੱਕ ਛੂਤ ਦੀ ਬਿਮਾਰੀ ਹੈ, ਇਸ ਲਈ ਅੱਖਾਂ ਦੇ ਫਲੂ ਵਾਲੇ ਕਿਸੇ ਵੀ ਵਿਅਕਤੀ ਦੇ ਨੇੜੇ ਜਾਣ ਤੋਂ ਬਚੋ।
 
ਅੱਖਾਂ ਦਾ ਫਲੂ ਕਿੰਨੇ ਦਿਨਾਂ ਵਿੱਚ ਠੀਕ ਹੋ ਜਾਂਦਾ?
ਕੰਨਜਕਟਿਵਾਇਟਿਸ ਜਾਂ ਅੱਖਾਂ ਦੇ ਫਲੂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਘੱਟੋ-ਘੱਟ 5 ਤੋਂ 10 ਦਿਨ ਲੱਗ ਸਕਦੇ ਹਨ।



ਇਹ ਵੀ ਪੜ੍ਹੋ: Health Care: ਆਖਰ ਸ਼ਰਾਬ ਨਾ ਪੀਣ ਵਾਲੇ ਵੀ ਕਿਉਂ ਹੋ ਰਹੇ ਫੈਟੀ ਲੀਵਰ ਦਾ ਸ਼ਿਕਾਰ? ਮਾਹਿਰਾਂ ਨੇ ਕੀਤਾ ਅਹਿਮ ਖੁਲਾਸਾ


ਜੇਕਰ ਤੁਹਾਨੂੰ ਅੱਖਾਂ ਦੇ ਫਲੂ ਕਾਰਨ ਅੱਖਾਂ ਵਿੱਚ ਦਰਦ ਹੋਵੇ ਤਾਂ ਕੀ ਕਰਨਾ ਚਾਹੀਦਾ?


1. ਸਮੇਂ-ਸਮੇਂ 'ਤੇ ਅੱਖਾਂ ਨੂੰ ਠੰਢੇ ਪਾਣੀ ਨਾਲ ਧੋਂਦੇ ਰਹੋ।
2. ਗੁਲਾਬ ਜਲ ਨਾਲ ਅੱਖਾਂ ਧੋਣ ਨਾਲ ਇਨਫੈਕਸ਼ਨ ਘੱਟ ਹੁੰਦੀ ਹੈ ਤੇ ਗੰਦਗੀ ਦੂਰ ਹੁੰਦੀ ਹੈ।
 


ਜੇਕਰ ਅੱਖਾਂ ਦੇ ਫਲੂ ਨਾਲ ਸੰਕਰਮਿਤ ਹੋਵੇ ਤਾਂ ਕੀ ਕਰਨਾ?
1. ਜੇਕਰ ਅੱਖਾਂ 'ਚ ਇਨਫੈਕਸ਼ਨ ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਨੂੰ ਦਿਖਾਓ।
2. ਡਾਕਟਰ ਦੁਆਰਾ ਦੱਸੀਆਂ ਗਈਆਂ ਦਵਾਈਆਂ ਨਿਯਮਤ ਰੂਪ ਵਿੱਚ ਲਓ।


3. ਕਿਸੇ ਦੇ ਤੌਲੀਏ ਜਾਂ ਰੁਮਾਲ ਦੀ ਵਰਤੋਂ ਨਾ ਕਰੋ।


4. ਅੱਖਾਂ 'ਚ ਇਨਫੈਕਸ਼ਨ ਹੋਣ 'ਤੇ ਐਨਕਾਂ ਲਾਓ। ਗਲਤੀ ਨਾਲ ਵੀ ਲੈਂਜ਼ ਨਾ ਲਾਓ।
5. ਲਾਗ ਤੋਂ ਬਾਅਦ ਬਾਹਰ ਨਾ ਨਿਕਲੋ, ਘਰ ਵਿੱਚ ਹੀ ਰਹੋ।


Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।


ਇਹ ਵੀ ਪੜ੍ਹੋ: Coronavirus : UAE 'ਚ ਮਿਲਿਆ ਕੋਰੋਨਾ ਵਾਇਰਸ ਦਾ New Variant, 28 ਸਾਲਾ ਲੜਕੇ ਨੂੰ ਗਲੇ ਤੋਂ ਲੈ ਕੇ ਪੇਟ ਤੱਕ ਹੋਇਆ ਗੰਭੀਰ ਇਨਫੈਕਸ਼ਨ