ਨਵੀਂ ਦਿੱਲੀ: ਠੰਢਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ। ਇੱਕ ਤਾਂ ਖੰਘ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਪੇਟ ਨੂੰ ਵੀ ਨੁਕਸਾਨ ਪਹੁੰਚਦਾ ਹੈ। ਠੰਢਾ ਪਾਣੀ ਪੀਣ ਨਾਲ ਖਾਣਾ ਪਚਾਉਣ 'ਚ ਵੀ ਦਿੱਕਤ ਆਉਂਦੀ ਹੈ। ਇਸ ਦੇ ਨਾਲ ਹੀ ਪੇਟ ਦਰਦ ਤੇ ਜੀਅ ਕੱਚਾ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ।


ਠੰਢੇ ਪਾਣੀ ਦਾ ਤਾਪਮਾਨ ਬਾਹਰ ਦੇ ਤਾਪਮਾਨ ਤੋਂ ਵੱਖ ਹੋਣ ਕਾਰਨ ਪੇਟ 'ਚ ਮੌਜੂਦ ਖਾਣੇ ਨੂੰ ਪਚਾਉਣ 'ਚ ਦਿੱਕਤ ਹੁੰਦੀ ਹੈ। ਇਸ ਕਾਰਨ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਬਰਫ ਵਾਲਾ ਪਾਣੀ ਪੀਣ ਜਾਂ ਫਿਰ ਆਈਸ ਕ੍ਰੀਮ ਦਾ ਜ਼ਿਆਦਾ ਸੇਵਨ ਕਰਨ 'ਤੇ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਦਰਅਸਲ ਠੰਢਾ ਪਾਣੀ ਸਪਾਇਨ ਦੀਆਂ ਸੈਂਸਟਿਵ ਨਾੜਾਂ ਨੂੰ ਠੰਢਾ ਕਰ ਦਿੰਦਾ ਹੈ। ਇਸ ਨਾਲ ਇਹ ਦਿਮਾਗ 'ਤੇ ਅਸਰ ਪਾਉਂਦੀਆਂ ਹਨ। ਇਸ ਵਜ੍ਹਾ ਨਾਲ ਸਿਰ ਦਰਦ ਹੁੰਦਾ ਹੈ।


ਸਰੀਰ 'ਚ ਇੱਕ ਨੇਗਸ ਨਾਂ ਦੀ ਨਾੜੀ ਹੁੰਦੀ ਹੈ ਜਿਸ ਨੂੰ ਸਰੀਰ 'ਚ ਸਭ ਤੋਂ ਲੰਬੀ ਕਾਰਨੀਵਲ ਨਰਵ ਵੀ ਕਿਹਾ ਜਾਂਦਾ ਹੈ ਜੋ ਗਰਦਨ ਤੋਂ ਹੁੰਦਿਆਂ ਹੋਇਆ ਦਿਲ, ਫੇਫੜੇ ਤੇ ਡਾਇਜੈਸਟਿਵ ਸਿਸਟਮ ਨੂੰ ਕੰਟਰੋਲ ਕਰਦੀ ਹੈ। ਜ਼ਿਆਦਾ ਠੰਢਾ ਪਾਣੀ ਪੀਣ 'ਤੇ ਨਰਵ ਠੰਢੀ ਹੋ ਕੇ ਹਾਰਟ ਰੇਟ ਨੂੰ ਹੌਲੀ ਕਰਦੀ ਹੈ, ਜਦੋਂ ਤੱਕ ਇਹ ਪਾਣੀ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ।


ਜੇਕਰ ਆਮ ਤਾਪਮਾਨ ਵਾਲਾ ਪਾਣੀ ਪੀਤਾ ਜਾਵੇ ਤਾਂ ਕਬਜ਼ ਦੀ ਪ੍ਰੇਸ਼ਾਨੀ ਵੀ ਘੱਟ ਹੁੰਦੀ ਹੈ ਕਿਉਂਕਿ ਸਾਲਿਡ ਫੂਡ ਡਾਇਜੈਸਟ ਹੋਣ 'ਚ ਸਮਾਂ ਲੱਗਦਾ ਹੈ ਤੇ ਜ਼ਿਆਦਾ ਠੰਡਾ ਪਾਣੀ ਖਾਣਾ ਪਚਾਉਣ ਤੋਂ ਅਸਮਰੱਥ ਹੁੰਦਾ ਹੈ ਜਿਸ ਕਾਰਨ ਕਬਜ਼ ਦੀ ਸ਼ਿਕਾਇਤ ਹੁੰਦੀ ਹੈ।