ਪੜਚੋਲ ਕਰੋ

ਸਾਵਧਾਨ! ਕੋਲਡ ਡ੍ਰਿੰਕਸ ਦਾ ਸੇਵਨ ਸਿਹਤ ਨੂੰ ਪਹੁੰਚਾ ਸਕਦਾ ਨੁਕਸਾਨ, ਜਾਣੋ ਕਿਵੇਂ

ਬੱਚੇ ਹੋਣ ਜਾਂ ਬਜ਼ੁਰਗ, ਹਰ ਕੋਈ ਕੋਲਡ ਡ੍ਰਿੰਕ ਪਸੰਦ ਕਰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਵੀ ਠੀਕ ਨਹੀਂ। ਕੋਲਡ ਡ੍ਰਿੰਕਸ ਦਾ ਸੇਵਨ ਨਾ ਸਿਰਫ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾਉਂਦਾ ਹੈ

Disadvantages of cold drinks: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਦੇ ਆਉਂਦੇ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਠੰਢੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੁੰਦੇ ਹਾਂ। ਅਜਿਹੇ 'ਚ ਕੋਲਡ ਡ੍ਰਿੰਕਸ ਦਾ ਖਿਆਲ ਨਾ ਆਵੇ, ਇਹ ਨਹੀਂ ਹੋ ਸਕਦਾ। ਕੋਲਡ ਡ੍ਰਿੰਕ ਸਿਰਫ ਠੰਢਾ ਹੀ ਨਹੀਂ ਹੁੰਦਾ ਸਗੋਂ ਇਸ ਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ। ਅਜਿਹੇ 'ਚ ਲੋਕ ਦਿਨ 'ਚ ਕਈ ਵਾਰ ਕੋਲਡ ਡ੍ਰਿੰਕ ਪੀਂਦੇ ਹਨ। ਇੰਨਾ ਹੀ ਨਹੀਂ ਜਦੋਂ ਘਰ 'ਚ ਕੋਈ ਮਹਿਮਾਨ ਆਉਂਦਾ ਹੈ ਜਾਂ ਅਸੀਂ ਮਹਿਮਾਨ ਬਣ ਕੇ ਕਿਤੇ ਵੀ ਜਾਂਦੇ ਹਾਂ ਤਾਂ ਵੀ ਅਸੀਂ ਕੋਲਡ ਡ੍ਰਿੰਕ ਹੀ ਪੀਣਾ ਪਸੰਦ ਕਰਦੇ ਹਾਂ।

ਬੱਚੇ ਹੋਣ ਜਾਂ ਬਜ਼ੁਰਗ, ਹਰ ਕੋਈ ਕੋਲਡ ਡ੍ਰਿੰਕ ਪਸੰਦ ਕਰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਵੀ ਠੀਕ ਨਹੀਂ। ਕੋਲਡ ਡ੍ਰਿੰਕਸ ਦਾ ਸੇਵਨ ਨਾ ਸਿਰਫ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾਉਂਦਾ ਹੈ, ਬਲਕਿ ਇਹ ਸਿਹਤ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਕੋਲਡ ਡਰਿੰਕਸ ਪੀਣ ਦੇ ਨੁਕਸਾਨ।

ਭਾਰ ਵਧਾਉਂਦਾ- ਜੇਕਰ ਤੁਸੀਂ ਜ਼ਿਆਦਾ ਕੋਲਡ ਡ੍ਰਿੰਕ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਦੱਸ ਦੇਈਏ ਕਿ ਕੋਲਡ ਡ੍ਰਿੰਕ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸ਼ੂਗਰ ਦੇ ਸੇਵਨ ਨਾਲ ਭਾਰ ਵਧਣ ਤੋਂ ਲੈ ਕੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੋਲਡ ਡ੍ਰਿੰਕ ਦੇ ਇੱਕ ਗਲਾਸ ਵਿੱਚ ਅੱਠ ਤੋਂ 10 ਚਮਚ ਸ਼ੂਗਰ ਹੁੰਦੀ ਹੈ। ਇਸੇ ਤਰ੍ਹਾਂ ਕੋਲਡ ਡ੍ਰਿੰਕਸ ਪੀ ਕੇ ਤੁਸੀਂ ਆਪਣੀ ਖੁਰਾਕ 'ਚ ਸ਼ੂਗਰ ਨੂੰ ਸ਼ਾਮਲ ਕਰਦੇ ਹੋ, ਜੋ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ। ਕੋਲਡ ਡ੍ਰਿੰਕ ਦੇ ਇੱਕ ਗਲਾਸ ਵਿੱਚ ਲਗਪਗ 150 ਕੈਲੋਰੀ ਹੁੰਦੀ ਹੈ। ਹਰ ਰੋਜ਼ ਇੰਨੀਆਂ ਕੈਲੋਰੀਆਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧਦਾ ਹੈ ਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।

ਫੈਟੀ ਲਿਵਰ ਦੀ ਸਮੱਸਿਆ-ਕੋਲਡ ਡ੍ਰਿੰਕ ਦੇ ਸੇਵਨ ਨਾਲ ਵੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ ਵਿੱਚ ਦੋ ਤਰ੍ਹਾਂ ਦੀ ਸ਼ੂਗਰ ਪਾਈ ਜਾਂਦੀ ਹੈ। ਗਲੂਕੋਜ਼ ਤੇ ਫ੍ਰੈਕਟੋਜ਼ ਗਲੂਕੋਜ਼ ਸਰੀਰ ਵਿੱਚ ਤੇਜ਼ੀ ਨਾਲ ਲੀਨ ਤੇ ਮੈਟਾਬੋਲਾਇਜ਼ (metabolized) ਹੋ ਜਾਂਦੀ ਹੈ।  ਦੂਜੇ ਪਾਸੇ, ਫਰੂਟੋਜ਼ ਸਿਰਫ ਲੀਵਰ ਵਿੱਚ ਸਟੋਰ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਹਰ ਰੋਜ਼ ਕੋਲਡ ਡ੍ਰਿੰਕ ਪੀ ਰਹੇ ਹੋ ਤਾਂ ਤੁਹਾਡੇ ਲੀਵਰ 'ਚ ਫਰੂਟੋਜ਼ ਜ਼ਿਆਦਾ ਮਾਤਰਾ 'ਚ ਜਮ੍ਹਾ ਹੋ ਜਾਵੇਗਾ ਤੇ ਲਿਵਰ 'ਤੇ ਅਸਰ ਪਵੇਗਾ ਤੇ ਇਸ ਨਾਲ ਲੀਵਰ ਦੀ ਸਮੱਸਿਆ ਹੋ ਜਾਵੇਗੀ।

ਸ਼ੂਗਰ ਦੀ ਸਮੱਸਿਆ-ਕੋਲਡ ਡ੍ਰਿੰਕ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਕੋਲਡ ਡ੍ਰਿੰਕ ਦਾ ਸੇਵਨ ਕਰਨ ਨਾਲ ਵੀ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਦੱਸ ਦੇਈਏ ਕਿ ਕੋਲਡ ਡ੍ਰਿੰਕ ਸਰੀਰ 'ਚ ਸ਼ੂਗਰ ਨੂੰ ਤੁਰੰਤ ਵਧਾ ਦਿੰਦਾ ਹੈ, ਜਿਸ ਕਾਰਨ ਇੰਸੁਲਿਨ ਤੇਜ਼ੀ ਨਾਲ ਨਿਕਲਦਾ ਹੈ ਪਰ ਜੇਕਰ ਤੁਸੀਂ ਇਨਸੁਲਿਨ ਹਾਰਮੋਨ ਨੂੰ ਵਾਰ-ਵਾਰ ਖਰਾਬ ਕਰਦੇ ਹੋ ਤਾਂ ਇਹ ਨੁਕਸਾਨ ਪਹੁੰਚਾਉਂਦਾ ਹੈ।

ਦੰਦਾਂ 'ਤੇ ਅਸਰ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ ਕਿ ਜੇਕਰ ਅਸੀਂ ਜ਼ਿਆਦਾ ਕੋਲਡ ਡ੍ਰਿੰਕ ਦਾ ਸੇਵਨ ਕਰਦੇ ਹਾਂ ਤਾਂ ਇਸ ਦਾ ਅਸਰ ਸਾਡੇ ਦੰਦਾਂ 'ਤੇ ਵੀ ਪੈਂਦਾ ਹੈ। ਕੋਲਡ ਡ੍ਰਿੰਕ ਵਿੱਚ ਫਾਸਫੋਰਿਕ ਐਸਿਡ ਤੇ ਹੋਰ ਕਿਸਮ ਦੇ ਐਸਿਡ ਪਾਏ ਜਾਂਦੇ ਹਨ ਜੋ ਸਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
Embed widget