ਨਵੀਂ ਦਿੱਲੀ: ਜਦੋਂ ਤੋਂ ਦੁਨੀਆ ਸਾਹਮਣੇ ਕੋਰੋਨਾਵਾਇਰਸ ਦਾ ਸੰਕਟ ਆਇਆ ਹੈ, ਉਦੋਂ ਤੋਂ ਮਾਸਕ ਤੇ ਸੈਨੇਟਾਈਜ਼ਰ ਨੂੰ ਲੈ ਕੇ ਕਾਫ਼ੀ ਜੱਦੋ-ਜਹਿਦ ਵੇਖਣ ਨੂੰ ਮਿਲ ਰਹੀ ਹੈ। (ਵਿਸ਼ਵ ਸਿਹਤ ਸੰਸਥਾ) ਡਬਲਿਊਐਚਓ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਗਿਆ ਹੈ। WHO ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ, ਉਨ੍ਹਾਂ ਨੂੰ ਸਫਾਈ ਦਾ ਧਿਆਨ ਰੱਖਣ, ਹੱਥਾਂ ਨੂੰ ਨਿਯਮਤ ਤੌਰ 'ਤੇ ਸਾਫ ਰੱਖਣ, ਮਾਸਕ ਪਹਿਨਣ, ਇੱਕ ਦੂਜੇ ਨਾਲ ਸੰਪਰਕ ਘੂਟ ਕਰਨ ਲਈ ਕਿਹਾ ਜਾ ਰਿਹਾ ਹੈ।
ਇੱਕ ਪ੍ਰਸ਼ਨ ਇਹ ਵੀ ਪੁੱਛਿਆ ਜਾ ਰਿਹਾ ਹੈ, ਕੀ ਮਾਸਕ ਪਾਉਣ ਨਾਲ ਬਚਾਅ ਸੰਭਵ ਹੈ? ਕੀ ਇਸ ਨੂੰ ਪਾਉਣ ਤੋਂ ਬਾਅਦ ਵਾਇਰਸ ਦੇ ਸੰਕਰਮਣ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹਾਂ? ਦੁਨੀਆ ਭਰ ਦੇ ਕੁੱਲ 186 ਦੇਸ਼ ਕੋਰੋਨਾਵਾਇਰਸ ਨਾਲ ਸੰਕਰਮਣ ਦਾ ਸ਼ਿਕਾਰ ਹਨ। ਅੱਜ ਕੱਲ੍ਹ ਦੁਨੀਆ ਦੇ ਤਿੰਨ ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਨਾਲ ਸੰਕਰਮਿਤ ਹਨ ਤੇ ਲਗਪਗ 14 ਹਜ਼ਾਰ 600 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਹੁਣ ਤਕ 500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਇਰਸ ਨਾਲ ਸੰਕਰਮਣ ਕਾਰਨ 10 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ 24 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਕਦੋਂ ਪਾਈਏ ਮਾਸਕ:
- ਜੇ ਤੁਸੀਂ ਸਿਹਤਮੰਦ ਹੋ ਤਾਂ ਤੁਹਾਨੂੰ ਮਾਸਕ ਪਹਿਨਣ ਦੀ ਜ਼ਰੂਰਤ ਸਿਰਫ ਉਦੋਂ ਹੈ ਜੇ ਤੁਸੀਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ।
- ਜੇ ਤੁਹਾਨੂੰ ਜ਼ੁਕਾਮ ਜਾਂ ਖਾਂਸੀ ਹੈ ਤਾਂ ਮਾਸਕ ਪਹਿਨੋ।
- ਕੁਝ ਲੋਕ ਸੋਚਦੇ ਹਨ ਕਿ ਮਾਸਕ ਪਹਿਨਣਾ ਸੁਰੱਖਿਅਤ ਹੈ, ਪਰ ਅਜਿਹਾ ਨਹੀਂ। ਮਾਸਕ ਪਾਉਣਾ ਉਦੋਂ ਹੀ ਕੰਮ ਕਰੇਗਾ, ਜਦੋਂ ਸਮੇਂ-ਸਮੇਂ 'ਤੇ ਆਪਣੇ ਹੱਥਾਂ ਨੂੰ ਸਾਫ਼ ਰੱਖੋਗੇ ਤੇ ਆਪਣੇ ਹੱਥਾਂ ਨੂੰ ਸਾਫ ਕਰਨ ਲਈ ਸਾਬਨ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋਗੇ।
ਵਿਸ਼ਵ ਸਿਹਤ ਸੰਸਥਾ ਨੇ ਦੱਸਿਆ ਮਾਸਕ ਦਾ ਗੁੱਝਾ ਰਾਜ, ਘਰ 'ਚ ਰਹਿਣਾ ਹੀ ਸੁਰੱਖਿਅਤ
ਏਬੀਪੀ ਸਾਂਝਾ
Updated at:
24 Mar 2020 12:01 PM (IST)
ਜਦੋਂ ਤੋਂ ਦੁਨੀਆ ਸਾਹਮਣੇ ਕੋਰੋਨਾਵਾਇਰਸ ਦਾ ਸੰਕਟ ਆਇਆ ਹੈ, ਉਦੋਂ ਤੋਂ ਮਾਸਕ ਤੇ ਸੈਨੇਟਾਈਜ਼ਰ ਨੂੰ ਲੈ ਕੇ ਕਾਫ਼ੀ ਜੱਦੋ-ਜਹਿਦ ਵੇਖਣ ਨੂੰ ਮਿਲ ਰਹੀ ਹੈ। (ਵਿਸ਼ਵ ਸਿਹਤ ਸੰਸਥਾ) ਡਬਲਿਊਐਚਓ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਗਿਆ ਹੈ।
- - - - - - - - - Advertisement - - - - - - - - -