ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਦੌਰਾਨ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਇਸ ਦਰਮਿਆਨ ਹੀ ਕੋਰੋਨਾ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਸੋਸ਼ਲ ਮੀਡੀਆ ਜ਼ਰੀਏ ਲੋਕਾਂ ਤਕ ਕਈ ਤਰ੍ਹਾਂ ਦੀ ਗਲਤ ਜਾਣਕਾਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜਿੱਥੇ ਦਾਅਵਾ ਕੀਤਾ ਜਾ ਰਿਹਾ ਕਿ ਲੰਬਾ ਸਮਾਂ ਮਾਸਕ ਪਹਿਣਨ ਨਾਲ ਸਰੀਰ 'ਚ ਆਕਸੀਜਨ ਦੀ ਘਾਟ ਪੈਦਾ ਕਰ ਸਕਦੀ ਹੈ।
ਵਾਇਰਲ ਮੈਸੇਜ ਦੇ ਮੁਤਾਬਕ ਮਾਸਕ ਲੱਗਾ ਹੋਣ 'ਤੇ ਵਾਰ-ਵਾਰ ਸਾਹ ਲੈਣ ਕਾਰਨ ਕਾਰਬਨ ਡਾਈਆਕਸਾਈਡ ਹੀ ਜਾਣ ਨਾਲ ਚੱਕਰ ਆਉਂਦੇ ਹਨ। ਇਸ ਵਾਇਰਲ ਹੋਈ ਪੋਸਟ ਨਾਲ ਲੋਕਾਂ 'ਚ ਮਾਸਕ ਪ੍ਰਤੀ ਸੰਸੇ ਖੜੇ ਹੋ ਰਹੇ ਹਨ। ਦਰਅਸਲ ਇਕ ਤਾਂ ਕੋਰੋਨਾ ਦਾ ਸਹਿਮ ਤੇ ਦੂਜਾ ਵੱਡੇ ਪੱਧਰ 'ਤੇ ਸੋਸ਼ਲ ਮੀਡੀਆ 'ਤੇ ਫੈਲ ਰਹੀ ਗਲਤ-ਸਹੀ ਜਾਣਕਾਰੀ ਨੇ ਲੋਕਾਂ ਨੂੰ ਭੰਬਲਭੂਸੇ 'ਚ ਪਾਇਆ ਹੋਇਆ ਹੈ ਕਿ ਕਿਸ 'ਤੇ ਭਰੋਸਾ ਕੀਤਾ ਜਾਵੇ ਤੇ ਕਿਸ 'ਤੇ ਨਾ ਕੀਤਾ ਜਾਵੇ।
ਇੰਟਰਨੈਟ 'ਤੇ ਵਾਇਰਲ ਪੋਸਟ ਨਕਲੀ ਹੈ ਤੇ ਇਸ 'ਚ ਕੋਈ ਸੱਚਾਈ ਨਹੀਂ ਹੈ। ਲੰਬਾ ਸਮਾਂ ਚਿਹਰੇ 'ਤੇ ਮਾਸਕ ਪਾਉਣ ਨਾਲ ਸਰੀਰ 'ਚ ਆਕਸੀਜਨ ਦੀ ਘਾਟ ਨਹੀਂ ਹੁੰਦੀ। ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਲਗਾਤਾਰ ਮਾਸਕ ਦੀ ਵਰਤੋਂ ਵਿਅਕਤੀ ਦੇ ਸਰੀਰ 'ਚ ਆਕਸੀਜਨ ਦਾ ਪੱਧਰ ਘਟਾਉਂਦੀ ਹੈ।

It is being claimed in a message that prolonged usage of masks leads to intoxication of CO2 & oxygen deficiency in the body.#PIBFactCheck: This claim is #FAKE. Stop the spread of Coronavirus by wearing mask properly, maintaining social distance and washing hands regularly. https://t.co/EYcl3JxJPO pic.twitter.com/PN6wAFOp3F
— PIB Fact Check (@PIBFactCheck) May 10, 2021

ਕੋਰੋਨਾ ਵਾਇਰਸ ਦੌਰਾਨ ਇਨਫੈਕਸ਼ਨ ਤੋਂ ਬਚਣ ਲਈ ਬਾਹਰ ਜਾਂਦੇ ਸਮੇਂ ਮਾਸਕ ਲਾਜ਼ਮੀ ਪਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀ ਦਾ ਵੀ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਭਰਮਾਊ ਜਾਣਕਾਰੀ ਪੈਦਾ ਕਰਨ ਵਾਲੀ ਪੋਸਟ ਨੂੰ ਨਕਾਰਦਿਆਂ ਪੀਆਈਬੀ ਨੇ ਟਵੀਟ ਕਰਦਿਆਂ ਲਿਖਿਆ ਕਿ 'ਸੋਸ਼ਲ ਮੀਡੀਆ 'ਤੇ ਘੁੰਮ ਰਹੀ ਪੋਸਟ ਦਾ ਦਾਅਵਾ ਗਲਤ ਹੈ। ਇਸ ਲਈ ਮਾਸਕ ਪਹਿਣ ਕੇ ਸਮਾਜਿਕ ਦੂਰੀ ਬਣਾ ਕੇ ਰੱਖੋ।'
ਕੋਰੋਨਾ ਮਹਾਮਾਰੀ ਦੌਰਾਨ ਬਹੁਤ ਤਰ੍ਹਾਂ ਦੀ ਗਲਤ ਜਾਣਕਾਰੀ ਸਾਡੇ ਤਕ ਪਹੁੰਚ ਰਹੀ ਹੈ। ਸੋ ਕਿਸੇ ਵੀ ਗੱਲ 'ਤੇ ਅਮਲ ਕਰਨ ਤੋਂ ਪਹਿਲਾਂ ਉਸ ਦੀ ਤੈਅ ਤਕ ਜਾਓ। ਇਸ ਦੇ ਸਹੀ ਜਾਂ ਗਲਤ ਹੋਣ ਬਾਰੇ ਜਾਣਕਾਰੀ ਲਓ।