ਨਵੀਂ ਦਿੱਲੀ: ਇੱਕ ਸਾਲ ਦੀ ਉਮਰ ਤੋਂ ਹੇਠਾਂ ਬੱਚਿਆਂ ਨੂੰ ਗਾਂ ਦਾ ਦੁੱਧ ਦੇਣ ਨਾਲ ਉਨ੍ਹਾਂ ਦੇ ਸਾਹ ਤੇ ਪਾਚਨ ਵਿੱਚ ਐਲਰਜੀ ਸਬੰਧੀ ਰੋਗਾਂ ਦੇ ਵਧਣ ਦਾ ਖ਼ਦਸ਼ਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਦੁੱਧ ਵਿੱਚ ਮੌਜੂਦ ਪ੍ਰੋਟੀਨ ਨੂੰ ਪਚਾ ਨਹੀਂ ਪਾਉਂਦਾ।


ਕੀ ਕਹਿੰਦੇ ਬੱਚਿਆਂ ਦੇ ਮਾਹਿਰ-

ਬੱਚਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗਾਂ ਦਾ ਦੁੱਧ ਸ਼ੁਰੂਆਤ ਵਿੱਚ ਦਿੱਤਾ ਜਾਂਦਾ ਤਾਂ ਆਇਰਨ ਐਲੀਮੈਂਟ ਘੱਟ ਹੋਣ ਨਾਲ ਬੱਚਿਆਂ ਵਿੱਚ ਅਨੀਮੀਆ ਦਾ ਖ਼ਤਰਾ ਹੋ ਸਕਦਾ ਹੈ।

ਕੀ ਕਹਿੰਦੇ ਮਾਹਿਰ-

ਡੈਨੋਨ ਇੰਡੀਆ ਦੀ ਹੈਲਥ ਐਂਡ ਨਿਊਟ੍ਰੀਸ਼ਨ ਸਾਇੰਸ ਵਿਭਾਗ ਦੇ ਨੰਦਨ ਜੋਸ਼ੀ ਨੇ ਕਿਹਾ ਕਿ ਗਾਂ ਦਾ ਦੁੱਧ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਇਹ ਬੱਚਿਆਂ ਵਿੱਚ ਐਮਚਿਓਰ ਕਿਡਨੀ ਵਿੱਚ ਤਣਾਅ ਵਧਾ ਸਕਦਾ ਹੈ ਤੇ ਪਚਾਉਣ ਵਿੱਚ ਵੀ ਮੁਸ਼ਕਲ ਹੁੰਦਾ ਹੈ। ਉੱਥੇ ਹੀ ਇੱਕ ਸਾਲ ਤੋਂ ਉੱਪਰ ਦੇ ਬੱਚਿਆਂ ਲਈ ਘਰ ਦਾ ਖਾਣਾ ਖੁਆਇਆ ਜਾ ਸਕਦਾ ਹੈ। ਜਦੋਂਕਿ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਿਸ਼ੇਸ਼ ਹਾਈਡ੍ਰੋਲਾਈਜਡ ਤੇ ਐਮੀਨੋ ਐਸਿਡ-ਬ੍ਰੈੱਸਟ ਫੂਡ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਐਲਰਜੀ ਨਾ ਹੁੰਦੀ ਹੋਵੇ।

ਕੀ ਕਹਿੰਦਾ ਹੈ ਸਰਵੇ-

ਕੌਮੀ ਪਰਿਵਾਰ ਸਿਹਤ ਸਰਵੇਖਣ (ਐਨਐਫਐਚਐਸ) ਵਿੱਚ ਪਤਾ ਚੱਲਿਆ ਕਿ ਸਿਰਫ਼ 40 ਫ਼ੀਸਦੀ ਬੱਚਿਆਂ ਨੂੰ ਸਮੇਂ ਤੋਂ ਪ੍ਰੋਪਰ ਫੂਡ ਮਿਲ ਪਾਉਂਦਾ ਹੈ ਜਦੋਂਕਿ ਸਿਰਫ਼ 10 ਫ਼ੀਸਦੀ ਬੱਚੇ ਹੀ ਛੇ ਤੋਂ 23 ਦੇ ਵਿੱਚ ਪ੍ਰੋਪਰ ਡਾਈਟ ਲੈ ਪਾਉਂਦੇ ਹਨ।

ਭਾਰਤ ਵਿੱਚ ਜ਼ਿਆਦਾਤਰ ਸ਼ਿਸ਼ੂਆਂ ਨੂੰ ਗਾਂ ਦਾ ਦੁੱਧ ਦਿੱਤਾ ਜਾਂਦਾ ਹੈ ਕਿਉਂਕਿ ਗ੍ਰਾਮੀਣ ਇਲਾਕਿਆਂ ਵਿੱਚ ਵਿਸ਼ੇਸ਼ ਕਰਕੇ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਘੱਟ ਹੁੰਦੀ ਹੈ। ਰੈਪਿਡ ਸਰਵੇ ਆਨ ਚਿਲਡਰਨ(ਆਰਐਸਓਸੀ) ਵਿੱਚ ਪਤਾ ਚੱਲਦਾ ਹੈ ਕਿ ਇੱਕ ਸਾਲ ਤੋਂ ਘੱਟ ਉਮਰ ਵਿੱਚ ਅਜਿਹੇ ਬੱਚੇ ਜਿੰਨਾ ਨੂੰ ਮਾਂ ਦਾ ਦੁੱਧ ਨਹੀਂ ਦਿੱਤਾ ਗਿਆ ਹੈ। ਉਸ ਵਿੱਚ 42 ਫ਼ੀਸਦੀ ਬੱਚਿਆਂ ਨੂੰ ਗਾਂ ਦਾ ਦੁੱਧ ਦਿੱਤਾ ਗਿਆ ਹੈ।