Coffees slashes risk of bowel cancer: ਭਾਰਤ ਵਿੱਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਇਹ ਸਰੀਰ ਦੀਆਂ ਅੰਤੜੀਆਂ ਨੂੰ ਪ੍ਰਭਾਵਿਤ ਕਰਦਾ ਹੈ, ਤਾਂ ਇਸ ਨੂੰ ਅੰਤੜੀਆਂ ਦਾ ਕੈਂਸਰ (Bowel Cancer) ਕਿਹਾ ਜਾਂਦਾ ਹੈ। ਇਸ ਨੂੰ ਕੋਲਨ ਕੈਂਸਰ ਵੀ ਕਿਹਾ ਜਾਂਦਾ ਹੈ। ਇਸ ਨੂੰ ਗੁਦੇ ਦੇ ਕੈਂਸਰ ਵਜੋਂ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਇਸ ਬਾਰੇ 'ਚ ਇੱਕ ਰਿਸਰਚ ਹੋਈ ਹੈ, ਜਿਸ 'ਚ ਕੌਫੀ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ ਗਈਆਂ ਹਨ।


ਰਿਸਰਚ 'ਚ ਇਹ ਗੱਲ ਸਾਹਮਣੇ ਆਈ
ਖੋਜ ਅਨੁਸਾਰ ਰੋਜ਼ਾਨਾ 5 ਕੱਪ ਕੌਫੀ ਪੀਣ ਨਾਲ ਅੰਤੜੀਆਂ ਦੇ ਕੈਂਸਰ ਨਾਲ ਮੌਤ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇੱਕ ਨਵੇਂ ਅਧਿਐਨ ਅਨੁਸਾਰ, ਜੋ ਲੋਕ ਇੱਕ ਦਿਨ ਵਿੱਚ ਚਾਰ ਕੱਪ ਤੋਂ ਵੱਧ ਕੌਫੀ ਪੀਂਦੇ ਹਨ, ਉਨ੍ਹਾਂ ਵਿੱਚ ਇਸ ਬਿਮਾਰੀ ਨਾਲ ਮਰਨ ਦਾ ਖ਼ਤਰਾ ਉਨ੍ਹਾਂ ਲੋਕਾਂ ਨਾਲੋਂ 29 ਪ੍ਰਤੀਸ਼ਤ ਘੱਟ ਹੁੰਦਾ ਹੈ ਜੋ ਇੱਕ ਦਿਨ ਵਿੱਚ ਦੋ ਕੱਪ ਤੋਂ ਘੱਟ ਕੌਫੀ ਪੀਂਦੇ ਹਨ।


ਇਹ ਖੋਜ Universita degli Studi di Milano ਦੇ ਖੋਜਕਾਰਾਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇੱਕ ਕੱਪ ਕੌਫ਼ੀ ਪੀਣ ਨਾਲ ਖ਼ਤਰਾ ਪੰਜ ਤੋਂ ਛੇ ਫ਼ੀਸਦੀ ਤੱਕ ਘੱਟ ਜਾਂਦਾ ਹੈ, ਜਦੋਂਕਿ ਰੋਜ਼ਾਨਾ ਚਾਰ ਤੋਂ ਪੰਜ ਕੱਪ ਕੌਫ਼ੀ ਪੀਣ ਨਾਲ ਖ਼ਤਰਾ 25-30 ਫ਼ੀਸਦੀ ਤੱਕ ਘੱਟ ਜਾਂਦਾ ਹੈ।


ਕੌਫੀ ਤੇ ਅੰਤੜੀ ਦੇ ਕੈਂਸਰ ਵਿਚਕਾਰ ਸਬੰਧ
ਮਾਹਿਰਾਂ ਅਨੁਸਾਰ ਬਾਊਲ ਕੈਂਸਰ ਦੇ ਖਤਰੇ 'ਤੇ ਕੌਫੀ ਦਾ ਪੌਜ਼ੇਟਿਵ ਪ੍ਰਭਾਵ ਮੈਟਾਬੌਲਿਕ ਹੈ। ਕੌਫੀ ਗਲਾਈਸੀਮੀਆ ਨੂੰ ਘੱਟ ਕਰਦੀ ਹੈ, ਜਿਸ ਨਾਲ ਡਾਇਬੀਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ, ਜਿਸ ਨੂੰ ਕੋਲੋਰੈਕਟਲ ਕੈਂਸਰ ਲਈ ਇੱਕ ਪ੍ਰਮੁੱਖ ਜੋਖਮ ਕਾਰਕ ਮੰਨਿਆ ਜਾਂਦਾ ਹੈ। ਬ੍ਰਿਟੇਨ ਮੁਤਾਬਕ ਜੇਕਰ ਸ਼ੁਰੂਆਤੀ ਦੌਰ 'ਚ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਬੀਮਾਰੀ ਤੋਂ ਪੀੜਤ 90 ਫੀਸਦੀ ਮਰੀਜ਼ ਬਚ ਸਕਦੇ ਹਨ। 


ਇਹ ਵੀ ਪੜ੍ਹੋ: Health: ਖਾਲੀ ਪੇਟ ਪੀਓ ਕੇਸਰ ਦਾ ਪਾਣੀ, ਸਿਹਤ ਨੂੰ ਹੋਣਗੇ 5 ਜ਼ਬਰਦਸਤ ਫਾਇਦੇ


ਪਿਛਲੇ ਅਧਿਐਨਾਂ ਨੇ ਦਿਖਾਇਆ ਗਿਆ ਹੈ ਕਿ ਜੋ ਲੋਕ ਕੌਫੀ ਪੀਂਦੇ ਹਨ, ਉਨ੍ਹਾਂ ਵਿੱਚ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਉਨ੍ਹਾਂ ਲੋਕਾਂ ਨਾਲੋਂ ਘੱਟ ਹੁੰਦਾ ਹੈ ਜੋ ਇਸ ਨੂੰ ਨਹੀਂ ਪੀਂਦੇ। ਹਾਲਾਂਕਿ, NHS ਅਨੁਸਾਰ, ਲੋਕਾਂ ਨੂੰ ਇੱਕ ਦਿਨ ਵਿੱਚ ਚਾਰ ਕੱਪ ਤੋਂ ਵੱਧ ਕੌਫੀ ਨਹੀਂ ਪੀਣੀ ਚਾਹੀਦੀ, ਕਿਉਂਕਿ ਕੌਫੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।


ਅੰਤੜੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ
ਅੰਤੜੀ ਦਾ ਕੈਂਸਰ ਇੱਕ ਬਿਮਾਰੀ ਹੈ ਜੋ ਵੱਡੀ ਅੰਤੜੀ ਵਿੱਚ ਹੁੰਦੀ ਹੈ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਕ੍ਰੀਨਿੰਗ ਸਮੇਂ 'ਤੇ ਇਸ ਦਾ ਪਤਾ ਲਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਤੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਕੇ, ਵਿਅਕਤੀ ਦੇ ਬਚਣ ਦੀ ਸੰਭਾਵਨਾ ਨੂੰ ਵਧਾਇਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਅੰਤੜੀ ਦੇ ਕੈਂਸਰ ਦੇ ਲੱਛਣ....


- ਬਹੁਤ ਜ਼ਿਆਦਾ ਥਕਾਵਟ
-ਭਾਰ ਘਟਣਾ
-ਗੁਦਾ ਤੋਂ ਖੂਨ ਵਗਣਾ
- ਮਲ ਵਿੱਚ ਖੂਨ ਆਉਣਾ
- ਵਾਰ-ਵਾਰ ਮਲ ਆਉਣਾ
- ਜ਼ਿਆਦਾ ਪਿਆਸ ਮਹਿਸੂਸ ਕਰਨਾ


- ਟਿਊਮਰ ਦੇ ਕਾਰਨ ਅਨੀਮੀਆ, ਥਕਾਵਟ, ਸਾਹ ਫੁੱਲਣਾ ਤੇ ਹੋਰ ਪਾਚਨ ਸਮੱਸਿਆਵਾਂ ਆ ਸਕਦੀਆਂ, ਜਿਵੇਂ...
-ਸੋਜ
- ਗੰਭੀਰ ਪੇਟ ਦਰਦ
- ਪਾਚਨ ਸਮੱਸਿਆਵਾਂ
-ਮਤਲੀ


ਇਹ ਵੀ ਪੜ੍ਹੋ: Health Care: ਬੱਚਿਆਂ ਦਾ ਦਿਮਾਗ਼ ਤੇਜ਼ ਕਰਦੀਆਂ ਇਹ ਖਾਣ-ਪੀਣ ਵਾਲੀਆਂ ਚੀਜ਼ਾਂ, ਜਾਣੋ