ਪੀਰੀਅਡਜ਼ ਦੇ ਉਹ 5 ਦਿਨ ਕਿਸੇ ਵੀ ਲੜਕੀ, ਔਰਤ ਅਤੇ ਮਹਿਲਾ ਲਈ ਮੁਸ਼ਕਿਲਾਂ ਭਰੇ ਹੁੰਦੇ ਹਨ। ਕਿਉਂਕਿ ਉਹ 5 ਦਿਨ ਔਰਤ ਲਈ ਖ਼ਤਰਨਾਕ ਮੂਡ ਸਵਿੰਗ, ਪੇਟ ਅਤੇ ਪਿੱਠ ਦਰਦ ਵਾਲੇ ਹੁੰਦੇ ਹਨ। ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਪੀਰੀਅਡਸ ਸ਼ੁਰੂ ਹੁੰਦੇ ਹੀ ਪੇਟ ਅਤੇ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਅਜੀਬ ਜਿਹਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਛਾਤੀ 'ਚ ਸੋਜ, ਦਰਦ ਅਤੇ ਸਰੀਰ ਦੀ ਐਨਰਜੀ ਖਤਮ ਹੋ ਜਾਂਦੀ ਹੈ।


ਪੀਰੀਅਡਜ਼ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ


ਪੀਰੀਅਡਸ ਦੌਰਾਨ ਪੇਟ 'ਚ ਕਈ ਤਰ੍ਹਾਂ ਦੀਆਂ ਗੜਬੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁਝ ਲੋਕਾਂ ਦਾ ਪੇਟ ਖਰਾਬ ਹੋ ਜਾਂਦਾ ਹੈ ਅਤੇ ਕੁਝ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਹੁੰਦੀ ਹੈ। ਦੂਜੇ ਪਾਸੇ ਇਸ ਸਮੇਂ ਕੁਝ ਲੋਕਾਂ ਨੂੰ ਗੈਸ ਦੀ ਬਹੁਤ ਸਮੱਸਿਆ ਹੋ ਜਾਂਦੀ ਹੈ। ਕੀ ਤੁਹਾਡੇ ਨਾਲ ਵੀ ਕੁਝ ਅਜਿਹਾ ਹੁੰਦਾ ਹੈ ਕਿ ਤੁਹਾਨੂੰ ਮਾਹਵਾਰੀ ਤੋਂ ਪਹਿਲਾਂ ਜਾਂ ਦੌਰਾਨ ਗੈਸ ਜਾਂ ਲੂਸ ਮੋਸ਼ਨ ਦੀ ਸਮੱਸਿਆ ਹੁੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਦਰਅਸਲ, ਇਸ ਸਮੇਂ ਦੌਰਾਨ ਪਾਚਨ ਤੰਤਰ ਥੋੜਾ ਵਿਗੜ ਜਾਂਦਾ ਹੈ। ਪੀਰੀਅਡਸ ਆਉਣ ਤੋਂ ਇਕ ਹਫਤਾ ਪਹਿਲਾਂ ਤੁਸੀਂ ਆਪਣੇ ਸਰੀਰ ਦੇ ਅੰਦਰ ਕੁਝ ਬਦਲਾਅ ਜ਼ਰੂਰ ਦੇਖੇ ਹੋਣਗੇ। ਜਿਵੇਂ ਮੂਡ ਸਵਿੰਗ, ਥਕਾਵਟ ਅਤੇ ਚਿੜਚਿੜਾਪਨ। ਇਨ੍ਹਾਂ ਲੱਛਣਾਂ ਨੂੰ PMS ਕਿਹਾ ਜਾਂਦਾ ਹੈ। ਪੀ.ਐੱਮ.ਐੱਸ. ਦੇ ਵੱਖ-ਵੱਖ ਲੱਛਣ ਹਰ ਕਿਸੇ 'ਚ ਵੱਖ-ਵੱਖ ਤਰੀਕੇ ਨਾਲ ਨਜ਼ਰ ਆਉਣਗੇ।


ਇਹ ਵੀ ਪੜ੍ਹੋ: ਨਵੀਆਂ ਮਾਵਾਂ ਨੂੰ ਡਿਲਵਰੀ ਤੋਂ ਬਾਅਦ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ, ਛੇਤੀ ਹੋਵੇਗੀ ਰਿਕਵਰੀ, ਸਿਹਤ ‘ਚ ਹੋਵੇਗਾ ਸੁਧਾਰ


ਮਾਹਵਾਰੀ ਤੋਂ ਪਹਿਲਾਂ ਸਰੀਰ ਵਿੱਚ ਹੁੰਦਾ ਇਦਾਂ ਦਾ ਕੈਮਿਕਲ ਰਿਐਕਸ਼ਨ


ਮਾਹਵਾਰੀ ਆਉਣ ਤੋਂ ਪਹਿਲਾਂ, ਤੁਹਾਡੇ ਖੂਨ ਵਿੱਚ ਦੋ ਤਰ੍ਹਾਂ ਦੇ ਹਾਰਮੋਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਇੱਕ ਪ੍ਰੋਜੇਸਟ੍ਰੋਨ ਅਤੇ ਦੂਜਾ ਐਸਟ੍ਰੋਜਨ। ਇਹ ਹਾਰਮੋਨ ਪਾਚਨ ਤੰਤਰ ਤੋਂ ਲੈ ਕੇ ਸਰੀਰ ਦੇ ਅੰਗਾਂ ਵਿੱਚ ਗਤੀ ਵਧਾਉਂਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਪੀਰੀਅਡਸ ਆਉਣ ਤੋਂ ਪਹਿਲਾਂ ਖੂਨ 'ਚ ਪ੍ਰੋਸਟਾਗਲੈਂਡਿਨ ਦਾ ਪੱਧਰ ਵੀ ਵੱਧ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਰਸਾਇਣ ਹੈ ਜੋ ਪੇਟ ਦੀਆਂ ਮਾਸਪੇਸ਼ੀਆਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਐਕਟਿਵ ਕਰਦਾ ਹੈ। ਇਸ ਕਰਕੇ, ਵਾਰ-ਵਾਰ ਲੂਸ ਮੋਸ਼ਨ ਹੁੰਦੇ ਹਨ।


ਜੇਕਰ ਤੁਹਾਨੂੰ ਵੀ ਪੀਰੀਅਡਸ ਦੌਰਾਨ ਪੇਟ ਦੀ ਸਮੱਸਿਆ ਹੁੰਦੀ ਹੈ ਤਾਂ ਇਨ੍ਹਾਂ ਨੁਸਖਿਆਂ ਨੂੰ ਅਪਣਾਓ


ਸਭ ਤੋਂ ਪਹਿਲਾਂ ਤਾਂ ਖੂਬ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਪੇਟ ਫੁੱਲਣਾ, ਬਲੋਟਿੰਗ, ਗੈਸ ਦੀ ਸਮੱਸਿਆ ਦੂਰ ਰਹੇ।


ਵਿਟਾਮਿਨ ਬੀ-6, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੇ ਸਪਲੀਮੈਂਟਸ ਲਓ।


ਕੈਫੀਨ ਯਾਨੀ ਚਾਹ-ਕੌਫੀ ਤੋਂ ਦੂਰ ਰਹੋ


ਬਹੁਤ ਸਾਰੇ ਤਾਜ਼ੇ ਫਲ ਖਾਓ


ਆਪਣੀ ਖੁਰਾਕ 'ਚੋਂ ਖੰਡ, ਨਮਕ ਅਤੇ ਅਲਕੋਹਲ ਨੂੰ ਹਟਾ ਲਓ


ਰਾਤ ਨੂੰ ਲਗਭਗ 8-9 ਘੰਟੇ ਦੀ ਨੀਂਦ ਲਓ


ਬਹੁਤ ਜ਼ਿਆਦਾ ਤਣਾਅ ਨਾ ਲਓ


ਜੇਕਰ ਦਰਦ ਵੱਧ ਜਾਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।


ਇਹ ਵੀ ਪੜ੍ਹੋ: Summer Health Tips: ਸਰੀਰ ‘ਚ ਜਮ੍ਹਾ ਟੋਕਸਿਨਸ ਕਰ ਸਕਦੇ ਤੁਹਾਨੂੰ ਬਿਮਾਰ, ਇਨ੍ਹਾਂ ਚੀਜ਼ਾਂ ਨਾਲ ਬਾਡੀ ਨੂੰ ਕਰੋ ਡਿਟੋਕਸ