Mosquito Coil Side Effects: ਮੱਛਰਾਂ ਨੂੰ ਭਜਾਉਣ ਲਈ ਤੁਸੀਂ ਜਿਸ ਮੱਛਰ ਮਾਰਨ ਵਾਲੀ ਕੋਇਲ ਦੀ ਵਰਤੋਂ ਕਰਦੇ ਹੋ, ਉਹ ਤੁਹਾਡੀ ਵੀ ਜਾਨ ਵੀ ਲੈ ਸਕਦੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਦਰਵਾਜ਼ੇ ਤੇ ਖਿੜਕੀਆਂ ਬੰਦ ਹੋਣ ਕਾਰਨ ਕਮਰਾ ਧੂੰਏਂ ਨਾਲ ਭਰ ਜਾਂਦਾ ਹੈ ਤੇ ਕਾਰਬਨ ਮੋਨੋਆਕਸਾਈਡ ਗੈਸ ਫੈਲ ਜਾਂਦੀ ਹੈ। ਇਸ ਨਾਲ ਦਮ ਘੁਟ ਕੇ ਮੌਤ ਤੱਕ ਹੋ ਸਕਦੀ ਹੈ।


ਦਰਅਸਲ ਮੱਛਰਾਂ ਤੋਂ ਬਚਣ ਲਈ ਲੋਕ ਅਕਸਰ ਕੋਇਲ, ਅਗਰਬੱਤੀ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਕਰਦੇ ਹਨ। ਇਹ ਸਭ ਤੁਹਾਨੂੰ ਬਿਮਾਰ ਕਰ ਸਕਦੇ ਹਨ। ਇੰਨਾ ਹੀ ਨਹੀਂ ਇਹ ਜਾਨ ਵੀ ਲੈ ਸਕਦੇ ਹਨ। ਆਓ ਜਾਣਦੇ ਹਾਂ ਮਾਹਿਰਾਂ ਤੋਂ ਇਹ ਕਿੰਨਾ ਖਤਰਨਾਕ ਹੈ ਤੇ ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ...


ਮੋਸਕਿਟੋ ਕੋਇਲ (Mosquito coil) ਇੰਨਾ ਖਤਰਨਾਕ ਕਿਉਂ?


ਮਾਹਿਰਾਂ ਅਨੁਸਾਰ ਮੋਸਕਿਟੋ ਕੋਇਲ (Mosquito coil) ਤੇ ਅਗਰਬੱਤੀ ਵਿੱਚ ਪਾਈਰੇਥ੍ਰਿਨ ਕੀਟਨਾਸ਼ਕ, ਡਾਇਕਲੋਰੋ-ਡਿਫੇਨਿਲ-ਟ੍ਰਾਈਕਲੋਰੋਇਥੇਨ, ਕਾਰਬਨ ਫਾਸਫੋਰਸ ਵਰਗੇ ਕਈ ਹਾਨੀਕਾਰਕ ਤੱਤ ਪਾਏ ਜਾਂਦੇ ਹਨ। ਰਾਤ ਭਰ ਬੰਦ ਕਮਰੇ ਵਿੱਚ ਕੁਝ ਘੰਟਿਆਂ ਲਈ ਅਗਰਬੱਤੀ ਜਾਂ ਕੋਇਲ ਜਲਾਉਣ ਨਾਲ ਕਮਰੇ ਦੇ ਅੰਦਰ ਪੈਦਾ ਹੋਈ ਗੈਸ ਬਾਹਰ ਨਹੀਂ ਨਿਕਲ ਸਕਦੀ ਤੇ ਕਮਰੇ ਵਿੱਚ ਭਰ ਜਾਂਦੀ ਹੈ। ਇਸ ਵਿੱਚ ਆਕਸੀਜਨ ਘੱਟ ਹੋਣ ਲੱਗਦੀ ਹੈ ਤੇ ਸਰੀਰ ਵਿੱਚ ਕਾਰਬਨ ਮੋਨੋਆਕਸਾਈਡ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਦਮ ਘੁਟਣ ਨਾਲ ਮੌਤ ਵੀ ਹੋ ਸਕਦੀ ਹੈ।



ਮੋਸਕਿਟੋ ਕੋਇਲ (Mosquito coil) ਕਿਵੇਂ ਕੰਮ ਕਰਦਾ?
ਮਾਹਿਰਾਂ ਅਨੁਸਾਰ ਮੱਛਰ ਭਜਾਉਣ ਵਾਲੇ ਪਦਾਰਥਾਂ ਵਿੱਚ ਅਜਿਹੇ ਰਸਾਇਣ ਹੁੰਦੇ ਹਨ, ਜੋ ਕੋਇਲ ਜਾਂ ਅਗਰਬੱਤੀ ਨੂੰ ਹੌਲੀ-ਹੌਲੀ ਸਾੜਦੇ ਹਨ। ਉਹ ਦੋ ਤਰੀਕਿਆਂ ਨਾਲ ਕੰਮ ਕਰਦੇ ਹਨ। ਇਨ੍ਹਾਂ ਵਿਚ ਮੌਜੂਦ ਕੀਟਨਾਸ਼ਕ ਮੱਛਰਾਂ ਨੂੰ ਮਾਰਦੇ ਹਨ। ਇਸ ਦੇ ਨਾਲ ਹੀ ਅਗਰਬੱਤੀ ਦੀ ਖੁਸ਼ਬੂ ਮੱਛਰਾਂ ਨੂੰ ਦੂਰ ਭਜਾਉਂਦੀ ਹੈ। ਜੇਕਰ ਤੁਸੀਂ ਲਿਕਵਿਡ ਲਾਉਂਦੇ ਹੋ ਤਾਂ ਇਹ ਵੀ ਸੁਰੱਖਿਅਤ ਨਹੀਂ ਹੈ। ਇਸ ਵਿੱਚ ਐਲੇਥਰਿਨ ਤੇ ਐਰੋਸੋਲ ਪਾਇਆ ਜਾਂਦਾ ਹੈ। ਇਹ ਕੀਟਨਾਸ਼ਕ ਹੋਣ ਦੇ ਨਾਲ-ਨਾਲ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਇੱਕ ਕਾਲਾ ਇਲੈਕਟ੍ਰੋਡ ਰੋਡ ਲੱਗੀ ਹੁੰਦੀ ਹੈ, ਜੋ ਗਰਮ ਹੋਣ ਤੋਂ ਬਾਅਦ ਧੂੰਆਂ ਛੱਡਦੀ ਹੈ। ਇਸ ਨਾਲ ਫੇਫੜਿਆਂ 'ਤੇ ਅਸਰ ਪੈਂਦਾ ਹੈ।



ਮੋਸਕਿਟੋ ਕੋਇਲ (Mosquito coil) ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ?
ਜਦੋਂ ਕੋਇਲ ਜਾਂ ਫਾਸਟ ਕਾਰਡ ਸੜਦਾ ਹੈ, ਤਾਂ ਜ਼ਹਿਰੀਲਾ ਧੂੰਆਂ ਨਿਕਲਦਾ ਹੈ। ਇਹ ਨੱਕ ਅਤੇ ਮੂੰਹ ਰਾਹੀਂ ਫੇਫੜਿਆਂ ਤੱਕ ਪਹੁੰਚਦਾ ਹੈ ਤੇ ਬ੍ਰੌਨਿਕਅਲ ਵਿੱਚ ਸੋਜ ਦਾ ਕਾਰਨ ਬਣਦਾ ਹੈ। ਜੇਕਰ ਇਸ ਧੂੰਏਂ ਦਾ ਜ਼ਿਆਦਾ ਸੰਪਰਕ ਹੁੰਦਾ ਹੈ ਤਾਂ ਗੰਭੀਰ ਜਾਂ ਐਕਯੂਟ ਬ੍ਰੌਨਕਾਈਟਿਸ ਹੋਣ ਦਾ ਖਤਰਾ ਹੈ। ਧੂੰਆਂ ਫੇਫੜਿਆਂ ਵਿੱਚ ਵੀ ਇਕੱਠਾ ਹੋ ਸਕਦਾ ਹੈ ਅਤੇ ਬ੍ਰੌਨਿਕਲ ਟਿਊਬਾਂ ਨੂੰ ਸੁੰਗੜ ਸਕਦਾ ਹੈ। ਇਸ ਨਾਲ ਅਸਥਮਾ ਦੀ ਬਿਮਾਰੀ ਵੀ ਹੋ ਸਕਦੀ ਹੈ। ਇਹ 6 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।



ਕੀ ਮੱਛਰ ਵਾਲੀ ਕ੍ਰੀਮ ਲਾਉਣੀ ਚਾਹੀਦੀ
ਮਾਹਿਰਾਂ ਅਨੁਸਾਰ ਕਈ ਲੋਕ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਉਣ ਲਈ ਕ੍ਰੀਮ ਦੀ ਵਰਤੋਂ ਕਰਦੇ ਹਨ। ਇਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਇਸ ਨਾਲ ਕਈ ਨੁਕਸਾਨ ਹੋ ਸਕਦੇ ਹਨ। ਇਸ ਕ੍ਰੀਮ ਦੀ ਜ਼ਿਆਦਾ ਵਰਤੋਂ ਨਾਲ ਸਕਿਨ ਦਾ ਕੁਦਰਤੀ ਰੰਗ ਬਦਲ ਸਕਦਾ ਹੈ। ਇਸ ਨਾਲ ਸਕਿਨ ਦੀ ਐਲਰਜੀ, ਧੱਫੜ ਤੇ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ।