Liquorice milk benefits: ਭਾਰਤ ਦੀ ਆਯੁਰਵੇਦ ਵਿਧੀ ਇੱਕ ਅਜਿਹੀ ਇਲਾਜ ਪ੍ਰਣਾਲੀ ਜਿਸ ਵਿੱਚ ਕੁਦਰਤੀ ਜੜੀ-ਬੂਟੀਆਂ ਅਤੇ ਦਵਾਈਆਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀ ਪ੍ਰਤੀਰੋਧਕਸ਼ਮਤਾ ਵੱਧਦੀ ਹੈ ਅਤੇ ਬਿਮਾਰੀਆਂ ਤੋਂ ਬਚਾਓ ਹੁੰਦਾ ਹੈ। ਭਾਰਤੀ ਰਸੋਈ ਵਿੱਚ ਇਹ ਇਹ ਜੜ੍ਹੀ-ਬੂਟੀਆਂ ਅਤੇ ਔਸ਼ਧੀਆਂ ਆਮ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਦੇ ਸੇਵਨ ਨਾਲ ਸਿਹਤਕ ਲਾਭ ਮਿਲਦੇ ਹਨ। ਸਰਦੀਆਂ ਦੇ ਮੌਸਮ ਵਿੱਚ ਇਮਿਊਨਟੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਪ੍ਰਤੀਰੋਧਕ ਸ਼ਕਤੀ ਵਧਾਉਂਣ ਦੀ ਜ਼ਰੂਰਤ ਹੁੰਦੀ ਹੈ। ਜਿਸ ਲਈ ਤੁਸੀਂ ਆਪਣੀ ਰਸੋਈ ਘਰ ਵਿੱਚ ਪਾਈਆਂ ਗੁਣਕਾਰੀ ਮਸਾਲਿਆਂ ਦੀ ਵਰਤੋਂ ਕਰ ਸਕਦੇ ਹੋ। ਜਿਨ੍ਹਾਂ ਵਿੱਚੋਂ ਇੱਕ ਹੈ ਮੁਲੱਠੀ (Liquorice benefits)।



ਆਯੁਰਵੇਦ ਵਿੱਚ ਮੁਲੱਠੀ ਦੇ ਔਸ਼ਧੀ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਇਸ ਲੇਖ ਵਿਚ ਰਾਮਹੰਸ ਚੈਰੀਟੇਬਲ ਹਸਪਤਾਲ ਦੇ ਆਯੁਰਵੈਦਿਕ ਡਾਕਟਰ ਸ਼੍ਰੇਏ ਨੇ ਸਰਦੀਆਂ ਦੇ ਮੌਸਮ ਵਿਚ ਸੌਣ ਤੋਂ ਪਹਿਲਾਂ ਮੁਲੱਠੀ ਵਾਲੇ ਦੁੱਧ ਪੀਣ ਦੇ ਫਾਇਦੇ ਦੱਸ ਹਨ।


ਮੁਲੱਠੀ ਵਾਲਾ ਦੁੱਧ ਪੀਣ ਦੇ ਫਾਇਦੇ


ਚੰਗੀ ਨੀਂਦ-


ਜੋ ਲੋਕ ਗੈਰ-ਸਿਹਤਮੰਦ ਜੀਵਨਸ਼ੈਲੀ ਅਤੇ ਕੰਮ ਦੇ ਦਬਾਅ ਕਾਰਨ ਇਨਸੌਮਨੀਆ ਤੋਂ ਪੀੜਤ ਹਨ, ਉਨ੍ਹਾਂ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਮੁਲੱਠੀ ਦਾ ਦੁੱਧ ਪੀਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਮੁਲੱਠੀ ਵਾਲਾ ਦੁੱਧ ਪੀਣ ਨਾਲ ਇਨਸੌਮਨੀਆ ਘੱਟ ਹੋਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ।


ਪਿਸ਼ਾਬ ਸੰਬੰਧੀ ਸਮੱਸਿਆਵਾਂ ਤੋਂ ਰਾਹਤ-


ਰਾਤ ਨੂੰ ਮੁਲੱਠੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਪਿਸ਼ਾਬ ਸੰਬੰਧੀ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ। ਕਈ ਵਾਰ ਲੋਕਾਂ ਨੂੰ ਪਿਸ਼ਾਬ ਕਰਦੇ ਸਮੇਂ ਜਲਨ ਜਾਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਲਈ ਮੁਲੱਠੀ ਵਾਲਾ ਦੁੱਧ ਲਾਭਦਾਇਕ ਹੋ ਸਕਦਾ ਹੈ।


ਪਾਚਨ ਸ਼ਕਤੀ ਲਈ ਲਾਭਕਾਰੀ-


ਮੁਲੱਠੀ ਚੰਗੀ ਪਾਚਨ ਸ਼ਕਤੀ ਨੂੰ ਵਧਾਉਣ ਵਿਚ ਮਦਦਗਾਰ ਹੋ ਸਕਦੀ ਹੈ। ਰੋਜ਼ਾਨਾ ਰਾਤ ਨੂੰ ਮੁਲੱਠੀ ਵਾਲਾ ਦੁੱਧ ਪੀਣ ਨਾਲ ਕਬਜ਼ ਦੀ ਸਮੱਸਿਆ ਘੱਟ ਹੋਵੇਗੀ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।


ਇਮਿਊਨਟੀ ਨੂੰ ਵਧਾਉਂਦਾ-


ਮੁਲੱਠੀ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਦੁੱਧ ਦੇ ਨਾਲ ਮੁਲੱਠੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਵੀ ਵਧੇਗੀ, ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਮੌਸਮ ਸੰਬੰਧੀ ਬਿਮਾਰੀਆਂ ਤੋਂ ਬਚ ਸਕਦੇ ਹੋ।


ਹੋਰ ਪੜ੍ਹੋ : ਜੰਕ ਫੂਡ ਦਾ ਸੇਵਨ ਦਰਜਨਾਂ ਸਮੱਸਿਆਵਾਂ ਨੂੰ ਦਿੰਦਾ ਬੁਲਾਵਾ, ਜਾਣੋ ਇਸ ਬੁਰੀ ਆਦਤ ਤੋਂ ਕਿਵੇਂ ਬਚੀਏ


ਊਰਜਾਵਾਨ-


ਸਰਦੀਆਂ ਦੇ ਮੌਸਮ 'ਚ ਲੋਕ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦੇ ਹਨ ਅਤੇ ਬਿਸਤਰ ਤੋਂ ਉੱਠਣ ਦਾ ਵੀ ਮਨ ਨਹੀਂ ਕਰਦੇ। ਅਜਿਹੇ 'ਚ ਜੇਕਰ ਤੁਸੀਂ ਰੋਜ਼ ਰਾਤ ਨੂੰ ਮੁਲੱਠੀ ਵਾਲਾ ਦੁੱਧ ਪੀਓਗੇ ਤਾਂ ਅਗਲੀ ਸਵੇਰ ਊਰਜਾਵਾਨ ਮਹਿਸੂਸ ਕਰੋਗੇ ਅਤੇ ਥਕਾਵਟ ਅਤੇ ਕਮਜ਼ੋਰੀ ਦੀ ਸ਼ਿਕਾਇਤ ਘੱਟ ਹੋ ਜਾਵੇਗੀ।


ਖੰਘ-ਜ਼ੁਕਾਮ ਤੋਂ ਰਾਹਤ


ਸਰਦੀਆਂ 'ਚ ਸੌਣ ਤੋਂ ਪਹਿਲਾਂ ਮੁਲੱਠੀ ਵਾਲਾ ਦੁੱਧ ਪੀਣ ਨਾਲ ਖੰਘ ਅਤੇ ਜ਼ੁਕਾਮ ਵਰਗੀਆਂ ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।


ਇਸ ਤਰ੍ਹਾਂ ਤਿਆਰ ਕਰੋ ਮੁਲੱਠੀ ਵਾਲਾ ਦੁੱਧ


ਮੁਲੱਠੀ ਵਾਲਾ ਦੁੱਧ ਬਣਾਉਣ ਲਈ, ਤੁਹਾਨੂੰ ਇੱਕ ਗਲਾਸ ਕੋਸੇ ਦੁੱਧ ਵਿੱਚ ਇੱਕ ਚੌਥਾਈ ਚਮਚ ਮੁਲੱਠੀ ਪਾਊਡਰ ਮਿਲਾਉਣਾ ਹੋਵੇਗਾ। ਸਵਾਦ ਵਧਾਉਣ ਲਈ ਤੁਸੀਂ ਇਸ 'ਚ ਸ਼ਹਿਦ ਮਿਲਾ ਸਕਦੇ ਹੋ।