Chilled water: ਤਪਦੀ ਗਰਮੀ ਹੋਵੇ ਜਾਂ ਜਿੰਮ ਵਿਚ ਪਸੀਨਾ ਵਹਾਉਣ ਤੋਂ ਬਾਅਦ ਠੰਡੇ ਪਾਣੀ ਦਾ ਗਲਾਸ ਪੀਣ ਨਾਲ ਇਦਾਂ ਲੱਗਦਾ ਹੈ ਜਿਵੇਂ ਕਿ ਅਸੀਂ ਸਵਰਗ ਵਿਚ ਪਹੁੰਚ ਗਏ ਹਾਂ ਪਰ ਅਕਸਰ ਇਹ ਸਵਾਲ ਉੱਠਦਾ ਹੈ ਕਿ ਕੀ ਠੰਡਾ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੈ? ਆਓ ਜਾਣਦੇ ਹਾਂ ਇਸ ਬਾਰੇ ਸਿਹਤ ਮਾਹਿਰ ਕੀ ਸੋਚਦੇ ਹਨ? ਓਨਲੀ ਮਾਈ ਹੈਲਥ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਠੰਡਾ ਪਾਣੀ ਪੀਣਾ ਜ਼ਿਆਦਾਤਰ ਲੋਕਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ ਪਰ ਸਮੱਸਿਆ ਇਹ ਹੈ ਕਿ ਤੁਸੀਂ ਪਾਣੀ ਕਿਵੇਂ ਅਤੇ ਕਿੱਥੋਂ ਪੀਂਦੇ ਹੋ। ਜੇਕਰ ਤੁਸੀਂ ਗਰਮ ਮੌਸਮ ਵਿੱਚ ਠੰਡਾ ਪਾਣੀ ਪੀਂਦੇ ਹੋ, ਤਾਂ ਇਹ ਕੁਦਰਤੀ ਹੈ ਕਿ ਇਹ ਤੁਹਾਡੇ ਸਰੀਰ ਦੇ ਤਾਪਮਾਨ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਸਰੀਰ ਵਿੱਚ ਜਮ੍ਹਾ ਹੋਣ ਲੱਗ ਜਾਂਦੀ ਚਰਬੀ
ਕੁਝ ਲੋਕ ਮੰਨਦੇ ਹਨ ਕਿ ਠੰਡਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ, ਖਾਸ ਕਰਕੇ ਤੁਹਾਡੀ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿੱਚ ਚਰਬੀ ਜਮ੍ਹਾ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ਠੀਕ ਤਰ੍ਹਾਂ ਪਚਾ ਨਹੀਂ ਪਾਉਂਦਾ ਹੈ। ਹਾਲਾਂਕਿ ਵਿਗਿਆਨੀ ਇਸ ਦਾਅਵੇ ਦਾ ਜ਼ਿਆਦਾ ਸਮਰਥਨ ਨਹੀਂ ਕਰਦੇ ਹਨ। ਮਨੁੱਖੀ ਸਰੀਰ ਆਪਣੇ ਤਾਪਮਾਨ ਨੂੰ ਕੰਟਰੋਲ ਕਰਨ, ਤਰਲ ਪਦਾਰਥਾਂ ਅਤੇ ਖਾਣ ਵਾਲੀਆਂ ਚੀਜ਼ਾਂ ਦੇ ਤਾਪਮਾਨਾਂ ਨੂੰ ਅਨੁਕੂਲ ਕਰਨ ਵਿੱਚ ਕਮਾਲ ਦਾ ਮਾਹਰ ਹੈ।
ਇਹ ਵੀ ਪੜ੍ਹੋ: Refined oil: ਤੁਸੀਂ ਵੀ ਖਾਂਦੇ ਹੋ Refined oil ਤਾਂ ਹੋ ਜਾਓ ਸਾਵਧਾਨ, ਇਹ ਸਰੀਰ ਨੂੰ ਬਣਾ ਦਿੰਦੈ ਬਿਮਾਰੀਆਂ ਦਾ ਘਰ
ਕੀ ਠੰਡਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ?
ਠੰਡੇ ਪਾਣੀ ਦੇ ਕਈ ਫਾਇਦੇ ਹਨ। ਇਹ ਤੁਹਾਡੇ ਸਰੀਰ ਨੂੰ ਜਲਦੀ ਠੰਡਾ ਕਰਨ ਵਿੱਚ ਮਦਦ ਕਰ ਸਕਦਾ ਹੈ, ਖਾਸ ਕਰਕੇ ਕਸਰਤ ਤੋਂ ਬਾਅਦ। ਜਦੋਂ ਤੁਸੀਂ ਜ਼ਿਆਦਾ ਗਰਮ ਹੋ ਜਾਂਦੇ ਹੋ, ਤਾਂ ਠੰਡਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਘਟਾਉਣ ਅਤੇ ਤੁਹਾਨੂੰ ਅਸਰਦਾਰ ਤਰੀਕੇ ਨਾਲ ਹਾਈਡਰੇਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਠੰਡਾ ਪਾਣੀ ਐਥਲੀਟਾਂ ਲਈ ਵੀ ਲਾਭਦਾਇਕ ਹੋ ਸਕਦਾ ਹੈ, ਕਿਉਂਕਿ ਇਹ ਤੀਬਰ ਸਰੀਰਕ ਗਤੀਵਿਧੀਆਂ ਦੌਰਾਨ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖ ਕੇ ਸਟੈਮਿਨਾ ਅਤੇ ਪਰਫਾਰਮੈਂਸ ਨੂੰ ਵਧਾ ਸਕਦਾ ਹੈ।
ਆਪਣੇ ਸਰੀਰ ਦੀ ਸੁਣੋ
ਹੁਣ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਠੰਡਾ ਪਾਣੀ ਸਿਹਤ ਲਈ ਹਾਨੀਕਾਰਕ ਹੈ। ਜਾਂ ਕਿਸੇ ਨੂੰ ਇਸ ਨੂੰ ਨਹੀਂ ਪੀਣਾ ਚਾਹੀਦਾ ਕਿਉਂਕਿ ਇਹ ਨੁਕਸਾਨਦੇਹ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਸਰੀਰ ਦੇ ਸੰਕੇਤਾਂ ਨੂੰ ਪਛਾਣਦੇ ਹੋ। ਸਿਰਫ ਪਾਣੀ ਹੀ ਨਹੀਂ, ਕਿਸੇ ਵੀ ਹੋਰ ਚੀਜ਼ ਵਿੱਚ ਸਰੀਰ ਤੁਹਾਨੂੰ ਵੱਖ-ਵੱਖ ਤਰੀਕਿਆਂ ਨਾਲ ਸੰਕੇਤ ਦਿੰਦਾ ਹੈ। ਜੋ ਤੁਹਾਨੂੰ ਪਛਾਣਨ ਦੀ ਲੋੜ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
ਇਹ ਵੀ ਪੜ੍ਹੋ: Coffee in Weight Loss : ਦਿਨ ਵਿੱਚ ਇੱਕ Extra Cup Coffee ਵੀ ਘਟਾ ਸਕਦੀ ਹੈ ਭਾਰ, ਰਿਸਰਚ ਵਿੱਚ ਸਾਹਮਣੇ ਆਈ ਇਹ ਜਾਣਕਾਰੀ