Almond Health Benefits: ਸਰਦੀਆਂ 'ਚ ਬਦਾਮ ਜ਼ਰੂਰ ਖਾਓ। ਬਦਾਮ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਬਦਾਮ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ ਤੰਦਰੁਸਤ ਰਹਿੰਦਾ ਹੈ। ਦਿਮਾਗ ਦੇ ਸਹੀ ਵਿਕਾਸ ਤੇ ਬੱਚਿਆਂ ਦੀ ਯਾਦਦਾਸ਼ਤ ਵਧਾਉਣ ਲਈ ਉਨ੍ਹਾਂ ਨੂੰ ਬਦਾਮ ਖਵਾਓ। ਸਰਦੀਆਂ 'ਚ ਬਦਾਮ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਸਰੀਰ ਗਰਮ ਰਹਿੰਦਾ ਹੈ।

ਬਦਾਮ 'ਚ ਗਲਾਈਸੈਮਿਕ ਲੋਡ ਸਿਫ਼ਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ। ਬਦਾਮ ਦਿਮਾਗ ਦੇ ਵਿਕਾਸ 'ਚ ਵੀ ਮਦਦ ਕਰਦਾ ਹੈ। ਬਦਾਮ ਖਾਣ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਹੁੰਦੇ ਹਨ। ਜਾਣੋ ਸਰਦੀਆਂ 'ਚ ਬਦਾਮ ਖਾਣ ਦੇ ਹੋਰ ਕੀ ਫਾਇਦੇ ਹਨ?

1. ਦਿਮਾਗ ਤੇ ਆਈਕਿਊ ਤੇਜ਼ : ਬਦਾਮ ਬੱਚਿਆਂ ਦੇ ਦਿਮਾਗ ਦੇ ਵਿਕਾਸ ਨੂੰ ਤੇਜ਼ ਕਰਦਾ ਹੈ ਅਤੇ ਆਈਕਿਊ ਪੱਧਰ ਨੂੰ ਵਧਾਉਂਦਾ ਹੈ। ਬਦਾਮ 'ਚ ਪਾਇਆ ਜਾਣ ਵਾਲਾ ਪ੍ਰੋਟੀਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਬਦਾਮ 'ਚ ਵਿਟਾਮਿਨ ਈ ਤੇ ਓਮੇਗਾ 3 ਫੈਟੀ ਐਸਿਡ ਹੁੰਦੇ ਹਨ, ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਬਦਾਮ 'ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਦਿਮਾਗ ਦੀਆਂ ਨਸਾਂ ਨੂੰ ਮਜ਼ਬੂਤ ਬਣਾਉਂਦਾ ਹੈ।

2. ਇਮਿਊਨਿਟੀ ਵਧਾਉਣ 'ਚ ਮਦਦਗਾਰ : ਕੋਰੋਨਾ ਕਾਲ 'ਚ ਇਮਿਊਨਿਟੀ ਵਧਾਉਣ ਲਈ ਤੁਹਾਨੂੰ ਬਦਾਮ ਜ਼ਰੂਰ ਖਾਣਾ ਚਾਹੀਦਾ ਹੈ। ਬਦਾਮ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਬਦਾਮ ਖੂਨ ਦੇ ਜੰਮਣ ਤੋਂ ਵੀ ਬਚਾਉਂਦਾ ਹੈ। ਬਦਾਮ ਪ੍ਰੋਟੀਨ ਤੇ ਆਇਰਨ ਦਾ ਚੰਗਾ ਸਰੋਤ ਹਨ। ਕਈ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਦਾਮ ਰੋਗ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ।

3. ਊਰਜਾ ਨਾਲ ਭਰਪੂਰ : ਬਦਾਮ ਨੂੰ ਸਿਹਤਮੰਦ ਸਨੈਕਸ ਦੇ ਰੂਪ 'ਚ ਡਾਈਟ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਬਦਾਮ ਖਾਣ ਨਾਲ ਐਨਰਜੀ ਪੱਧਰ ਵਧਦਾ ਹੈ। ਬਦਾਮ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ, ਜੋ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ। ਮੈਗਨੀਸ਼ੀਅਮ ਨਾਲ ਭਰਪੂਰ ਬਦਾਮ ਥਕਾਵਟ ਨੂੰ ਦੂਰ ਕਰਨ ਤੇ ਊਰਜਾ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦਾ ਹੈ।

4. ਹੱਡੀਆਂ ਨੂੰ ਮਜ਼ਬੂਤ ਬਣਾਉਣ: ਬਦਾਮ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ। ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੂੰ ਬਦਾਮ ਖੁਆਉਣੇ ਚਾਹੀਦੇ ਹਨ। ਬਦਾਮ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼, ਵਿਟਾਮਿਨ ਕੇ, ਪ੍ਰੋਟੀਨ ਤੇ ਕਾਪਰ, ਜ਼ਿੰਕ ਵੀ ਪਾਏ ਜਾਂਦੇ ਹਨ। ਇਹ ਸਭ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

5. ਯਾਦਦਾਸ਼ਤ ਵਧਾਉਂਦਾ: ਦਿਮਾਗ ਦੀ ਸਿਹਤ ਲਈ ਬਦਾਮ ਬਹੁਤ ਜ਼ਰੂਰੀ ਹਨ। ਬਦਾਮ ਖਾਣ ਨਾਲ ਯਾਦ ਸ਼ਕਤੀ ਵਧਦੀ ਹੈ। ਬੱਚਿਆਂ ਦੀ ਯਾਦਾਸ਼ਤ ਵਧਾਉਣ ਲਈ ਤੁਸੀਂ ਉਨ੍ਹਾਂ ਨੂੰ ਬਦਾਮ ਜ਼ਰੂਰ ਦਿਓ। ਇਸ 'ਚ ਵਿਟਾਮਿਨ-ਈ ਹੁੰਦਾ ਹੈ, ਜੋ ਦਿਮਾਗ ਨੂੰ ਤੇਜ਼ ਕਰਦਾ ਹੈ ਤੇ ਯਾਦਦਾਸ਼ਤ ਨੂੰ ਵਧਾਉਂਦਾ ਹੈ।


 



ਇਹ ਵੀ ਪੜ੍ਹੋ :


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :ਸਾਵਧਾਨ ! 31 ਦਸੰਬਰ ਤੱਕ ਪੂਰਾ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬਾਅਦ 'ਚ ਹੋਵੇਗੀ ਪ੍ਰੇਸ਼ਾਨੀ


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490