Vitamin B12: ਸਿਹਤਮੰਦ ਰਹਿਣ ਲਈ ਸਰੀਰ ਨੂੰ ਹਰ ਤਰ੍ਹਾਂ ਦੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਵਿੱਚ ਵਿਟਾਮਿਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਵਿਟਾਮਿਨ ਬੀ ਦੀਆਂ 8 ਕਿਸਮਾਂ ਹਨ, ਜੋ ਸਮੁੱਚੀ ਸਿਹਤ ਲਈ ਜ਼ਰੂਰੀ ਹਨ। ਵਿਟਾਮਿਨ ਬੀ1, ਵਿਟਾਮਿਨ ਬੀ2, ਵਿਟਾਮਿਨ ਬੀ3, ਵਿਟਾਮਿਨ ਬੀ5, ਵਿਟਾਮਿਨ ਬੀ6, ਵਿਟਾਮਿਨ ਬੀ7, ਵਿਟਾਮਿਨ ਬੀ9 ਅਤੇ ਵਿਟਾਮਿਨ ਬੀ12, ਇਨ੍ਹਾਂ ਸਾਰੇ ਵਿਟਾਮਿਨਾਂ ਵਿੱਚੋਂ ਵਿਟਾਮਿਨ ਬੀ12 ਬਹੁਤ ਜ਼ਰੂਰੀ ਹੈ। ਜੇਕਰ ਸਰੀਰ 'ਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਤੋਂ ਗੁਜ਼ਰਨਾ ਪੈ ਸਕਦਾ ਹੈ। ਅੱਜ ਦੇ ਦੌਰ 'ਚ ਵਿਟਾਮਿਨ ਬੀ12 ਦੀ ਕਮੀ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਆਓ ਜਾਣਦੇ ਹਾਂ ਕਿਹੜੀਆਂ ਬਿਮਾਰੀਆਂ ਹਨ।
ਵਿਟਾਮਿਨ ਬੀ12 ਸਰੀਰ ਵਿੱਚ ਰੈਡ ਬਲੱਡ ਟਿਸ਼ੂ ਅਤੇ ਡੀਐਨਏ ਬਣਾਉਣ ਲਈ ਜ਼ਿੰਮੇਵਾਰ ਹੈ, ਇਸ ਤੋਂ ਇਲਾਵਾ ਇਹ ਦਿਮਾਗ ਅਤੇ ਨਰਵਸ ਟਿਸ਼ੂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕਰਦਾ ਹੈ। ਸਰੀਰ ਵਿੱਚ ਵਿਟਾਮਿਨ ਦੀ ਕਮੀ ਨਾਲ ਨਿਊਰੋਲੋਜੀਕਲ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਸਕਿਨ ‘ਤੇ ਅਸਰ - ਵਿਟਾਮਿਨ ਬੀ 12 ਦੀ ਕਮੀ ਨਾਲ ਵਿਅਕਤੀ ਦੀ ਸਕਿਨ ਨੂੰ ਬਿਮਾਰ ਕਰ ਸਕਦੀ ਹੈ, ਸਕਿਨ ਵਿਚ ਇਨਫੈਕਸ਼ਨ ਹੋ ਸਕਦੀ ਹੈ ਅਤੇ ਜ਼ਖ਼ਮ ਭਰਨ ਵਿਚ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਨਹੁੰਆਂ ਸਮੇਤ ਕਈ ਅੰਗਾਂ 'ਚ ਪੀਲਾਪਨ ਦਿਖਾਈ ਦੇਣ ਲੱਗਦਾ ਹੈ।
ਥਕਾਵਟ-ਜੇਕਰ ਕਿਸੇ ਵਿਅਕਤੀ ਵਿਚ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ ਤਾਂ ਉਹ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਬਹੁਤ ਥਕਾਵਟ ਮਹਿਸੂਸ ਕਰਨ ਲੱਗਦਾ ਹੈ, ਅਸਲ ਵਿਚ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਵਿਟਾਮਿਨ ਬੀ12 ਦੀ ਲੋੜ ਹੁੰਦੀ ਹੈ। ਜੇਕਰ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ ਤਾਂ ਰੈਡ ਬਲੱਡ ਟਿਸ਼ੂ ਘੱਟ ਹੁੰਦੇ ਹਨ, ਜਿਸ ਕਾਰਨ ਸਰੀਰ ਦੇ ਅੰਗਾਂ ਤੱਕ ਘੱਟ ਆਕਸੀਜਨ ਪਹੁੰਚਦੀ ਹੈ ਅਤੇ ਥਕਾਵਟ ਸ਼ੁਰੂ ਹੋ ਜਾਂਦੀ ਹੈ।
ਅਨੀਮੀਆ - ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਹੋਣ ਕਾਰਨ ਸਕਿਨ ਦਾ ਰੰਗ ਪੀਲਾ ਹੋ ਜਾਂਦਾ ਹੈ। ਆਇਰਨ ਦੀ ਕਮੀ ਨਾਲ ਅਨੀਮੀਆ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਵਿਟਾਮਿਨ ਬੀ12 ਦੀ ਕਮੀ ਵੀ ਪੀਲੀਆ ਦਾ ਕਾਰਨ ਬਣ ਸਕਦੀ ਹੈ। ਸਕਿਨ ਦੇ ਨਾਲ-ਨਾਲ ਅੱਖਾਂ ਵੀ ਪੀਲੀਆਂ ਹੋ ਸਕਦੀਆਂ ਹਨ।
ਸਿਰਦਰਦ- ਸਿਰਦਰਦ ਦੇ ਪਿੱਛੇ ਵਿਟਾਮਿਨ ਬੀ12 ਦੀ ਕਮੀ ਦਾ ਵੀ ਹੱਥ ਹੁੰਦਾ ਹੈ, ਇਸ ਦੀ ਕਮੀ ਸਿਰ ਦਰਦ ਦੇ ਨਾਲ-ਨਾਲ ਨਿਊਰੋਲੌਜੀਕਲ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। ਕੁਝ ਖੋਜਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਕਸਰ ਸਿਰ ਦਰਦ ਹੁੰਦਾ ਹੈ, ਉਨ੍ਹਾਂ ਵਿੱਚ ਵਿਟਾਮਿਨ ਬੀ12 ਦੀ ਕਮੀ ਦੇਖੀ ਜਾਂਦੀ ਹੈ।
ਮੈਮੋਰੀ ਲੋਸ ਹੋਣਾ- ਵਿਟਾਮਿਨ ਬੀ12 ਦੀ ਕਮੀ ਨਾਲ ਦਿਮਾਗ ਦੀ ਕਾਰਜ ਪ੍ਰਣਾਲੀ ਵੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਯਾਦਦਾਸ਼ਤ ਦੀ ਕਮੀ ਅਤੇ ਕਨਫਿਊਜ਼ਨ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਆਲਸ ਤੇ ਸੁਸਤੀ ਮਹਿਸੂਸ ਹੁੰਦੀ ਹੈ, ਤਾਂ ਤੁਹਾਨੂੰ ਵੀ ਹੋ ਸਕਦੀ ਇਹ ਬਿਮਾਰੀ, ਜਾਣੋ