ਪੜਚੋਲ ਕਰੋ

ਹੁਣ ਮੱਛਰ ਨੇੜੇ-ਤੇੜੇ ਵੀ ਨਹੀਂ ਆਉਣਗੇ, ਬਗੈਰ ਕੈਮੀਕਲ ਮੱਛਰਾਂ ਨੂੰ ਭਜਾਉਣ ਦੇ 5 ਆਸਾਨ ਤਰੀਕੇ

DIY Mosquito Herbal Repellent: ਮੱਛਰਾਂ ਦਾ ਕਹਿਰ ਸਾਲ 'ਚ ਲਗਪਗ 8 ਮਹੀਨਿਆਂ ਤੱਕ ਰਹਿੰਦਾ ਹੈ। ਨਾ ਤਾਂ ਇਹ ਆਰਾਮ ਨਾਲ ਸੌਣ ਦਿੰਦੇ ਹਨ ਤੇ ਨਾ ਹੀ ਪਾਰਕਾਂ ਵਰਗੀਆਂ ਆਰਾਮਦਾਇਕ ਥਾਵਾਂ 'ਤੇ ਬੈਠਣ ਦਿੰਦੇ ਹਨ।

DIY Mosquito Herbal Repelent: ਮੱਛਰਾਂ ਦਾ ਕਹਿਰ ਸਾਲ 'ਚ ਲਗਪਗ 8 ਮਹੀਨਿਆਂ ਤੱਕ ਰਹਿੰਦਾ ਹੈ। ਨਾ ਤਾਂ ਇਹ ਆਰਾਮ ਨਾਲ ਸੌਣ ਦਿੰਦੇ ਹਨ ਤੇ ਨਾ ਹੀ ਪਾਰਕਾਂ ਵਰਗੀਆਂ ਆਰਾਮਦਾਇਕ ਥਾਵਾਂ 'ਤੇ ਬੈਠਣ ਦਿੰਦੇ ਹਨ। ਮੱਛਰ ਨਾ ਸਿਰਫ਼ ਸ਼ਾਮ ਤੇ ਰਾਤ ਨੂੰ, ਸਗੋਂ ਦਿਨ ਵੇਲੇ ਵੀ ਪ੍ਰੇਸ਼ਾਨ ਕਰਦੇ ਹਨ। ਅਜਿਹੀ ਸਥਿਤੀ 'ਚ ਕੀ ਕੀਤਾ ਜਾਵੇ ਤਾਂ ਜੋ ਉਹ ਤੁਹਾਡੇ ਤੋਂ ਦੂਰ ਰਹਿਣ ਤੇ ਅਸੀਂ ਇਸ ਭੱਜ-ਦੌੜ ਦੀ ਜ਼ਿੰਦਗੀ 'ਚ ਸੁੱਖ ਦਾ ਸਾਹ ਲੈ ਸਕੀਏ? ਅੱਜ ਅਸੀਂ ਇੱਥੇ ਇਸ ਸਵਾਲ ਦੇ ਕੁਝ ਬਹੁਤ ਹੀ ਆਸਾਨ ਤੇ ਦਿਲਚਸਪ ਜਵਾਬ ਲੈ ਕੇ ਆਏ ਹਾਂ। ਇਹ ਤਰੀਕੇ ਪੂਰੀ ਤਰ੍ਹਾਂ ਹਰਬਲ ਤੇ ਸਕਿੱਨ ਫ਼ਰੈਂਡਲੀ ਹਨ। ਇਸ ਤਰੀਕੇ ਨੂੰ ਅਪਣਾਉਣ ਨਾਲ ਸਾਹ ਦੀ ਕੋਈ ਸਮੱਸਿਆ ਨਹੀਂ ਹੋਵੇਗੀ।

ਸਭ ਤੋਂ ਜ਼ਰੂਰੀ ਕੰਮ
ਆਮ ਤੌਰ 'ਤੇ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ਮੱਛਰ ਲਾਈਟ ਨੂੰ ਵੇਖ ਕੇ ਆਕਰਸ਼ਿਤ ਹੁੰਦੇ ਹਨ ਤੇ ਇਸ ਲਈ ਅਸੀਂ ਰਾਤ ਨੂੰ ਬੈੱਡਰੂਮ ਦੀਆਂ ਲਾਈਟਾਂ ਨੂੰ ਚਾਲੂ ਕਰਨਾ ਪਸੰਦ ਨਹੀਂ ਕਰਦੇ ਹਾਂ, ਤਾਂ ਜੋ ਮੱਛਰ ਕਮਰੇ ਤੋਂ ਦੂਰ ਰਹਿਣ। ਪਰ ਫਿਰ ਵੀ ਜਦੋਂ ਅਸੀਂ ਸੌਂਦੇ ਹਾਂ ਤਾਂ ਲੱਗਦਾ ਹੈ ਜਿਵੇਂ ਸਾਰੇ ਇਲਾਕੇ ਦੇ ਮੱਛਰ ਸਾਡੇ ਕਮਰੇ 'ਚ ਆ ਗਏ ਹੋਣ!

ਦਰਅਸਲ, ਮੱਛਰ ਲਾਈਟ ਤੋਂ ਜਿੰਨਾ ਆਕਰਸ਼ਿਤ ਹੁੰਦੇ ਹਨ, ਉਸ ਨਾਲੋਂ ਕਿਤੇ ਵੱਧ ਸਾਡੇ ਸਰੀਰ ਦੀ ਬਦਬੂ ਵੱਲ ਆਕਰਸ਼ਿਤ ਹੁੰਦੇ ਹਨ। ਇਹੀ ਕਾਰਨ ਹੈ ਕਿ ਅਸੀਂ ਹਨੇਰੇ 'ਚ ਸੌਂਦੇ ਹਾਂ, ਫਿਰ ਵੀ ਮੱਛਰ ਸਾਨੂੰ ਲੱਭ ਲੈਂਦੇ ਹਨ। ਉਹ ਸਰੀਰ ਦੀ ਗਰਮੀ ਤੇ ਗੰਧ ਤੋਂ ਆਕਰਸ਼ਿਤ ਹੁੰਦੇ ਹਨ। ਇਸ ਲਈ ਸਿਰਫ਼ ਜਗੀ ਹੋਈ ਲਾਈਟ ਤੇ ਖੁੱਲ੍ਹੇ ਦਰਵਾਜ਼ਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ।

ਇਨ੍ਹਾਂ ਖੁਸ਼ਬੂਆਂ ਤੋਂ ਦੂਰ ਰਹਿੰਦੇ ਮੱਛਰ
ਦੋ ਖ਼ਾਸ ਕਿਸਮਾਂ ਦੀਆਂ ਖੁਸ਼ਬੂਆਂ, ਜੋ ਮਨੁੱਖਾਂ ਨੂੰ ਬਹੁਤ ਆਕਰਸ਼ਕ ਲੱਗਦੀਆਂ ਹਨ ਤੇ ਮੱਛਰਾਂ ਲਈ ਬਹੁਤ ਭਿਆਨਕ ਹੁੰਦੀਆਂ ਹਨ। ਇਨ੍ਹਾਂ ਦੇ ਨਾਮ ਹਨ ਨਿੰਬੂ ਦੀ ਖੁਸ਼ਬੂ ਤੇ ਲੈਵੈਂਡਰ ਦੀ ਖੁਸ਼ਬੂ ਹਨ। ਤੁਸੀਂ ਆਪਣੇ ਬੈੱਡਰੂਮ ਤੋਂ ਮੱਛਰਾਂ ਨੂੰ ਭਜਾਉਣ ਲਈ ਇਨ੍ਹਾਂ ਦੋਵਾਂ ਖੁਸ਼ਬੂਆਂ ਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਇਨ੍ਹਾਂ ਖੁਸ਼ਬੂਆਂ ਦਾ ਅਸੈਂਸ਼ੀਅਲ ਆਇਲ ਖਰੀਦ ਸਕਦੇ ਹੋ ਤੇ ਆਇਲ ਡਿਫਿਊਜ਼ਰ ਦੀ ਮਦਦ ਨਾਲ ਇਨ੍ਹਾਂ ਦੀ ਖੁਸ਼ਬੂ ਨਾਲ ਆਪਣੇ ਘਰ ਨੂੰ ਮਹਿਕਾ ਸਕਦੇ ਹੋ। ਘਰ ਦਾ ਵਾਤਾਵਰਣ ਵੀ ਸ਼ੁੱਧ ਰਹੇਗਾ ਤੇ ਮੱਛਰ ਵੀ ਨਹੀਂ ਕੱਟਣਗੇ।

ਜੇਕਰ ਤੁਸੀਂ ਪਾਰਕ 'ਚ ਬੈਠੇ ਹੋ ਤਾਂ ਤੁਸੀਂ ਇਨ੍ਹਾਂ ਖੁਸ਼ਬੂਆਂ ਦਾ ਛਿੜਕਾਅ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਹੈਂਕੀ 'ਤੇ ਇਸ ਪਰਫਿਊਮ ਨੂੰ ਲਗਾ ਕੇ ਆਰਾਮ ਨਾਲ ਬੈਠ ਸਕਦੇ ਹੋ। ਇਕ ਹੋਰ ਆਸਾਨ ਤਰੀਕਾ ਹੈ ਕਿ ਇਨ੍ਹਾਂ ਖੁਸ਼ਬੂਆਂ 'ਚ ਉਪਲੱਬਧ ਮੋਮਬੱਤੀਆਂ ਨੂੰ ਆਪਣੇ ਕੋਲ ਰੱਖੋ। ਬੈੱਡਰੂਮ 'ਚ ਵੀ ਮੋਮਬੱਤੀ ਜਗਾਉਣ ਦਾ ਤਰੀਕਾ ਬਹੁਤ ਕੰਮ ਆਵੇਗਾ।

ਰਸੋਈ ਦੇ ਮਸਾਲੇ
ਮੱਛਰਾਂ ਨੂੰ ਰਸੋਈ 'ਚ ਵਰਤੇ ਜਾਣ ਵਾਲੇ ਦੋ ਮਸਾਲਿਆਂ ਦੀ ਖੁਸ਼ਬੂ ਬਿਲਕੁਲ ਪਸੰਦ ਨਹੀਂ ਹੁੰਦੀ। ਪਹਿਲਾ ਹੈ ਅਦਰਕ ਤੇ ਦੂਜਾ ਲੌਂਗ। ਤੁਸੀਂ ਲੌਂਗ ਨੂੰ ਪਾਣੀ 'ਚ ਭਿਓ ਸਕਦੇ ਹੋ ਤੇ ਇਸ ਨੂੰ ਆਪਣੇ ਕਮਰੇ ਜਾਂ ਪਾਰਕ 'ਚ ਆਪਣੇ ਨੇੜੇ ਰੱਖ ਸਕਦੇ ਹੋ। ਧਿਆਨ ਰੱਖੋ ਕਿ ਲੌਂਗ ਤਾਜ਼ੀ ਤੇ ਖੁਸ਼ਬੂਦਾਰ ਹੋਣੀ ਚਾਹੀਦੀ ਹੈ। ਪੁਰਾਣੀ ਤੇ ਸਾਲਾਂ ਤੋਂ ਸਟੋਰ ਕੀਤੀ ਹੋਈ ਨਹੀਂ ਹੋਣੀ ਚਾਹੀਦੀ।

ਤੁਸੀਂ ਅਦਰਕ ਨੂੰ ਚਬਾ ਸਕਦੇ ਹੋ ਜਾਂ ਇਸ ਨੂੰ ਪੀਸ ਕੇ ਆਪਣੇ ਆਲੇ-ਦੁਆਲੇ ਰੱਖ ਸਕਦੇ ਹੋ। ਇਸ ਦੀ ਖੁਸ਼ਬੂ ਨਾਲ ਵੀ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ।

ਡ੍ਰਾਇਅਰ ਸ਼ੀਟ ਦਾ ਕਮਾਲ
ਡ੍ਰਾਇਅਰ ਸ਼ੀਟ ਦੀ ਵਰਤੋਂ ਘਰ 'ਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਅਲਮਾਰੀ 'ਚ ਰੱਖੇ ਕੱਪੜਿਆਂ ਨੂੰ ਬਦਬੂ ਤੋਂ ਮੁਕਤ ਰੱਖਣ ਤੋਂ ਲੈ ਕੇ ਕੱਪੜੇ ਧੋਣ ਵੇਲੇ ਇਨ੍ਹਾਂ ਸ਼ੀਟਸ ਨੂੰ ਵਾਸ਼ਿੰਗ ਮਸ਼ੀਨ 'ਚ ਪਾ ਦਿੱਤਾ ਜਾਂਦਾ ਹੈ, ਤਾਂ ਜੋ ਕਪੜਿਆਂ 'ਚੋਂ ਹਲਕੀ-ਹਲਕੀ ਸੈਂਟ ਦੀ ਖੁਸ਼ਬੂ ਆਉਂਦੀ ਰਹੇ।

ਪਾਰਕ ਜਾਂ ਬਗੀਚੇ 'ਚ ਬੈਠਣ ਵੇਲੇ ਆਪਣੀ ਬੈਲਟ, ਜੇਬ ਜਾਂ ਗੁੱਟ 'ਤੇ ਡ੍ਰਾਇਅਰ ਸ਼ੀਟ ਟੰਗ ਲਓ। ਇਸ ਦੀ ਖੁਸ਼ਬੂ ਨਾਲ ਵੀ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ।

Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਓ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
Embed widget