ਪੜਚੋਲ ਕਰੋ

Egg For Heart : ਕੀ ਆਂਡਾ ਖਾਣ ਨਾਲ ਦਿਲ ਦੇ ਮਰੀਜ਼ ਨੂੰ ਹੋ ਸਕਦੈ ਨੁਕਸਾਨ, ਜਾਣੋ ਕੀ ਆਂਡਾ ਵਧਾਉਂਦਾ ਹੈ ਕੋਲੈਸਟ੍ਰੋਲ?

ਰੋਜ਼ ਆਂਡੇ ਖਾਣਾ ਦਿਲ ਲਈ ਚੰਗਾ ਹੈ? ਕੀ ਆਂਡੇ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ ? ਆਓ ਜਾਣੀਏ ਦਿਲ ਦੇ ਮਰੀਜ਼ ਨੂੰ ਦਿਨ 'ਚ ਕਿਵੇਂ ਤੇ ਕਿੰਨੇ ਆਂਡੇ ਖਾਣੇ ਚਾਹੀਦੇ ਹਨ...

Truth About Eggs And Cholesterol : ਜ਼ਿਆਦਾਤਰ ਘਰਾਂ ਵਿੱਚ, ਨਾਸ਼ਤੇ ਵਿੱਚ ਆਂਡੇ ਸ਼ਾਮਲ ਕੀਤੇ ਜਾਂਦੇ ਹਨ। ਆਂਡੇ ਤੋਂ ਕਈ ਸਵਾਦਿਸ਼ਟ ਪਕਵਾਨ ਤਿਆਰ ਕੀਤੇ ਜਾਂਦੇ ਹਨ। ਖਾਸ ਕਰਕੇ ਸਰਦੀਆਂ ਵਿੱਚ ਲੋਕ ਆਂਡੇ ਬੜੇ ਚਾਅ ਨਾਲ ਖਾਂਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਆਂਡੇ। ਤੁਹਾਨੂੰ ਰੋਜ਼ਾਨਾ 1-2 ਆਂਡੇ ਖਾਣੇ ਚਾਹੀਦੇ ਹਨ। ਪਰ ਕੀ ਹਰ ਰੋਜ਼ ਆਂਡੇ ਖਾਣਾ ਦਿਲ ਲਈ ਚੰਗਾ ਹੈ? ਕੀ ਆਂਡੇ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ ? ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਤੁਹਾਨੂੰ ਦਿਨ 'ਚ ਕਿਵੇਂ ਅਤੇ ਕਿੰਨੇ ਆਂਡੇ ਖਾਣੇ ਚਾਹੀਦੇ ਹਨ। ਆਓ ਜਾਣਦੇ ਹਾਂ...

NCBI ਦੀ ਰਿਪੋਰਟ ਮੁਤਾਬਕ ਦਿਨ 'ਚ 2 ਆਂਡੇ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ। ਰੋਜ਼ਾਨਾ ਆਂਡੇ ਖਾਣ ਨਾਲ ਸਰੀਰ 'ਚ ਲਾਲ ਖੂਨ ਦੇ ਸੈੱਲ ਵਧਦੇ ਹਨ। ਆਂਡੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਅਤੇ ਵਿਟਾਮਿਨ ਮਿਲਦਾ ਹੈ। ਇਸ ਨਾਲ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ। ਕਈ ਖੋਜਾਂ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 2 ਆਂਡੇ ਖਾਣੇ ਚਾਹੀਦੇ ਹਨ। ਹਾਲਾਂਕਿ, ਕਈ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਆਂਡੇ ਵਿੱਚ ਹੋਰ ਭੋਜਨਾਂ ਦੇ ਮੁਕਾਬਲੇ ਜ਼ਿਆਦਾ ਕੋਲੈਸਟ੍ਰੋਲ ਹੁੰਦਾ ਹੈ।

ਆਂਡੇ ਵਿੱਚ ਕਿਹੜੇ ਪੋਸ਼ਕ ਤੱਤ ਪਾਏ ਜਾਂਦੇ ਹਨ

1 ਆਂਡੇ ਵਿੱਚ ਲਗਭਗ 75 ਕੈਲੋਰੀ(Calories) , 5 ਗ੍ਰਾਮ ਚਰਬੀ(Fat), 6 ਗ੍ਰਾਮ ਪ੍ਰੋਟੀਨ (Protein) , 0 ਕਾਰਬੋਹਾਈਡਰੇਟ(Carbohydrates), 70 ਗ੍ਰਾਮ ਸੋਡੀਅਮ, 67 ਮਿਲੀਗ੍ਰਾਮ ਪੋਟਾਸ਼ੀਅਮ ਅਤੇ 210 ਮਿਲੀਗ੍ਰਾਮ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਆਂਡੇ ਵਿਟਾਮਿਨ ਏ, ਵਿਟਾਮਿਨ ਡੀ ਅਤੇ ਵਿਟਾਮਿਨ ਬੀ 12 ਦਾ ਵਧੀਆ ਸਰੋਤ ਹਨ। ਆਂਡੇ ਵਿੱਚ ਕੋਲੀਨ ਵੀ ਪਾਇਆ ਜਾਂਦਾ ਹੈ, ਜੋ ਮੇਟਾਬੋਲਿਜ਼ਮ ਵਿੱਚ ਮਦਦ ਕਰਦਾ ਹੈ।

ਕੀ ਆਂਡਾ ਖਾਣ ਨਾਲ ਵਧਦਾ ਹੈ ਕੋਲੈਸਟ੍ਰੋਲ?

ਉੱਚ ਕੋਲੇਸਟ੍ਰੋਲ (ਹਾਈ ਕੋਲੈਸਟ੍ਰੋਲ) ਹੋਣ ਨਾਲ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ, ਜੋ ਤੁਹਾਡੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਹਾਲਾਂਕਿ, ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਆਂਡੇ ਵਿੱਚ ਪਾਇਆ ਜਾਣ ਵਾਲਾ ਕੋਲੈਸਟ੍ਰੋਲ ਸਰੀਰ 'ਤੇ ਨਕਾਰਾਤਮਕ ਪ੍ਰਭਾਵ ਨਹੀਂ ਪਾਉਂਦਾ ਹੈ। ਹਾਂ, ਧਿਆਨ ਦੇਣ ਵਾਲੀ ਗੱਲ ਹੈ ਕਿ ਤੁਸੀਂ ਆਂਡਾ ਕਿਵੇਂ ਖਾ ਰਹੇ ਹੋ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਤੇਲ ਜਾਂ ਮੱਖਣ 'ਚ ਮਿਲਾ ਕੇ ਖਾ ਰਹੇ ਹੋ ਤਾਂ ਇਹ ਦੋਵੇਂ ਚੀਜ਼ਾਂ ਮਿਲ ਕੇ ਨੁਕਸਾਨ ਕਰ ਸਕਦੀਆਂ ਹਨ।

ਦਿਲ ਦੇ ਮਰੀਜ਼ ਕਿਵੇਂ ਅਤੇ ਕਿੰਨੇ ਆਂਡੇ ਖਾਣ

ਦਿਲ ਦੇ ਮਰੀਜ਼ ਇੱਕ ਹਫ਼ਤੇ ਵਿੱਚ 7 ​​ਆਂਡੇ ਖਾ ਸਕਦੇ ਹਨ ਯਾਨੀ ਹਰ ਰੋਜ਼ ਇੱਕ ਆਂਡਾ। ਆਂਡੇ ਦਾ ਸਫ਼ੈਦ ਹਿੱਸਾ ਹੀ ਖਾਣ ਦੀ ਕੋਸ਼ਿਸ਼ ਕਰੋ। ਇਸ ਨਾਲ ਕੋਲੈਸਟ੍ਰੋਲ ਤੋਂ ਬਚਿਆ ਜਾਵੇਗਾ ਅਤੇ ਸਰੀਰ ਨੂੰ ਪ੍ਰੋਟੀਨ ਮਿਲੇਗਾ। ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਆਂਡੇ ਖਾਂਦੇ ਹੋ ਤਾਂ ਆਂਡੇ ਦੀ ਜ਼ਰਦੀ ਨਾ ਖਾਓ। ਅੰਡੇ ਨੂੰ ਉਬਾਲ ਕੇ ਜਾਂ ਬਹੁਤ ਘੱਟ ਮੱਖਣ ਵਿੱਚ ਬਣਾ ਕੇ ਖਾਣ ਦੀ ਕੋਸ਼ਿਸ਼ ਕਰੋ। ਇਹ ਗਲਤ ਧਾਰਨਾ ਹੈ ਕਿ ਆਂਡੇ ਦਿਲ ਲਈ ਹਾਨੀਕਾਰਕ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Post Meal Sleepiness : ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ? ਸਰੀਰ 'ਚ ਕੀ ਹੁੰਦਾ ਹੈ ?
Post Meal Sleepiness : ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ? ਸਰੀਰ 'ਚ ਕੀ ਹੁੰਦਾ ਹੈ ?
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ
ਸਾਵਨ ਸੋਮਵਾਰ ਸਪੈਸ਼ਲ: ਫਲ ਅਤੇ ਮੇਵੇ ਦੀ ਖੀਰ, ਵਰਤ ਦੌਰਾਨ ਇਸ ਸੁਆਦੀ ਮਿੱਠੇ ਨੂੰ ਖਾਓ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget