ਮੋਟਾਪੇ ਦੇ ਸ਼ਿਕਾਰ ਨੌਜਵਾਨਾਂ 'ਚ ਹੱਥਾਂ ਦੀਆਂ ਹੱਡੀਆਂ ਟੁੱਟਣ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਖਾਸ ਕਰ ਕੇ ਨੌਜਵਾਨ ਇਸ ਦੇ ਘੇਰੇ 'ਚ ਜ਼ਿਆਦਾ ਆਉਂਦੇ ਹਨ। ਉਨ੍ਹਾਂ ਮੁਤਾਬਕ ਫੈਟ (ਖਾਸ ਕਰ ਕੇ ਅੰਤੜੀ 'ਚ) ਦੀ ਉੱਚ ਮਾਤਰਾ ਅਤੇ ਮਾਸ-ਪੇਸ਼ੀਆਂ ਦੇ ਕਮਜ਼ੋਰ ਪੱਧਰ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਬਚਪਨ ਜਾਂ ਅੱਲ੍ਹੜਪੁਣੇ 'ਚ ਮੋਟਾਪੇ ਦੀ ਸਮੱਸਿਆ ਉਭਰਨ ਨਾਲ ਹੱਡੀਆਂ ਦੇ ਢਾਂਚੇ 'ਚ ਗੜਬੜੀ ਆ ਜਾਂਦੀ ਹੈ। ਇਸ ਨਾਲ ਬੋਨ ਲਾਸ ਜਾਂ ਹੱਡੀਆਂ ਦੇ ਖੇਤਰ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਜ਼ਰੂਰਤ ਤੋਂ ਜ਼ਿਆਦਾ ਵਜਨ ਘੱਟ ਹੋਣ ਨਾਲ ਵੀ ਹੱਡੀਆਂ ਨੂੰ ਸਥਾਈ ਨੁਕਸਾਨ ਪਹੁੰਚਦਾ ਹੈ।