Health Benefits of Jungle Jalebi: ਤੁਸੀਂ ਹਲਵਾਈ ਵੱਲੋਂ ਬਣਾਈ ਜਲੇਬੀ ਬਹੁਤ ਖਾਧੀ ਹੋਵੇਗੀ ਕਿਉਂਕਿ ਇਹ ਬਹੁਤ ਸਵਾਦਿਸ਼ਟ ਹੁੰਦੀ ਹੈ ਪਰ ਕੀ ਤੁਸੀਂ ਕਦੇ ਜੰਗਲ ਜਲੇਬੀ ਖਾਧੀ ਹੈ ਜਾਂ ਇਸ ਬਾਰੇ ਸੁਣਿਆ ਹੈ। ਜੀ ਹਾਂ, ਜੰਗਲ ਜਲੇਬੀ ਇੱਕ ਫਲ ਹੈ ਜੋ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਇਸ ਦੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕੰਡਿਆਲੀਆਂ ਝਾੜੀਆਂ ਵਾਲੇ ਰੁੱਖਾਂ ਵਿੱਚ ਪਾਇਆ ਜਾਂਦਾ ਹੈ।
ਸ਼ਾਇਦ ਇਸ ਦੀ ਟੇਢੀ ਦਿੱਖ ਕਾਰਨ ਇਸ ਨੂੰ ਜੰਗਲ ਜਲੇਬੀ ਕਿਹਾ ਜਾਂਦਾ ਹੈ। ਜੰਗਲ ਜਲੇਬੀ ਨੂੰ ਮਦਰਾਸ ਥੋਰਨ ਵੀ ਕਿਹਾ ਜਾਂਦਾ ਹੈ। ਜਦੋਂ ਤੁਸੀਂ ਇਸ ਨੂੰ ਆਪਣੇ ਮੂੰਹ ਵਿੱਚ ਪਾਉਂਦੇ ਹੋ ਤਾਂ ਇਹ ਘੁਲ ਜਾਂਦਾ ਹੈ। ਜੇਕਰ ਤੁਸੀਂ ਅਜੇ ਤੱਕ ਇਸ ਦਾ ਸੇਵਨ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਖਾਓ। ਆਓ ਅੱਜ ਅਸੀਂ ਤੁਹਾਨੂੰ ਜੰਗਲ ਜਲੇਬੀ ਦੇ ਸਿਹਤ ਲਾਭਾਂ ਬਾਰੇ ਦੱਸਦੇ ਹਾਂ।
1. ਪੋਸ਼ਕ ਤੱਤਾਂ ਨਾਲ ਭਰਪੂਰ
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਇੱਕ ਖਬਰ ਮੁਤਾਬਕ ਜੰਗਲ ਜਲੇਬੀ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ, ਕੈਲਸ਼ੀਅਮ, ਚਰਬੀ, ਕਾਰਬੋਹਾਈਡਰੇਟ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਥਿਆਮਿਨ, ਰਿਬੋਫਲੇਵਿਨ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
2. ਡਾਇਬਟੀਜ਼ ਨੂੰ ਕੰਟਰੋਲ ਕਰਦੀ
ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਜੰਗਲ ਜਲੇਬੀ ਬਹੁਤ ਫਾਇਦੇਮੰਦ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਦੀ ਹੈ। ਇਸ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਪੱਤਿਆਂ 'ਚ ਸ਼ੂਗਰ ਵਿਰੋਧੀ ਗੁਣ ਪਾਏ ਜਾਂਦੇ ਹਨ।
3. ਪਾਚਨ ਤੰਤਰ ਮਜ਼ਬੂਤ ਕਰਦੀ
ਜੰਗਲ ਜਲੇਬੀ ਪੇਟ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤਹੁੰਦਾ ਹੈ। ਇਹ ਬਲੋਟਿੰਗ, ਗੈਸ ਤੇ ਬਦਹਜ਼ਮੀ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ ਹੈ। ਇਸ ਦੇ ਸੇਵਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ।
ਇਹ ਵੀ ਪੜ੍ਹੋ: World Hepatitis day 2023: ਹੈਪੇਟਾਈਟਸ ਬੀ ਦੀ ਵੈਕਸੀਨ ਮੌਜੂਦ, ਆਖਰ ਫਿਰ ਵੀ ਇਹ ਬਿਮਾਰੀ ਇੰਨੀ ਖ਼ਤਰਨਾਕ ਕਿਉਂ?
4. ਇਮਿਊਨਿਟੀ ਵਧਾਉਂਦੀ
ਜੰਗਲ ਜਲੇਬੀ 'ਚ ਕਾਫੀ ਮਾਤਰਾ 'ਚ ਵਿਟਾਮਿਨ ਮੌਜੂਦ ਹੁੰਦੇ ਹਨ। ਇਹ ਇਮਿਊਨਿਟੀ ਨੂੰ ਵਧਾਉਂਦੀ ਹੈ। ਇਮਿਊਨਿਟੀ ਬੂਸਟ ਹੋਣ ਕਾਰਨ ਵਿਅਕਤੀ ਨੂੰ ਕਈ ਬਿਮਾਰੀਆਂ ਤੇ ਇਨਫੈਕਸ਼ਨਾਂ ਤੋਂ ਬਚਾਇਆ ਜਾ ਸਕਦਾ ਹੈ। ਵਿਟਾਮਿਨ ਸੀ ਸਰੀਰ ਵਿੱਚ ਇੱਕ ਵਧੀਆ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ ਜੋ ਸਰੀਰ ਨੂੰ ਕਈ ਹਾਨੀਕਾਰਕ ਫ੍ਰੀ ਰੈਡੀਕਲਸ ਨਾਲ ਲੜਨ 'ਚ ਮਦਦ ਕਰਦਾ ਹੈ।
5. ਦਿਲ ਨੂੰ ਸਿਹਤਮੰਦ ਰੱਖਦੀ
ਜੰਗਲ ਜਲੇਬੀ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦੀ ਹੈ। ਇਹ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦੀ ਹੈ। ਇਸ ਨਾਲ ਹਾਰਟ ਅਟੈਕ, ਸਟ੍ਰੋਕ ਵਰਗੀਆਂ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਦਿਲ ਨੂੰ ਸਿਹਤਮੰਦ ਬਣਾਉਂਦੀ ਹੈ।
ਇਹ ਵੀ ਪੜ੍ਹੋ: ਸਾਵਧਾਨ! ਤੁਸੀਂ ਵੀ ਕਰਦੇ ਹੋ ਮੋਬਾਈਲ ਫੋਨ 'ਤੇ 30 ਮਿੰਟ ਤੋਂ ਵੱਧ ਗੱਲ, ਲੱਗ ਸਕਦੀ ਗੰਭੀਰ ਬਿਮਾਰੀ, ਜੀਵਨ ਭਰ ਪਏਗਾ ਪਛਤਾਉਣਾ