Gym Mistakes: ਜਿਮ ਜਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਫਿਟਨੈੱਸ ਬਰਕਰਾਰ ਰਹਿੰਦੀ ਹੈ ਅਤੇ ਤੁਹਾਡਾ ਸਰੀਰ ਫਿੱਟ ਰਹਿੰਦਾ ਹੈ। ਹਾਲਾਂਕਿ, ਜਿਮ ਦੇ ਨਾ ਸਿਰਫ ਫਾਇਦੇ ਹਨ, ਸਗੋਂ ਨੁਕਸਾਨ ਵੀ ਹਨ। ਜਿਮ ਵਿੱਚ ਕੀਤੀਆਂ ਕੁਝ ਗਲਤੀਆਂ ਤੁਹਾਡੀ ਜਾਨ ਨੂੰ ਵੀ ਖਤਰੇ ਵਿੱਚ ਪਾ ਸਕਦੀਆਂ ਹਨ। ਸਰੀਰ ਨੂੰ ਬਣਾਉਣ ਵੇਲੇ ਕੁਝ ਚੀਜ਼ਾਂ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦਿਲ ਕਮਜ਼ੋਰ ਹੋ ਸਕਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਜਿਮ ਜਾ ਕੇ ਵਰਕਆਊਟ ਕਰਦੇ ਹੋ ਤਾਂ ਆਹ 5 ਗਲਤੀਆਂ ਕਰਨ ਤੋਂ ਬਚੋ...
ਸਮਰੱਥਾ ਤੋਂ ਵੱਧ ਵਰਕਆਊਟ
ਸਭ ਤੋਂ ਆਮ ਗਲਤੀ ਜਿਹੜੀ ਲੋਕ ਜਿੰਮ ਸ਼ੁਰੂ ਕਰਨ ਵੇਲੇ ਕਰਦੇ ਹਨ ਜਾਂ ਲੰਬੇ ਸਮੇਂ ਬਾਅਦ ਜਿਮ ਸ਼ੁਰੂ ਕਰਦੇ ਹਨ, ਉਹ ਇਹ ਹੈ ਕਿ ਉਹ ਆਪਣੀ ਸਮਰੱਥਾ ਤੋਂ ਵੱਧ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਜ਼ਿਆਦਾ ਭਾਰ ਚੁੱਕਣਾ ਅਤੇ ਦੌੜਨਾ ਦਿਲ 'ਤੇ ਦਬਾਅ ਪਾ ਸਕਦਾ ਹੈ। ਜਿਸ ਕਾਰਨ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਜਿਸ ਨਾਲ ਸਟ੍ਰੋਕ ਜਾਂ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ।
ਵਾਰਮ-ਅੱਪ ਨਾ ਕਰਨਾ
ਜਿਮ ਵਿੱਚ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਵਾਰਮ-ਅੱਪ ਅਤੇ ਕੂਲ ਡਾਊਨ ਬਹੁਤ ਜ਼ਰੂਰੀ ਹੁੰਦਾ ਹੈ। ਆਹ ਇੱਕ ਗਲਤੀ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਪੈਦਾ ਕਰ ਸਕਦੀ ਹੈ। ਵਾਰਮ-ਅੱਪ ਮਾਸਪੇਸ਼ੀਆਂ ਨੂੰ ਕਸਰਤ ਲਈ ਤਿਆਰ ਕਰਦਾ ਹੈ ਅਤੇ ਸਰੀਰ ਦਾ ਤਾਪਮਾਨ ਵਧਾਉਂਦਾ ਹੈ, ਜਦੋਂ ਕਿ ਕੂਲ-ਡਾਊਨ ਹੌਲੀ-ਹੌਲੀ ਦਿਲ ਦੀ ਧੜਕਣ ਨੂੰ ਘਟਾਉਂਦਾ ਹੈ ਅਤੇ ਸਰੀਰ ਨੂੰ ਆਰਾਮਦਾਇਕ ਮੋਡ ਵਿੱਚ ਰੱਖਦਾ ਹੈ। ਦੋਵੇਂ ਕਸਰਤਾਂ ਦਿਲ 'ਤੇ ਦਬਾਅ ਨੂੰ ਘਟਾਉਣ ਵਿਚ ਮਦਦ ਕਰਕੇ ਖਤਰੇ ਨੂੰ ਘਟਾਉਂਦੀਆਂ ਹਨ।
ਇਹ ਵੀ ਪੜ੍ਹੋ: Drinking Water:ਸਿਹਤਮੰਦ ਰਹਿਣ ਲਈ ਦਿਨ ਵਿਚ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ ਹੈ?, ਜਾਣੋ ਕੀ ਕਹਿੰਦੇ ਹਨ ਮਾਹਿਰ
ਦਰਦ ਨਜ਼ਰਅੰਦਾਜ਼ ਕਰਨਾ
ਕਈ ਵਾਰ ਜਿਮ ਵਿੱਚ ਵਰਕਆਊਟ ਕਰਨ ਵੇਲੇ ਮਾਸਪੇਸ਼ੀਆਂ ਵਿੱਚ ਮਾਮੂਲੀ ਖਿਚਾਅ ਹੋਣਾ ਆਮ ਗੱਲ ਹੈ ਪਰ ਜੇਕਰ ਛਾਤੀ ਵਿੱਚ ਦਰਦ, ਚੱਕਰ ਆਉਣ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਇਸ ਨੂੰ ਗਲਤੀ ਨਾਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਦਿਲ ਦੇ ਖਤਰੇ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਤੁਰੰਤ ਵਰਕਆਊਟ ਬੰਦ ਕਰ ਦਿਓ ਅਤੇ ਕੁਝ ਦੇਰ ਆਰਾਮ ਕਰੋ। ਜੇਕਰ ਲੋੜ ਹੋਵੇ ਤਾਂ ਡਾਕਟਰ ਕੋਲ ਜ਼ਰੂਰ ਜਾਓ।
ਪਾਣੀ ਘੱਟ ਪੀਣਾ
ਵਰਕਆਊਟ ਦੌਰਾਨ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਦੇ ਨਾਲ ਸਰੀਰ 'ਚੋਂ ਪਾਣੀ ਵੀ ਬਾਹਰ ਨਿਕਲਦਾ ਹੈ। ਜੇਕਰ ਸਰੀਰ ਵਿੱਚ ਲੋੜੀਂਦਾ ਤਰਲ ਪਦਾਰਥ ਨਹੀਂ ਹੈ, ਤਾਂ ਡੀਹਾਈਡਰੇਸ਼ਨ ਵੱਧ ਸਕਦੀ ਹੈ, ਜਿਸ ਨਾਲ ਖੂਨ ਦਾ ਸੰਚਾਰ ਹੌਲੀ ਹੋ ਜਾਂਦਾ ਹੈ। ਅਜਿਹੇ 'ਚ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਜਿਮ 'ਚ ਕਸਰਤ ਕਰਨ ਤੋਂ ਪਹਿਲਾਂ, ਦੌਰਾਨ ਅਤੇ ਬਾਅਦ 'ਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।
ਬਿਮਾਰੀ ਨੂੰ ਲੁਕਾਉਣਾ
ਜੇਕਰ ਤੁਸੀਂ ਦਿਲ ਦੀ ਕਿਸੇ ਵੀ ਸਮੱਸਿਆ ਤੋਂ ਪੀੜਤ ਹੋ ਤਾਂ ਜਿਮ ਜਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਉਨ੍ਹਾਂ ਨੂੰ ਹਰ ਗੱਲ ਖੁੱਲ੍ਹ ਕੇ ਦੱਸੋ। ਡਾਕਟਰ ਨੂੰ ਇਹ ਵੀ ਦੱਸੋ ਕਿ ਤੁਸੀਂ ਕਿਹੜੀ ਕਸਰਤ ਕਰਨਾ ਚਾਹੁੰਦੇ ਹੋ। ਇਸ ਦੇ ਨਾਲ, ਤੁਸੀਂ ਸਹੀ ਸਲਾਹ ਅਤੇ ਸਾਵਧਾਨੀਆਂ ਨੂੰ ਜਾਣ ਸਕੋਗੇ ਅਤੇ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਕਸਰਤ ਕਰਨ ਦੇ ਯੋਗ ਹੋਵੋਗੇ। ਦਿਲ ਦੀ ਸਮੱਸਿਆ ਨੂੰ ਲੁਕਾਉਣਾ ਖਤਰਨਾਕ ਹੋ ਸਕਦਾ ਹੈ।
ਇਹ ਵੀ ਪੜ੍ਹੋ: Summer Outfits : ਜੇਕਰ ਤੁਸੀਂ ਸਮਰ ਡਰੈੱਸ ਦੇ ਨਾਲ ਹੇਅਰ ਸਟਾਈਲਿੰਗ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਇਹ ਹੈ ਜਵਾਬ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।