ਨਵੀਂ ਦਿੱਲੀ: ਕੋਰੋਨਾ ਮਰੀਜ਼ਾਂ ਤੇ ਕੋਰੋਨਾ ਨੂੰ ਮਾਤ ਪਾ ਚੁੱਕੇ ਲੋਕਾਂ ਲਈ ਪੋਸ਼ਣ ਬਹੁਤ ਜ਼ਰੂਰੀ ਹੈ। ਕੋਰੋਨਾ ਵਾਇਰਸ ਦੀ ਲਾਗ ਲੱਗਣ ਤੋਂ ਬਾਅਦ ਸਰੀਰ ਵਿੱਚ ਕਾਫ਼ੀ ਕਮਜ਼ੋਰੀ ਆ ਜਾਂਦੀ ਹੈ। ਅਜਿਹੀ ਹਾਲਤ ’ਚ ਉਚਿਤ ਖ਼ੁਰਾਕ ਲੈਣੀ ਜ਼ਰੂਰੀ ਹੁੰਦੀ ਹੈ। ਨਵੀਂਆਂ ਖੋਜਾਂ ਦੇ ਆਧਾਰ ਉੱਤੇ ਪੋਸ਼ਣ ਮਾਹਿਰਾਂ ਨੇ ਕਈ ਸਿਫ਼ਾਰਸ਼ਾਂ ਕੀਤੀਆਂ ਹਨ।


ਕੋਵਿਡ-19 ਮਹਾਮਾਰੀ ਦੇ ਇਸ ਦੌਰ ’ਚ ਲੋਕਾਂ ਦੀ ਤਰਜੀਹ ਹੁਣ ਸਿਹਤ ਖ਼ਾਸ ਕਰਕੇ ਖਾਣ-ਪੀਣ ਦਾ ਮੁੱਦਾ ਅਚਾਨਕ ਸਭ ਤੋਂ ਉੱਤੇ ਆ ਗਿਆ ਹੈ।


ਕੋਰੋਨਾ ਮਰੀਜ਼ਾਂ ਲਈ ਪੋਸ਼ਣ ਦਿਸ਼ਾ-ਨਿਰਦੇਸ਼


·        ਬਚਿਆ-ਖੁਚਿਆ ਭੋਜਨ ਨਾ ਵਰਤੋ।


·        ਤੇਜ਼-ਤੇਜ਼ ਸਾਹ ਲੈਣ ਦੀ ਕਸਰਤ ਕਰੋ।


·        ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਲਵੋ।


·        ਓਰਲ ਨਿਊਟ੍ਰੀਸ਼ਨ ਸਪਲੀਮੈਂਟਸ ਤੇ ਐਂਟੀ ਆਕਸੀਡੈਂਟਸ ਲਵੋ।


·        ਖ਼ੁਰਾਕ ਵਿੱਚ ਐਂਟੀ ਆਕਸੀਡੈਂਟ ਵਿਟਾਮਿਨ ਤੇ ਖਣਿਜ ਵਧਾਓ।


·        ਵਿਟਾਮਿਨ ਸੀ ਤੇ ਵਿਟਾਮਿਨ ਡੀ ਵਧੇਰੇ ਲਵੋ।


ਕੋਰੋਨਾ: ਕੀ ਕਰੀਏ ਤੇ ਕੀ ਨਾ ਕਰੀਏ


COVID-19 ਰੋਗੀ ਅਜਿਹੀ ਖ਼ੁਰਾਕ ਵਧੇਰੇ ਮਾਤਰਾ ’ਚ ਲੈਣ, ਜੋ ਮਾਸਪੇਸ਼ੀਆਂ, ਪ੍ਰਤੀਰੋਧਕ ਸਮਰੱਥਾ ਤੇ ਊਰਜਾ ਪੱਧਰਾਂ ਦੇ ਪੁਨਰ ਨਿਰਮਾਣ ਵਿੱਚ ਮਦਦ ਕਰੇ। ਓਟਸ ਵਿੱਚ ਕਾਰਬੋਹਾਈਡ੍ਰੇਟ, ਚਿਕਨ, ਮੱਛੀ, ਆਂਡੇ, ਪਨੀਰ, ਸੋਇਆ, ਨਟਸ ਤੇ ਬੀਜ ਪ੍ਰੋਟੀਨ ਦੇ ਕੁਝ ਵਧੀਆ ਸਰੋਤ ਹਨ।


ਅਖਰੋਟ, ਬਾਦਾਮ, ਜ਼ੈਤੂਨ ਦਾ ਤੇਲ, ਸਰ੍ਹੋਂ ਦਾ ਤੇਲ ਜਿਹੀ ਤੰਦਰੁਸਤ ਚਿਕਨਾਈ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਦਿਨ ਵਿੰਚ ਇੱਕ ਵਾਰ ਹਲਦੀ ਵਾਲਾ ਦੁੱਧ ਲੈਣਾ ਚਾਹੀਦਾ ਹੈ। ਘੱਟੋ-ਘੱਟ 70% ਕੋਕੋ ਨਾਲ ਘੱਟ ਮਾਤਰਾ ’ਚ ਡਾਰਕ ਚਾੱਕਲੇਟ ਲੈ ਸਕਦੇ ਹੋ। ਘੱਟ ਸਮੇਂ ਦੇ ਵਕਫ਼ੇ ਨਾਲ ਨਰਮ ਭੋਜਨ ਕਰੋ ਤੇ ਭੋਜਨ ਵਿੱਚ ਅੰਬਚੂਰ ਸ਼ਾਮਲ ਕਰਨਾ ਨਾ ਭੁੱਲੋ।


ਖਾਣ-ਪੀਣ ਬਾਰੇ WHO ਦੀਆਂ ਜ਼ਰੂਰੀ ਹਦਾਇਤਾਂ


·        ਬਹੁਤ ਸਾਰੇ ਸਖਮ ਜੀਵ ਸਾਡੇ ਹੱਥਾਂ, ਸਫ਼ਾਈ ਦੇ ਕੰਮ ਆਉਣ ਵਾਲੇ ਕੱਪੜਿਆਂ, ਬਰਤਨਾਂ, ਕਟਿੰਗ ਬੋਰਡ ਉੱਤੇ ਮੌਜੂਦ ਰਹਿੰਦੇ ਹਨ।


·        ਖਾਣ-ਪੀਣ ਵਾਲੀ ਕਿਸੇ ਵੀ ਵਸਤੂ ਦਾ ਸੰਪਰਕ ਅਜਿਹੀਆਂ ਵਸਤਾਂ ਨਾਲ ਹੁੰਦਾ ਹੈ, ਤਾਂ ਬੀਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।


·        ਪੋਲਟਰੀ ਉਤਪਾਦ, ਕੱਚਾ ਮਾਸ ਖਾਣ-ਪੀਣ ਦੀਆਂ ਦੂਜੀਆਂ ਚੀਜਾਂ ਤੋਂ ਵੱਖਰਾ ਰੱਖੋ। ਕੱਚਾ ਭੋਜਨ ਹੈਂਡਲ ਕਰਦੇ ਸਮੇਂ ਚਾਕੂ ਤੇ ਕਟਿੰਗ ਬੋਰਡ ਦੀ ਵਰਤੋਂ ਕਰੋ।


·        ਕੱਚੇ ਭੋਜਨ ਤੇ ਤਿਆਰ ਖਾਣੇ ਵਿੱਚ ਸੰਪਰਕ ਨਾ ਹੋਵੇ – ਇਹ ਯਕੀਨੀ ਬਣਾਓ। ਖਾਣ-ਪੀਣ ਦੀਆਂ ਵਸਤਾਂ ਕੰਟੇਨਰ ’ਚ ਰੱਖੋ।


·        ਮਾਸ, ਪੋਲਟਰੀ ਉਤਪਾਦਾਂ ਵਿੱਚ ਅਜਿਹੇ ਖ਼ਤਰਨਾਕ ਸੂਖਮ ਜੀਵ ਹੋ ਸਕਦੇ ਹਨ, ਜੋ ਪਕਾਏ ਜਾਣ ਦੌਰਾਨ ਦੂਜੀਆਂ ਚੀਜ਼ਾਂ ਨੂੰ ਲਾਗ ਤੋਂ ਪ੍ਰਭਾਵਿਤ ਕਰ ਸਕਦੇ ਹਨ।


·        ਮਾਸ, ਪੋਲਟਰੀ ਉਤਪਾਦਾਂ, ਆਂਡੇ ਚੰਗੀ ਤਰ੍ਹਾਂ ਪਕਾਉਣ ਦੀ ਲੋੜ ਹੁੰਦੇ ਹਨ।


·        ਸੂਪ ਤੇ ਸਟੂ ਜਿਹੀਆਂ ਚੀਜ਼ਾਂ ਨੂੰ ਉਬਾਲਦੇ ਸਮੇਂ ਤਾਪਮਾਨ 70 ਡਿਗਰੀ ਸੈਲਸੀਅਸ ਤੱਕ ਜ਼ਰੂਰ ਜਾਵੇ।


·        ਫ਼੍ਰਿੱਜ ਵਿੱਚ ਖਾਣਾ ਜ਼ਿਆਦਾ ਸਮੇਂ ਤੱਕ ਸਟੋਰ ਕਰ ਕੇ ਨਾ ਰੱਖੋ।