ਨਵੀਂ ਦਿੱਲੀ: ਇਹ ਕਿਹਾ ਜਾਂਦਾ ਹੈ ਕਿ ਭਾਰ ਵਧਾਉਣਾ ਜਿੰਨਾ ਸੌਖਾ ਹੈ, ਇਸ ਨੂੰ ਘਟਾਉਣਾ ਓਨਾ ਹੀ ਔਖਾ ਹੁੰਦਾ ਹੈ, ਪਰ ਇਹ ਅਸੰਭਵ ਨਹੀਂ। ਸਹੀ ਰੁਟੀਨ, ਖੁਰਾਕ ਯੋਜਨਾ ਤੇ ਕਸਰਤ ਨਾਲ, ਤੁਸੀਂ ਇਸ ਮੁਸ਼ਕਲ ਕੰਮ ਨੂੰ ਅਸਾਨੀ ਨਾਲ ਕਰ ਸਕਦੇ ਹੋ। ਅੱਜ ਦੇ ਸਮੇਂ ਵਿੱਚ ਬਦਲਦੀ ਜੀਵਨ ਸ਼ੈਲੀ ਕਾਰਨ ਮੋਟਾਪਾ ਇੱਕ ਆਮ ਸਮੱਸਿਆ ਬਣ ਗਈ ਹੈ।


ਜੇ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਸਵੇਰ ਦੀਆਂ ਦੱਸੀਆਂ ਆਦਤਾਂ ਦੀ ਪਾਲਣਾ ਕਰੋ। ਇਨ੍ਹਾਂ ਸੁਝਾਵਾਂ ਨਾਲ, ਤੁਸੀਂ ਤੇਜ਼ੀ ਨਾਲ ਭਾਰ ਘਟਾਓਗੇ, ਨਾਲ ਹੀ ਇਹ ਤੁਹਾਨੂੰ ਇੱਕ ਬਿਹਤਰ ਤੇ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨ ਵਿੱਚ ਸਹਾਇਤਾ ਕਰੇਗਾ। ਆਓ ਜਾਣਦੇ ਹਾਂ ਇਸ ਬਾਰੇ-


ਸਵੇਰੇ ਗਰਮ ਪਾਣੀ ਪੀਓ: ਮਾਹਿਰਾਂ ਅਨੁਸਾਰ, ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਮੈਟਾਬੋਲਿਜ਼ਮ ਦਾ ਹੌਲੀ ਹੋਣਾ ਹੈ। ਮੈਟਾਬੋਲਿਜ਼ਮ ਨੂੰ ਸਹੀ ਰੱਖਣ ਲਈ, ਤੁਹਾਨੂੰ ਸਵੇਰੇ ਉੱਠਣਾ ਚਾਹੀਦਾ ਹੈ ਤੇ ਇੱਕ ਤੋਂ ਦੋ ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ। ਆਯੁਰਵੇਦ ਅਨੁਸਾਰ, ਨਿੰਬੂ ਤੇ ਸ਼ਹਿਦ ਦੇ ਨਾਲ ਮਿਲਾਇਆ ਹੋਇਆ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਤੇ ਭਾਰ ਘਟਾਉਣ ਵਿੱਚ ਵੀ ਸਹਾਇਤਾ ਮਿਲਦੀ ਹੈ। ਇਹ ਤੁਹਾਨੂੰ ਦਿਨ ਭਰ ਤਾਜ਼ਾ ਤੇ ਹਾਈਡਰੇਟਿਡ ਵੀ ਰੱਖਦਾ ਹੈ।


ਕਸਰਤ ਨੂੰ ਬਣਾਓ ਇੱਕ ਰੁਟੀਨ: ਸਰੀਰ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਘੱਟੋ-ਘੱਟ 20 ਤੋਂ 30 ਮਿੰਟ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਹਲਕੀਆਂ ਅਤੇ ਆਸਾਨ ਕਸਰਤਾਂ ਸਰੀਰ ਵਿੱਚ ਚੁਸਤੀ ਤੇ ਊਰਜਾ ਲਿਆਉਣ ਵਿੱਚ ਸਹਾਇਤਾ ਕਰਦੀਆਂ ਹਨ। ਅੱਜ-ਕੱਲ੍ਹ ਬਹੁਤ ਸਾਰੇ ਲੋਕ ਜਿੰਮ ਦੀ ਮਦਦ ਲੈ ਰਹੇ ਹਨ। ਤੁਸੀਂ ਇਹ ਵੀ ਕਰ ਸਕਦੇ ਹੋ। ਜੇ ਤੁਹਾਡੇ ਕੋਲ ਜਿੰਮ ਜਾਣ ਦਾ ਸਮਾਂ ਨਹੀਂ ਹੈ, ਤਾਂ ਤੁਸੀਂ ਸਵੇਰੇ ਘਰ ਵਿੱਚ ਹਲਕੀ ਕਸਰਤ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ।


ਕੁਝ ਦੇਰ ਲਈ ਸੂਰਜ ਦੀਆਂ ਪਹਿਲੀ ਕਿਰਨਾਂ ਵਿੱਚ ਬੈਠੋ: ਅਸੀਂ ਸਾਰੇ ਜਾਣਦੇ ਹਾਂ ਕਿ ਵਿਟਾਮਿਨ-ਡੀ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ। ਸੂਰਜ ਦੀਆਂ ਪਹਿਲੀ ਕਿਰਨਾਂ ਵਿਟਾਮਿਨ ਡੀ ਨਾਲ ਭਰਪੂਰ ਹੁੰਦੀਆਂ ਹਨ। ਇਹ ਸਰੀਰ ਅਤੇ ਦਿਮਾਗ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਹਨ। ਜੇ ਤੁਸੀਂ ਚਾਹੋ, ਤੁਸੀਂ ਇੱਕ ਬਾਗ ਜਾਂ ਖੁੱਲੀ ਜਗ੍ਹਾ ਤੇ ਸਵੇਰ ਦੀ ਕਸਰਤ ਕਰ ਸਕਦੇ ਹੋ। ਮਾਹਿਰਾਂ ਅਨੁਸਾਰ ਵਿਟਾਮਿਨ-ਡੀ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।


ਠੰਢੇ ਪਾਣੀ ਨਾਲ ਇਸ਼ਨਾਨ ਕਰੋ: ਬਹੁਤ ਸਾਰੇ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ ਪਰ, ਇਹ ਬਿਲਕੁਲ ਸਹੀ ਨਹੀਂ ਹੈ। ਬਹੁਤ ਸਾਰੇ ਅਧਿਐਨਾਂ ਤੋਂ ਇਹ ਪਾਇਆ ਗਿਆ ਹੈ ਕਿ ਠੰਡਾ ਪਾਣੀ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਕਿਰਿਆਸ਼ੀਲ ਕਰਦਾ ਹੈ ਅਤੇ ਉਨ੍ਹਾਂ ਨੂੰ ਹਟਾਉਣ ਵਿੱਚ ਸਹਾਇਤਾ ਕਰਦਾ ਹੈ। ਸਵੇਰੇ ਠੰਡੇ ਸ਼ਾਵਰ ਲੈਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਸੜ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਵਧਦਾ ਹੈ।


ਨਾਸ਼ਤਾ ਜ਼ਰੂਰ ਕਰੋ: ਭਾਰ ਘਟਾਉਣ ਲਈ ਬਹੁਤ ਸਾਰੇ ਲੋਕ ਨਾਸ਼ਤੇ ਨੂੰ ਕਈ ਵਾਰ ਛੱਡ ਦਿੰਦੇ ਹਨ। ਇਹ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸਹੀ ਢੰਗ ਨਾਲ ਨਾ ਖਾਣ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ। ਕਈ ਵਾਰ ਲੰਮੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਭਾਰ ਘਟਣ ਦੀ ਬਜਾਏ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਸਰੀਰ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਵੀ ਹੋ ਜਾਂਦੀ ਹੈ।


ਇਹ ਵੀ ਪੜ੍ਹੋ: ਰਾਮੂਵਾਲੀਆ ਦੀ ਧੀ ਅਮਨਜੋਤ ਬੀਜੇਪੀ 'ਚ ਸ਼ਾਮਲ, ਕਈ ਹੋਰ ਅਕਾਲੀ ਲੀਡਰਾਂ ਵੀ ਫੜਿਆ ਕਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904