ਨਿਊਯਾਰਕ: ਬਰਤਾਨਵੀ ਵਿਗਿਆਨੀਆਂ ਨੇ ਦਿਮਾਗ਼ ਦੇ (ਬਰੇਨ) ਟਿਊਮਰ ਦੇ ਖ਼ਤਰਨਾਕ ਰੂਪ ਨੂੰ ਨਕਾਰਾ ਕਰਨ ਦਾ ਨਵਾਂ ਤਰੀਕਾ ਲੱਭਣ ਦਾ ਦਾਅਵਾ ਕੀਤਾ ਹੈ। ਇਸ ਨੂੰ ਪੂਰੇ ਦਿਮਾਗ਼ 'ਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਵਿਗਿਆਨੀਆਂ ਮੁਤਾਬਕ, ਇਸ ਤੋਂ ਹੋਣ ਵਾਲੀਆਂ ਮੌਤਾਂ 'ਤੇ ਵੀ ਰੋਕ ਲਾਈ ਜਾ ਸਕੇਗੀ।
ਗਲਿਓਬਲਾਸਟੋਮਾ ਆਮ ਤੌਰ 'ਤੇ ਬਾਲਗ ਲੋਕਾਂ ਦੇ ਦਿਮਾਗ਼ 'ਚ ਵਿਕਸਤ ਹੁੰਦਾ ਹੈ। ਖ਼ੋਜੀਆਂ ਦਾ ਕਹਿਣਾ ਹੈ ਕਿ ਇਸ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਣ ਤੋਂ ਇਲਾਵਾ ਇਸ ਦਾ ਫੈਲਾਅ ਵੀ ਤੇਜ਼ ਰਫ਼ਤਾਰ ਨਾਲ ਹੁੰਦਾ ਹੈ। ਬਾਅਦ ਵਿੱਚ ਇਸ ਨੂੰ ਕੰਟਰੋਲ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ।
ਸਾਥੈਂਪਟਨ ਯੂਨੀਵਰਸਿਟੀ ਦੇ ਖ਼ੋਜੀਆਂ ਨੇ ਇਸ ਨੂੰ ਕੰਟਰੋਲ ਕਰਨ ਵੱਲ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਨੇ ਟਿਊਮਰ ਸੈੱਲਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਏਡੀਐਮ ਨਾਂ ਦੇ ਐਂਜਾਈਮ ਦੀ ਪਛਾਣ ਕੀਤੀ ਹੈ। ਉਨ੍ਹਾਂ ਮੁਤਾਬਕ ਏ.ਡੀ.ਏ.ਐਮ-10 ਅਤੇ ਏ.ਡੀ.ਏ.ਐਮ-17 ਨੂੰ ਬਲਾਕ ਕਰਨ ਨਾਲ ਟਿਊਮਰ ਦੇ ਵਿਕਾਸ ਤੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ