Green Beans Benefits: ਹਰੀਆਂ ਫਲੀਆਂ ਬਾਜ਼ਾਰ ਵਿੱਚ ਭਰਪੂਰ ਮਾਤਰਾ ਵਿੱਚ ਮਿਲਦੀਆਂ ਹਨ। ਜਿਸ ਨੂੰ ਫਰੈਂਚ ਬੀਨਜ਼ ਵੀ ਕਿਹਾ ਜਾਂਦਾ ਹੈ। ਬੀਨਜ਼ ਨੂੰ ਅਕਸਰ ਨੂਡਲਜ਼, ਪਾਸਤਾ, ਸਾਂਬਰ ਜਾਂ ਸਲਾਦ ਦੇ ਰੂਪ ਵਿੱਚ ਖਾਧਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਫਲੀਆਂ (Green Beans) ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਕਈ ਤੱਤ ਹੁੰਦੇ ਹਨ ਜੋ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨੂੰ ਰੋਕਣ 'ਚ ਮਦਦ ਕਰਦੇ ਹਨ। ਬੀਨਜ਼ ਵਿਟਾਮਿਨ ਸੀ, ਬੀਟਾ ਕੈਰੋਟੀਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਇੱਕ ਸਸਤੀ ਅਤੇ ਲਾਭਕਾਰੀ ਸਬਜ਼ੀ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਇਹ ਸਾਰੇ ਫਾਇਦੇ ਮਿਲਦੇ ਹਨ। ਇਹ ਅਜਿਹੀ ਸਬਜ਼ੀ ਜੋ ਕਿ ਤੁਹਾਨੂੰ ਹਰ ਸੀਜ਼ਨ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦੀ ਹੈ।



ਖਰਾਬ ਕੋਲੈਸਟ੍ਰੋਲ ਨੂੰ ਘਟਾਉਂਦੀ
ਜੇਕਰ ਹਰੀਆਂ ਫਲੀਆਂ ਨੂੰ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕੀਤਾ ਜਾਵੇ ਤਾਂ ਇਹ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਨੂੰ ਵੱਧਣ ਤੋਂ ਰੋਕਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਬੀਨਜ਼ ਵਿੱਚ ਮੌਜੂਦ ਪ੍ਰੋਟੀਨ ਅਤੇ ਫਾਈਬਰ ਦੀ ਉੱਚ ਮਾਤਰਾ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦੀ ਹੈ।


ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਦਾ
ਹਰੀਆਂ ਫਲੀਆਂ ਵਿੱਚ ਫੋਲੇਟ ਅਤੇ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਦਿਲ ਦੀ ਸਿਹਤ ਨੂੰ ਵੀ ਸੁਧਾਰਦਾ ਹੈ।


ਭਾਰ ਘਟਾਉਣ ਵਿੱਚ ਮਦਦ
ਜੇਕਰ ਤੁਸੀਂ ਭਾਰ ਘਟਾਉਣ ਲਈ ਆਪਣੀ ਡਾਈਟ 'ਚ ਸਬਜ਼ੀਆਂ ਅਤੇ ਸਲਾਦ ਨੂੰ ਸ਼ਾਮਲ ਕਰ ਰਹੇ ਹੋ ਤਾਂ ਹਰੀ ਬੀਨਜ਼ ਜ਼ਰੂਰ ਸ਼ਾਮਿਲ ਕਰੋ। ਇਹ ਫਾਈਬਰ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਕਾਰਨ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਬੀਨਜ਼ ਖਾਣ ਨਾਲ ਫਾਈਬਰ ਦੀ ਮੌਜੂਦਗੀ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।


ਹੋਰ ਪੜ੍ਹੋ : ਬੱਚਿਆਂ ਤੋਂ ਲੈ ਕੇ ਵੱਡਿਆਂ ਦੀ ਕਬਜ਼ ਦੀ ਸਮੱਸਿਆ ਲਈ ਰਾਮਬਾਣ ‘ਹਰੜ’, ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ


ਇਮਿਊਨਿਟੀ ਵਧਾਏਗੀ
ਹਰੀਆਂ ਫਲੀਆਂ ਵਿੱਚ ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਵਰਗੇ ਤੱਤ ਹੁੰਦੇ ਹਨ। ਜੋ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।


ਪੇਟ ਦੇ ਲਈ ਫਾਇਦੇਮੰਦ
ਜੇਕਰ ਹਰੀ ਫਲੀਆਂ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਇਸ 'ਚ ਮੌਜੂਦ ਫਾਈਬਰ ਕਬਜ਼ ਤੋਂ ਰਾਹਤ ਦਿਵਾਉਂਦਾ ਹੈ ਅਤੇ ਅੰਤੜੀਆਂ ਦੀ ਸਿਹਤ 'ਚ ਸੁਧਾਰ ਕਰਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਇਹ ਕੋਲਨ ਕੈਂਸਰ ਦੇ ਜੋਖਮ ਨੂੰ ਵੀ ਘਟਾਉਂਦਾ ਹੈ।


ਸ਼ੂਗਰ ਵਿੱਚ ਵੀ ਅਸਰਦਾਰ
ਸ਼ੂਗਰ ਦੇ ਮਰੀਜ਼ ਹਰੀਆਂ ਫਲੀਆਂ ਨੂੰ ਸਬਜ਼ੀਆਂ ਵਿੱਚ ਸ਼ਾਮਿਲ ਕਰ ਸਕਦੇ ਹਨ। ਫਾਈਬਰ ਦੀ ਜ਼ਿਆਦਾ ਮਾਤਰਾ ਅਤੇ ਕਾਰਬੋਹਾਈਡ੍ਰੇਟਸ ਦੀ ਕਮੀ ਇਸ ਨੂੰ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਬਣਾਉਂਦੀ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।