ਨਿਊਯਾਰਕ : ਵਿਗਿਆਨੀਆਂ ਨੇ ਕੀਮੋਥੇਰੈਪੀ ਦੌਰਾਨ ਕੈਂਸਰ ਰੋਗੀਆਂ ਦੀ ਬਲੱਡ ਕਲਾਟ ਨਾਲ ਹੋਣ ਵਾਲੀ ਮੌਤ ਦੀ ਗੁੱਥੀ ਸੁਲਝਾ ਲਈ ਹੈ। ਇਸ ਨਾਲ ਹੁਣ ਇਸ ਤਰ੍ਹਾਂ ਦੇ ਰੋਗੀਆਂ ਦੇ ਇਲਾਜ ਦਾ ਬਿਹਤਰ ਤਰੀਕਾ ਲੱਭਿਆ ਜਾ ਸਕਦਾ ਹੈ।
ਓਟਾਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਕੀਮੋਥੇਰੈਪੀ ਦੌਰਾਨ ਕੈਂਸਰ ਕੋਸ਼ਿਕਾਵਾਂ ਦੀ ਸਤਹਿ ਤੋਂ ਛੋਟੇ-ਛੋਟੇ ਬੁਲਬੁਲੇ ਨਿਕਲਦੇ ਹਨ। ਇਸ ਦੇ ਕਾਰਨ ਬਲੱਡ ਕਲਾਟ ਦਾ ਖਦਸ਼ਾ ਰਹਿੰਦਾ ਹੈ। ਹਾਲਾਂਕਿ ਸਭ ਤੋਂ ਜ਼ਿਆਦਾ ਮੌਤਾਂ ਮਹੱਤਵਪੂਰਣ ਅੰਗਾਂ 'ਚ ਟਿਊਮਰ ਦਾ ਬੇਤਰਤੀਬ ਵਾਧਾ ਹੁੰਦਾ ਹੈ ਪਰ ਦੂਜਾ ਵੱਡਾ ਕਾਰਨ ਕੈਂਸਰ ਨੂੰ ਖ਼ਤਮ ਕਰਨ ਦੌਰਾਨ ਬਲੱਡ ਕਲਾਟ ਦੇ ਕਾਰਨ ਥ੍ਰੋਮਬੋਸਿਸ ਨਾਲ ਹੰਦੀ ਹੈ।
ਬਲੱਡ ਕਲਾਟ ਨਾਲ ਖ਼ੂਨ ਦੀਆਂ ਨਾੜੀਆਂ ਰੁਕ ਜਾਂਦੀਆਂ ਹਨ। ਇਸ ਨਾਲ ਮਹੱਤਵਪੂਰਣ ਅੰਗਾਂ ਤਕ ਆਕਸੀਜਨ ਅਤੇ ਪੌਸ਼ਕ ਤੱਤਾਂ ਦੇ ਪਹੁੰਚਣ 'ਚ ਰੁਕਾਵਟ ਖੜੀ ਹੋ ਜਾਂਦੀ ਹੈ। ਇਹ ਜ਼ਾਹਿਰ ਹੈ ਕਿ ਕੀਮੋਥੇਰੈਪੀ ਨਾਲ ਕੈਂਸਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਇਹ ਰੋਗੀਆਂ 'ਚ ਥ੍ਰੋਮਬੋਸਿਸ ਦਾ ਛੇ ਤੋਂ ਸੱਤ ਗੁਣਾ ਜ਼ਿਆਦਾ ਖ਼ਤਰੇ ਦਾ ਕਾਰਨ ਵੀ ਬਣ ਸਕਦਾ ਹੈ।