ਨਵੀਂ ਦਿੱਲੀ: ਭਗਵਾਨ ਗਣੇਸ਼ ਨੂੰ ਅਰਪਿਤ ਕੀਤੀ ਜਾਣ ਵਾਲੀ ਨਰਮ ਦੂਬ (ਬਰਮੂਡਾ ਗਰਾਸ) ਨੂੰ ਆਯੁਰਵੇਦ ਵਿੱਚ ਵੱਡਾ ਸਥਾਨ ਹਾਸਲ ਹੈ। ਤਾਕਤ ਨਾਲ ਭਰਪੂਰ ਦੂਬ ਨੂੰ ਹਿੰਦੂ ਸੰਸਕਾਰਾਂ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ ਪਰ ਇਹ ਸਰੀਰ ਲਈ ਬੜੀ ਫਾਇਦੇਮੰਦ ਹੈ। ਇਹ ਲੀਵਰ, ਕਬਜ਼ ਤੇ ਯੋਨ ਤਾਕਤ ਵਿੱਚ ਰਾਮਬਾਣ ਹੈ।
ਆਯੁਰਵੇਦ ਮੁਤਾਬਕ ਇਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਫਾਇਬਰ, ਪੋਟਾਸ਼ੀਅਮ ਹੁੰਦਾ ਹੈ। ਇਹ ਪੇਟ, ਲੀਵਰ ਲਈ ਅਸਰਦਾਰ ਹੈ। ਇਸ ਦੇ ਰਸ ਦੀਆਂ 1-2 ਬੂੰਦਾਂ ਨੱਕ ਵਿੱਚ ਪਾਉਣ ਨਾਲ ਨਕਸੀਰ ਦੀ ਪ੍ਰੇਸ਼ਾਨੀ ਤੋਂ ਆਰਾਮ ਮਿਲਦਾ ਹੈ।
ਇਸ ਦੇ ਰਸ ਨਾਲ ਮੂੰਹ ਦੇ ਛਾਲੇ ਵੀ ਠੀਕ ਹੁੰਦੇ ਹਨ। ਇਸ ਦਾ ਤਾਜ਼ਾ ਰਸ ਪੁਰਾਣੇ ਡਾਇਰੀਆ ਨੂੰ ਵੀ ਠੀਕ ਕਰਦਾ ਹੈ। ਦੂਬ ਦੇ ਰਸ ਨੂੰ ਪੀਸ ਕੇ ਪੱਤਿਆਂ ਦੇ ਰਸ ਨੂੰ ਬਵਾਸੀਰ ਦੀ ਪ੍ਰੇਸ਼ਾਨੀ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਦੂਬ ਨੂੰ 30 ਮਿਲੀ ਪਾਣੀ ਵਿੱਚ ਪੀਸਣ ਤੋਂ ਬਾਅਦ ਇਸ ਵਿੱਚ ਮਿਸ਼ਰੀ ਮਿਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਗਰਭਪਾਤ ਵਿੱਚ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਖੂਨ ਰੁਕ ਜਾਂਦਾ ਹੈ ਤੇ ਤਾਕਤ ਮਿਲਦੀ ਹੈ।