ਮਨੁੱਖੀ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਹੋਰ ਮਜ਼ਬੂਤ ਬਣਾਉਣ ’ਚ ਫਲਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਅੱਜ ਜਦੋਂ ਅਸੀਂ ਕੋਰੋਨਾਵਾਇਰਸ ਦੇ ਸੰਕਟ ਨਾਲ ਜੂਝ ਰਹੇ ਹਾਂ, ਤਾਂ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ’ਤੇ ਹੀ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ; ਤਾਂ ਜੋ ਕੀਟਾਣੂ, ਬੈਕਟੀਰੀਆ ਤੇ ਵਾਇਰਸ ਸਰੀਰ ਅੰਦਰ ਦਾਖ਼ਲ ਹੀ ਨਾ ਹੋ ਸਕਣ। ਇਸ ਲਈ ਤੁਸੀਂ ਉਹ ਫਲ ਵੱਧ ਖਾਓ, ਜਿਹੜੇ ਇਹ ਤਾਕਤ ਵਧਾਉਂਦੇ ਹੋਣ:
ਸੰਤਰਾ- ਸੰਤਰਾ ਇੱਕ ਸਿਟਰਸ ਫਲ ਹੈ ਤੇ ਇਸ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਵਿਟਾਮਿਨ ਏ ਵੀ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਬੀ, ਪੋਟਾਸ਼ੀਅਮ ਤੇ ਕੈਲਸ਼ੀਅਮ ਜਿਹੇ ਖਣਿਜ ਪਦਾਰਥ ਵੀ ਇਸ ਫਲ ਵਿੱਚ ਹੁੰਦੇ ਹਨ। ਇਹ ਸਰੀਰ ਅੰਦਰੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ।
ਕੀਵੀ- ਕੀਵੀ ’ਚ ਸੰਤਰੇ ਦੇ ਮੁਕਾਬਲੇ ਦੁੱਗਣਾ ਵਿਟਾਮਿਨ ਸੀ ਹੁੰਦਾ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ, ਵਿਟਾਮਿਨ ਈ ਤੇ ਫ਼ਾਈਬਰ ਹੁੰਦਾ ਹੈ। ਇਹ ਕੋਲੈਸਟ੍ਰੌਲ ਨੂੰ ਵੀ ਕਾਬੂ ਕਰਦਾ ਹੈ। ਤਰਬੂਜ਼ ’ਚ ਵੀ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਹ ਵਿਟਾਮਿਨ ਸੀ ਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ।
ਅਨਾਰ- ਅਨਾਰ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫ਼ਾਈਬਰ, ਵਿਟਾਮਿਨ ਤੇ ਖਣਿਜ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਖ਼ੂਨ ਦੀ ਘਾਟ ਤੋਂ ਪੀੜਤ ਲੋਕਾਂ ਨੂੰ ਅਨਾਰ ਜ਼ਰੂਰ ਲੈਣਾ ਚਾਹੀਦਾ ਹੈ।
ਬਲੂ ਬੈਰੀਜ਼- ਬਲੂ ਬੈਰੀਜ਼ ਵਿੱਚ ਸੋਜ਼ਿਸ਼ ਘਟਾਉਣ ਤੇ ਜ਼ੁਕਾਮ ਦੇ ਲੱਛਣ ਘਟਾਉਣ ਦੀ ਤਾਕਤ ਹੁੰਦੀ ਹੈ। ਠੰਢ ਦੇ ਮੌਸਮ ਵਿੱਚ ਇਹ ਫਲ ਸਰੀਰ ਨੂੰ ਚੁਸਤ-ਦਰੁਸਤ ਬਣਾ ਕੇ ਰੱਖਦਾ ਹੈ।
ਸੇਬ- ਸੇਬ ਵਿੱਚ ਕੁਏਰਸੇਟਿਨ ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ। ਸੋਜ਼ਿਸ਼ ਘਟਾਉਂਦਾ ਹੈ। ਇਸ ਨੂੰ ਸਦਾ ਛਿਲਕੇ ਨਾਲ ਹੀ ਖਾਓ।
ਨਾਸ਼ਪਾਤੀ- ਨਾਸ਼ਪਾਤੀ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਹੈ। ਇਸ ਵਿੱਚ ਫ਼ਾਈਬਰ ਤੇ ਪੋਟਾਸ਼ੀਅਮ ਹੁੰਦਾ ਹੈ। ਇਹ ਵੀ ਸੋਜ਼ਿਸ਼ ਘਟਾਉਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Immunity Booster Fruits: ਕੋਰੋਨਾ ਨਾਲ ਜੰਗ: ਇਹ ਫਲ ਖਾਓ, ਰੋਗਾਂ ਨਾਲ ਲੜਨ ਦੀ ਤਾਕਤ ਵਧਾਓ
ਏਬੀਪੀ ਸਾਂਝਾ
Updated at:
20 Nov 2020 11:15 AM (IST)
ਅੱਜ ਜਦੋਂ ਅਸੀਂ ਕੋਰੋਨਾਵਾਇਰਸ ਦੇ ਸੰਕਟ ਨਾਲ ਜੂਝ ਰਹੇ ਹਾਂ, ਤਾਂ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ’ਤੇ ਹੀ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ; ਤਾਂ ਜੋ ਕੀਟਾਣੂ, ਬੈਕਟੀਰੀਆ ਤੇ ਵਾਇਰਸ ਸਰੀਰ ਅੰਦਰ ਦਾਖ਼ਲ ਹੀ ਨਾ ਹੋ ਸਕਣ। ਇਸ ਲਈ ਤੁਸੀਂ ਉਹ ਫਲ ਵੱਧ ਖਾਓ, ਜਿਹੜੇ ਇਹ ਤਾਕਤ ਵਧਾਉਂਦੇ ਹੋਣ:
- - - - - - - - - Advertisement - - - - - - - - -