ਚੰਡੀਗੜ੍ਹ : ਲਸਣ ਅਤੇ ਸ਼ਹਿਦ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ।ਪਰ ਤੁਸੀਂ ਜਾਣਦੇ ਹੋ ਲਸਣ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹਨ।ਇਹ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।ਨਾਲ ਹੀ ਈਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।ਜੇ ਤੁਸੀਂ ਲਗਾਤਾਰ 7 ਦਿਨ ਸ਼ਹਿਦ ਅਤੇ ਲਸਣ ਨਾਲ ਬਣੇ ਪੇਸਟ ਦਾ ਸੇਵਨ ਕਰੋਗੇ ਤਾਂ ਕੁੱਝ ਹੀ ਦਿਨਾਂ 'ਚ ਤੁਹਾਨੂੰ ਸਿਹਤ ਸਬੰਧੀ ਅਜਿਹੇ ਪ੍ਰਭਾਵ ਨਜ਼ਰ ਆਉਣਗੇ ਕਿ ਤੁਸੀਂ ਹੈਰਾਨ ਰਹਿ ਜਾਵੋਗੇ।ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਅਤੇ ਇਸ ਦੇ ਸੇਵਨ ਕਰਨ ਦੇ ਫਾਇਦੇ :


ਸਰਦੀ-ਜੁਕਾਮ ਤੋਂ ਰਾਹਤ : ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ 'ਚ ਗਰਮੀ ਆ ਜਾਂਦੀ ਹੈ।ਜਿਸ ਕਾਰਨ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਮਿਲ ਜਾਂਦੀ ਹੈ।


ਦਿਲ ਨੂੰ ਰੱਖੇ ਮਜ਼ਬੂਤ : ਲਸਣ ਅਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨਾ ਤੁਹਾਡੇ ਸ਼ਰੀਫ ਲਈ ਕਾਫੀ ਫਾਇਦੇਮੰਦ ਹੈ।ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀਆਂ ਲਹੂ-ਨਾੜੀਆਂ 'ਚ ਜੰਮ੍ਹਿਆ ਫਾਲਤੂ ਪਦਾਰਥ ਬਾਹਰ ਨਿਕਲ ਜਾਂਦਾ ਹੈ।ਜਿਸ ਕਾਰਨ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਹੋਣ ਲਗਦਾ ਹੈ।ਜਿਹੜਾ ਕਿ ਦਿਲ ਲਈ ਫਾਇਦੇਮੰਦ ਹੈ।


ਈਮਿਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ : ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਇੰਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ।ਜਿਸ ਕਾਰਨ ਤੁਹਾਨੂੰ ਕੋਈ ਬੀਮਾਰੀ ਨਹੀਂ ਹੋਵੇਗੀ।ਇਸ ਨਾਲ ਸ਼ਰੀਰ ਵਿਚਲੀ ਗੰਦਗੀ ਤੇ ਫਾਲਤੂ ਦੇ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ। ਬਚਾਏ ਦਸਤ ਤੋਂ : ਜੇ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਇਸ ਪੇਸਟ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ।ਜਿਸ ਕਾਰਨ ਤੁਹਾਨੂੰ ਛੇਤੀ ਢਿੱਡ ਦੀਆਂ ਬੀਮਾਰੀਆਂ ਨਹੀਂ ਲੱਗਣਗੀਆਂ।


ਖ਼ਾਲੀ ਪੇਟ ਲਸਣ ਖਾਣ ਦੇ ਲਾਭ ਆਪਣਾ ਭਾਰ ਘਟਾਉਣ ਲਈ ਤੁਸੀਂ ਖ਼ਾਲੀ ਪੇਟ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਏ ਹੋਣਗੇ, ਜਿਵੇਂ ਕਿ ਨਿੰਬੂ ਅਤੇ ਸ਼ਹਿਦ ਜਾਂ ਫਿਰ ਗੀ੍ਰਨ-ਟੀ। ਪਰ ਕੀ ਤੁਸੀ ਖ਼ਾਲੀ ਪੇਟ ਲਸਣ ਦੀ ਵਰਤੋਂ ਕਰ ਕੇ ਦੇਖਿਆ ਹੈ? ਖਾਲੀ ਪੇਟ ਲਸਣ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਲਸਣ ਇਕ ਚਮਤਕਾਰੀ ਚੀਜ਼ ਹੈ। ਇਸ 'ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਅਤੇ ਜੇ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ।


ਲਸਣ ਇਕ ਐਂਟੀ ਬਾਓਟਿਕ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਸਿੱਧ ਹੁੰਦਾ ਹੈ ਅਤੇ ਇਸ 'ਚ ਹੀਲਿੰਗ ਦਾ ਗੁਣ ਵੀ ਮੌਜੂਦ ਹੁੰਦਾ ਹੈ। ਜੇ ਤੁਸੀ ਹੁਣ ਤੱਕ ਚਾਹ ਦੇ ਕੱਪ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਸੀ ਤਾਂ ਹੁਣ ਇਸ ਆਦਤ ਨੂੰ ਛੱਡ ਦੇ ਖ਼ਾਲੀ ਪੇਟ ਲਸਣ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ।


ਪੇਟ ਸਾਫ ਕਰਨ 'ਚ ਮਦਦਗਾਰ : ਲਸਣ 'ਚ ਸਰੀਰ ਦੇ ਜ਼ਹਿਰੀਲੇ ਪਦਾਰਥ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਸ ਨਾਲ ਇਹ ਪੇਟ 'ਚ ਮੌਜੂਦ ਬੈਕਟੀਰੀਆਂ ਨੂੰ ਵੀ ਦੂਰ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਜੇਕਰ ਲਸਣ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਵਧੇਰੇ ਮਦਦਗਾਰ ਸਿੱਧ ਹੁੰਦਾ ਹੈ।


ਬਲੱਡ ਪ੍ਰੈਸ਼ਰ ਦੀ ਸੱਮਸਿਆ ਤੋਂ ਰਾਹਤ : ਸਿਹਤ ਵਿਦਵਾਨਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸੱਮਸਿਆ ਹੁੰਦੀ ਹੈ ਉਨ੍ਹਾਂ ਲਈ ਖਾਲੀ ਪੇਟ ਲਸਣ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਲਸਣ ਇਹ ਲਹੂ ਦਾ ਦੌਰਾ ਵਧਾਉਂਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।


ਕੋਲੈਸਟਰੌਲ ਦੇ ਪੱਧਰ ਨੂੰ ਕਾਬੂ ਕਰਦਾ ਹੈ : ਜੇਕਰ ਤੁਸੀ ਖਾਲੀ ਪੇਟ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕੋਲੈਸਟਰੌਲ ਦੇ ਪੱਧਰ ਨੂੰ ਵੀ ਕਾਬੂ ਕਰਨ 'ਚ ਮਦਦ ਮਿਲਦੀ ਹੈ।


ਰੋਗਾਂ ਨੂੰ ਦੂਰ ਰੱਖਣ 'ਚ ਮਦਦਗਾਰ : ਇਸ ਦੇ ਰੋਜ਼ਾਨਾ ਉਪਯੋਗ ਨਾਲ ਸਰੀਰ 'ਚ ਰੋਗਾਂ ਨਾਲ ਲੜਨ ਦੀ ਸੱਮਰਥਾ ਵੱਧਦੀ ਹੈ। ਇਸ ਨਾਲ ਸਾਡਾ ਸਰੀਰ ਵਧੀਆ ਤਰੀਕੇ ਨਾਲ ਬਿਮਾਰੀਆਂ ਦਾ ਸਾਹਮਣਾ ਕਰ ਪਾਉਂਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904