ਡਾਇਬਟੀਜ਼ ਇੱਕ ਮੈਟਾਬੋਲਿਕ ਬੀਮਾਰੀ ਹੈ, ਜਿਸ ਨੂੰ ਪੰਜਾਬ ਵਿੱਚ ‘ਸ਼ੱਕਰ ਰੋਗ’ ਜਾਂ ‘ਸ਼ੂਗਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਰੋਗ ਕਾਰਣ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਇਹ ਗ਼ੈਰ ਸਿਸਹਤਮੰਦ ਜੀਵਨ ਸ਼ੈਲੀ ਤੇ ਖ਼ੁਰਾਕ ਕਾਰਨ ਹੁੰਦਾ ਹੈ। ਇਸ ਰੋਗ ਕਾਰਣ ਸਰੀਰ ਵਿੱਚ ਨਾ ਤਾਂ ਇਨਸੁਲਿਨ ਬਣਦੀ ਹੈ ਤੇ ਨਾ ਹੀ ਉਸ ਦੀ ਸਹੀ ਤਰੀਕੇ ਵਰਤੋਂ ਹੋ ਪਾਉਂਦੀ ਹੈ। ਠੰਢ ਦੇ ਮੌਸਮ ’ਚ ਡਾਇਬਟੀਜ਼ ਰੋਗੀਆਂ ਨੂੰ ਕੁਝ ਖ਼ਾਸ ਖਾਣਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


ਠੰਢ ਦੇ ਮੌਸਮ ’ਚ ਲੋਕ ਆਮ ਤੌਰ ਉੱਤੇ ਸ਼ਹਿਦ ਵਰਤਦੇ ਹਨ ਪਰ ਸ਼ੂਗਰ ਰੋਗੀਆਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗੁੜ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਵਿੱਚ ਗਲਾਈਸੇਮਿਕ ਵੱਧ ਹੁੰਦਾ ਹੈ।

ਇਸੇ ਤਰ੍ਹਾਂ ਮੱਕੀ ਦੀ ਰੋਟੀ ਤੋਂ ਪਰਹੇਜ਼ ਰੱਖਣਾ ਜ਼ਰੂਰੀ ਹੈ; ਜਦ ਕਿ ਇਸ ਦੀ ਵਰਤੋਂ ਠੰਢ ਦੇ ਮੌਸਮ ’ਚ ਸਾਗ ਨਾਲ ਬਹੁਤ ਕੀਤੀ ਜਾਂਦੀ ਹੈ। ਸਰਦ ਰੁੱਤ ਵਿੱਚ ਸੰਤੁਲਿਤ ਮਾਤਰਾ ਵਿੱਚ ਕੌਫ਼ੀ ਜਾਂ ਚਾਹ ਦੀ ਵਰਤੋਂ ਠੀਕ ਹੈ ਪਰ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਦੇ ਵੀ ਵਾਧੂ ਖੰਡ ਮਿਲਾ ਕੇ ਨਹੀਂ ਪੀਣੀ ਚਾਹੀਦੀ।

ਫਲ ਆਮ ਤੌਰ ’ਤੇ ਵਿਟਾਮਿਨਾਂ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦੇ ਹਨ ਪਰ ਕੁਝ ਫਲਾਂ ਵਿੱਚ ਸ਼ੂਗਰ ਦੀ ਮਾਤਰਾ ਵੀ ਵੱਧ ਹੁੰਦੀ ਹੈ; ਇਸ ਲਈ ਡਾਇਬਟੀਜ਼ ਦੇ ਰੋਗੀ ਨੂੰ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈ ਤੇ ਬਾਜ਼ਾਰ ਵਿੱਚ ਮਿਲਣ ਵਾਲੇ ਫਲਾਂ ਦੇ ਜੂਸ ਨਹੀਂ ਪੀਣੇ ਚਾਹੀਦੇ ਕਿਉਂਕਿ ਉਸ ਵਿੱਚ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904