Health Tips: ਤਰਬੂਜ ਗਰਮੀਆਂ ਵਿੱਚ ਹਰ ਕਿਸੇ ਦਾ ਪਸੰਦੀਦਾ ਫਲ ਹੁੰਦਾ ਹੈ। ਤਰਬੂਜ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੁੰਦੀ ਹੈ। ਤਰਬੂਜ ਭਾਰ ਘਟਾਉਣ ਵਿਚ ਵੀ ਬਹੁਤ ਮਦਦ ਕਰਦਾ ਹੈ। ਤਰਬੂਜ ਵਿੱਚ ਲਗਪਗ 90 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ।
ਤਰਬੂਜ ਐਂਟੀਆਕਸੀਡੈਂਟ, ਵਿਟਾਮਿਨ ਤੇ ਖਣਿਜਾਂ ਨਾਲ ਵੀ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਤਰਬੂਜ ਜ਼ਰੂਰ ਖਾਓ। ਤੁਸੀਂ ਤਰਬੂਜ ਤੋਂ ਬਣਿਆ ਜੂਸ ਜਾਂ ਹੋਰ ਪਕਵਾਨ ਵੀ ਖਾ ਸਕਦੇ ਹੋ। ਲਾਲ, ਮਿੱਠੇ ਤੇ ਰਸੀਲੇ ਤਰਬੂਜ ਨੂੰ ਦੇਖ ਕੇ ਹਰ ਕੋਈ ਇਸ ਨੂੰ ਖਾਣ ਦਾ ਮਨ ਕਰੇਗਾ।
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਤਰਬੂਜ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਜੋ ਲੋਕ ਜ਼ਿਆਦਾ ਤਰਬੂਜ ਖਾਂਦੇ ਹਨ, ਉਨ੍ਹਾਂ ਦੇ ਵਾਲ ਅਤੇ ਚਮੜੀ ਵੀ ਸਿਹਤਮੰਦ ਰਹਿੰਦੀ ਹੈ। ਜਾਣੋ ਤਰਬੂਜ ਖਾਣ ਦੇ ਫਾਇਦੇ।
1- ਭਾਰ ਘਟਾਓ- ਤਰਬੂਜ ਖਾਣ ਨਾਲ ਭਾਰ ਘੱਟ ਹੁੰਦਾ ਹੈ। ਭਾਵੇਂ ਤਰਬੂਜ ਇੱਕ ਮਿੱਠਾ ਫਲ ਹੈ, ਪਰ ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਡਾਇਟਿੰਗ ਕਰਨ ਵਾਲੇ ਲੋਕਾਂ ਨੂੰ ਤਰਬੂਜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਤਰਬੂਜ ਖਾਣ ਨਾਲ ਪੇਟ ਜਲਦੀ ਭਰਦਾ ਹੈ ਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਭਾਰ ਘਟਾਉਣ ਲਈ ਤਰਬੂਜ ਸਭ ਤੋਂ ਵਧੀਆ ਫਲ ਹੈ।
2- ਸਰੀਰ ਨੂੰ ਹਾਈਡਰੇਟ ਰੱਖੋ- ਤਰਬੂਜ 'ਚ ਪਾਣੀ ਦੀ ਮਾਤਰਾ ਕਾਫੀ ਹੁੰਦੀ ਹੈ। ਅਜਿਹੇ 'ਚ ਗਰਮੀਆਂ 'ਚ ਤਰਬੂਜ ਦਾ ਸੇਵਨ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤਰਬੂਜ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਗਰਮੀਆਂ ਵਿੱਚ ਤਰਬੂਜ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਤੁਹਾਨੂੰ ਰੋਜ਼ਾਨਾ ਤਰਬੂਜ ਦਾ ਸੇਵਨ ਕਰਨਾ ਚਾਹੀਦਾ ਹੈ।
3- ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖੋ- ਤਰਬੂਜ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ। ਤਰਬੂਜ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਤਰਬੂਜ ਵਿੱਚ ਲਾਈਕੋਪੀਨ ਐਂਟੀਆਕਸੀਡੈਂਟ ਹੁੰਦਾ ਹੈ ਜੋ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਖੂਨ ਦੇ ਜੰਮਣ ਦੀ ਸਮੱਸਿਆ ਘੱਟ ਹੁੰਦੀ ਹੈ।
4- ਦਿਲ ਨੂੰ ਰੱਖੋ ਸਿਹਤਮੰਦ- ਅੱਜ-ਕੱਲ੍ਹ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ ਕਾਫੀ ਵੱਧ ਗਿਆ ਹੈ। ਬਹੁਤ ਛੋਟੀ ਉਮਰ ਵਿੱਚ, ਲੋਕਾਂ ਨੂੰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਹੁੰਦਾ ਹੈ। ਅਜਿਹੇ 'ਚ ਜੋ ਲੋਕ ਤਰਬੂਜ ਦਾ ਸੇਵਨ ਕਰਦੇ ਹਨ, ਉਨ੍ਹਾਂ ਦਾ ਦਿਲ ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦਾ ਹੈ। ਤਰਬੂਜ ਵਿੱਚ ਮੌਜੂਦ ਲਾਈਕੋਪੀਨ ਨਾਮਕ ਐਂਟੀਆਕਸੀਡੈਂਟ ਦਿਲ ਨੂੰ ਸਿਹਤਮੰਦ ਰੱਖਦਾ ਹੈ।
5- ਪਾਚਨ ਕਿਰਿਆ 'ਚ ਸੁਧਾਰ- ਗਰਮੀਆਂ 'ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਵਧ ਜਾਂਦੀਆਂ ਹਨ। ਅਜਿਹੇ 'ਚ ਤੁਹਾਨੂੰ ਤਰਬੂਜ ਜ਼ਰੂਰ ਖਾਣਾ ਚਾਹੀਦਾ ਹੈ। ਤਰਬੂਜ 'ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਪਾਚਨ ਤੰਤਰ ਸਿਹਤਮੰਦ ਅਤੇ ਮਜ਼ਬੂਤ ਰਹਿੰਦਾ ਹੈ। ਪੇਟ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਰੋਜ਼ਾਨਾ ਤਰਬੂਜ ਖਾਣਾ ਚਾਹੀਦਾ ਹੈ।
6- ਵਾਲਾਂ ਤੇ ਚਮੜੀ ਨੂੰ ਰੱਖੋ ਸਿਹਤਮੰਦ- ਤਰਬੂਜ ਖਾਣ ਨਾਲ ਵਾਲ ਅਤੇ ਚਮੜੀ ਵੀ ਚੰਗੀ ਰਹਿੰਦੀ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ। ਜਿਸ ਕਾਰਨ ਕੋਲੇਜਨ ਬਣਦਾ ਹੈ ਤੇ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿੰਦੇ ਹੋ। ਤਰਬੂਜ ਖਾਣ ਨਾਲ ਚਮੜੀ ਨਰਮ ਹੁੰਦੀ ਹੈ, ਇਸ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਏ ਸੈੱਲਾਂ ਦੀ ਮੁਰੰਮਤ ਕਰਦਾ ਹੈ।
Health Tips: ਤਰਬੂਜ਼ ਖਾਣ ਨਾਲ ਮਿਲਦੇ ਗਜਬ ਦੇ ਫਾਇਦੇ, ਗਰਮੀਆਂ ਵਿੱਚ ਰੋਜ਼ਾਨਾ ਖਾਓ ਤਰਬੂਜ਼
abp sanjha
Updated at:
11 Apr 2022 03:22 PM (IST)
Edited By: sanjhadigital
Health Tips: ਤਰਬੂਜ ਗਰਮੀਆਂ ਵਿੱਚ ਹਰ ਕਿਸੇ ਦਾ ਪਸੰਦੀਦਾ ਫਲ ਹੁੰਦਾ ਹੈ। ਤਰਬੂਜ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੁੰਦੀ ਹੈ। ਤਰਬੂਜ ਭਾਰ ਘਟਾਉਣ ਵਿਚ ਵੀ ਬਹੁਤ ਮਦਦ ਕਰਦਾ ਹੈ।
ਤਰਬੂਜ
NEXT
PREV
Published at:
11 Apr 2022 03:22 PM (IST)
- - - - - - - - - Advertisement - - - - - - - - -